ਸੱਜਰੀ ਖ਼ਬਰ ਸ਼ਾਸਨ ਪ੍ਰਸ਼ਾਸਨ ਜ਼ਿਲ੍ਹੇ ਤੋਂ ਪਾਰ ਜੁਰਮ ਨਗਰ ਕੌਂਸਲ/ਨਗਰ ਨਿਗਮ/ਨਗਰ ਸੁਧਾਰ ਟਰੱਸਟ ਪੰਜਾਬ ਪੰਜਾਬੀ ਖ਼ਬਰਾਂ ਪਟਿਆਲਾ ਮਾਲਵਾਡਿਫਾਲਟਰਾਂ ਖਿਲਾਫ ਕਸਿਆ ਸ਼ਿਕੰਜਾ, ਸੀਲਿੰਗ ਦੀ ਕਾਰਵਾਈ ਸ਼ੁਰੂ Barnala Today2 months ago2 months ago01 mins AdvertisementSpread informationਨਗਰ ਨਿਗਮ ਵੱਲੋਂ ਵਿਸ਼ੇਸ਼ ਮੁਹਿੰਮ ਦੌਰਾਨ ਜਮ੍ਹਾਂ ਕਰਵਾਇਆ 9 ਲੱਖ ਰੁਪਏ ਬਕਾਇਆ ਬਲਵਿੰਦਰ ਪਾਲ, ਪਟਿਆਲਾ 13 ਮਾਰਚ 2014 ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਦੀਆਂ ਹਦਾਇਤਾਂ ’ਤੇ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਨੇ ਚਲਾਈ ਗਈ ਸੀਲਿੰਗ ਮੁਹਿੰਮ ਦੌਰਾਨ ਗੁਰਦੀਪ ਕਲੋਨੀ, ਗਾਂਧੀ ਨਗਰ ਅਤੇ ਮੇਨ ਭਾਦਸੋਂ ਰੋਡ ਵਿਖੇ ਵੱਖੋ-ਵੱਖਰੇ ਪੰਜ ਯੂਨਿਟਾਂ ਵੱਲੋਂ ਸੀਲਿੰਗ ਦੌਰਾਨ ਪ੍ਰਾਪਰਟੀ ਟੈਕਸ ਦੇ ਬਕਾਏ ਦੀ ਤਕਰੀਬਨ 9 ਲੱਖ ਰੁਪਏ ਦੀ ਅਦਾਇਗੀ ਕਰਵਾਈ। ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਰਵਦੀਪ ਸਿੰਘ ਦੀ ਅਗਵਾਈ ਵਿੱਚ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਕੀਤੀ ਕਾਰਵਾਈ ਤੋਂ ਬਚਣ ਲਈ ਜਿਹੜੇ ਯੂਨਿਟਾਂ ਨੇ ਮੌਕੇ ’ਤੇ ਬਕਾਇਆ ਟੈਕਸ ਜਮ੍ਹਾਂ ਕਰਵਾਇਆ ਹੈ, ਉਹ ਸੀਲਿੰਗ ਦੀ ਕਾਰਵਾਈ ਤੋਂ ਬਚ ਗਏ ਹਨ। ਅੱਜ ਦੀ ਸੀਲਿੰਗ ਮੁਹਿੰਮ ਦੌਰਾਨ ਪ੍ਰਾਪਰਟੀ ਟੈਕਸ ਸੁਪਰਡੰਟ ਸ਼੍ਰੀ ਲਵਨੀਸ਼ ਗੋਇਲ, ਸ਼੍ਰੀ ਸੁਨੀਲ ਗੁਲਾਟੀ ਇੰਸਪੈਕਟਰ, ਸ਼੍ਰੀ ਮੁਕੇਸ਼ ਦਿਕਸ਼ਿਤ ਇੰਸਪੈਕਟਰ, ਸ਼੍ਰੀ ਨਵਦੀਪ ਸ਼ਰਮਾ ਇੰਸਪੈਕਟਰ ਅਤੇ ਸ਼੍ਰੀਮਤੀ ਜਸਕੀਰਤ ਕੌਰ ਇੰਸਪੈਕਟਰ ਸ਼ਾਮਿਲ ਸਨ। ਇਸ ਤੋਂ ਇਲਾਵਾ ਨਗਰ ਨਿਗਮ ਪਟਿਆਲਾ ਦਾ ਸਮੂਹ ਪੁਲਿਸ ਸਟਾਫ ਵੀ ਸਾਰੀ ਮੁਹਿੰਮ ਦੇ ਦੌਰਾਨ ਪ੍ਰਾਪਰਟੀ ਟੈਕਸ ਟੀਮ ਦੇ ਨਾਲ ਰਿਹਾ। ਇਸ ਮੋਕੇ ਰਵਦੀਪ ਸਿੰਘ ਨੇ ਦੱਸਿਆ ਕਿ ਇਹ ਸੀਲਿੰਗ ਮੁਹਿੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਉਹਨਾਂ ਵੱਲੋਂ ਆਮ ਜਨਤਾ ਨੂੰ ਵਾਧੂ ਜੁਰਮਾਨੇ ਅਤੇ ਵਿਆਜ ਤੋਂ ਬਚਣ ਲਈ ਆਪਣਾ ਬਣਦਾ ਪ੍ਰਾਪਰਟੀ ਟੈਕਸ ਮਿਤੀ 31 ਮਾਰਚ ਤੋਂ ਪਹਿਲਾਂ-ਪਹਿਲਾਂ ਜਮ੍ਹਾਂ ਕਰਵਾਉਣ। AdvertisementAdvertisementAdvertisementAdvertisement Post navigation Previous: ਕੋਈ ਵੀ ਸ਼ਕਾਇਤ ਹੈ ਤਾਂ ਡਾਇਲ ਕਰੋ ਇਹ ਹੈਲਪਲਾਈਨ ਨੰਬਰ.Next: 100 ਫੁੱਟ ਚੌੜੀ ਹੋ ਰਹੀ ਐ Barnala ਦੀ ਗਰਚਾ ਰੋਡ….!
Big News ਫੈਕਟਰੀ ‘ਚੋਂ ਗੈਸ ਲੀਕ, 1 ਦੀ ਮੌਤ,ਕਈ ਹੋਰਾਂ ਦੀ ਹਾਲਤ ਗੰਭੀਰ…ਪੋਸਟਮਾਰਟਮ ਲਈ ਨਹੀਂ ਭੇਜੀ ਲਾਸ਼..! Barnala Today13 hours ago12 hours ago 0