ਵਿਦੇਸ਼ੋਂ ਆਉਣ ਵਾਲੇ ਵਿਅਕਤੀ ਜ਼ਿੰਮੇਵਾਰੀ ਸਮਝਦੇ ਹੋਏ ਸੈਲਫ ਰਿਪੋਰਟਿੰਗ ਕਰਨ: ਜ਼ਿਲਾ ਮੈਜਿਸਟ੍ਰੇਟ

Advertisement
Spread information

ਸੰਪਰਕ * ਸਿਵਲ ਸਰਜਨ ਬਰਨਾਲਾ (98551-05496) ਜਾਂ ਕੰਟਰੋਲ ਰੂਮ ਨੰਬਰ  01679-234777

ਬਾਹਰਲੇ ਦੇਸ਼ ਤੋਂ ਆਉਣ ਬਾਰੇ ਵੇਰਵੇ ਲੁਕਾਉਣ ਵਾਲੇ ਖ਼ਿਲਾਫ਼ ਹੋਵੇਗੀ ਕਾਰਵਾਈ
ਬਰਨਾਲਾ,
ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਆਪਣੇ ਹੁਕਮਾਂ ਵਿੱਚ ਆਖਿਆ ਕਿ ਇਹ ਦੇਖਣ ਵਿਚ ਆਇਆ ਹੈ ਕਿ ਕੋਵਿਡ-19 ਦੀ ਬਿਮਾਰੀ ਵਿਸ਼ਵ ਭਰ ਵਿੱਚ ਫੈਲੀ ਹੋਈ ਹੈ, ਜਿਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ: 14/7/2020-4/677 ਮਿਤੀ 5-3-2020 ਰਾਹੀਂ ਕਰੋਨਾ ਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ। ਇਸ ਦੇ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਦਿ ਐਪੀਡੈਮਿਕ ਡਿਜ਼ੀਜ਼ ਐਕਟ, 1897 ਅਧੀਨ ਜ਼ਿਲੇ ਵਿੱਚ ਬਾਹਰਲੇ ਦੇਸ਼ਾਂ (ਇਟਲੀ, ਚੀਨ, ਅਮਰੀਕਾ, ਮਲੇਸ਼ੀਆ, ਸਪੇਨ, ਆਸਟੇਰਲੀਆ, ਦੁਬਈ, ਜਰਮਨੀ, ਫਰਾਂਸ ਤੇ ਸਾੳਥ ਕੋਰੀਆ ਆਦਿ) ਤੋਂ ਪਿਛਲੇ 20 ਦਿਨਾਂ ਵਿੱਚ ਆ ਚੁੱਕੇ ਅਤੇ ਭਵਿੱਖ ਵਿੱਚ ਆਉਣ ਵਾਲੇ ਲੋਕ, ਮੁੱਖ ਮੈਡੀਕਲ ਅਫਸਰ ਜਾਂ ਕੰਟਰੋਲ ਰੂਮ ਦੇ ਮੋਬਾਈਲ ਨੰਬਰ ’ਤੇ ਸੈਲਫ ਰਿਪੋਰਟਿੰਗ ਕਰਨਗੇ।
ਜਿਨਾਂ ਵਿਅਕਤੀਆਂ ਨੂੰ ਅਧਿਕਾਰੀਆਂ/ਡਾਕਟਰਾਂ ਵੱਲੋਂ ਉਨਾਂ ਘਰ ਵਿੱਚ ਹੋਮ ਕੈਰਨਟਾਈਨ ਕੀਤਾ ਗਿਆ ਹੈ, ਉਹ ਘਰ ਵਿੱਚ ਹੀ ਰਹਿਣਗੇ ਅਤੇ ਨਾ ਹੀ ਕਿਸੇ ਬਾਹਰਲੇ ਵਿਅਕਤੀ ਦੇ ਸੰਪਰਕ ਵਿੱਚ ਆਉਣਗੇ। ਇਸ ਤੋਂ ਇਲਾਵਾ ਜਿਨਾਂ ਲੋਕਾਂ ਨੂੰ ਹਸਪਤਾਲ ਜਾਂ ਕਿਸੇ ਹੋਰ ਜਗਾ ’ਤੇ ਕੈਰਨਟਾਈਨ ਜਾਂ ਆਈਸੋਲੇਸ਼ਨ ਅਧੀਨ ਰੱਖਿਆ ਗਿਆ ਹੈ, ਉਹ ਡਿਸਚਾਰਜ ਹੋਣ ਤੱਕ ਉਥੇ ਹੀ ਰਹਿਣਗੇ, ਉਹ ਜਗਾ ਨਹੀਂ ਛੱਡਣਗੇ। ਜੇਕਰ ਕੋਈ ਇਨਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਆਈਪੀਸੀ ਦੀ ਧਾਰਾ 188, 269 ਤੇ 270 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨਾਂ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਕਿਸੇ ਬਾਹਰਲੇ ਦੇਸ਼ ਤੋਂ ਆਉਦਾ ਹੈ ਤਾਂ ਉਹ ਆਪਣੇ ਆਪ ਜਿੰਮੇਵਾਰੀ ਸਮਝਦਾ ਹੋਇਆ ਸਿਵਲ ਸਰਜਨ ਬਰਨਾਲਾ (98551-05496) ਜਾਂ ਕੰਟਰੋਲ ਰੂਮ ਨੰਬਰ  01679-234777 ’ਤੇ ਸੰਪਰਕ ਕਰੇ। ਆਪਣੇ ਵਿਦੇਸ਼ ਤੋਂ ਆਉਣ ਬਾਰੇ ਵੇਰਵੇ ਲੁਕਾ ਕੇ ਰੱਖਣ ਵਾਲੇ ਸਬੰਧਤ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ।

Advertisement
Advertisement
Advertisement
Advertisement
error: Content is protected !!