‘ਤੇ ਵੱਜ ਗਈ ਦਾਖਿਲੇ ਦੇ ਨਾਂ ਤੇ 21 ਲੱਖ ਦੀ ਠੱਗੀ….

Advertisement
Spread information

ਬਲਵਿੰਦਰ ਪਾਲ, ਪਟਿਆਲਾ 17 ਫਰਵਰੀ 2025

    ਜਿਲ੍ਹੇ ਦੇ ਥਾਣਾ ਪਾਤੜਾਂ ਦੀ ਪੁਲਿਸ ਨੇ ਮੈਡੀਕਲ ਕਾਲਜ ਵਿੱਜ ਦਾਖਿਲਾ ਦਿਵਾਉਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਚਾਰ ਦੋਸ਼ੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਠੱਗੀ ਮਾਰਨ ਵਾਲੇ ਵਿਅਕਤੀ, ਨਵੀਂ ਦਿੱਲੀ ਦੇ ਹਨ ਅਤੇ ਓਹ ਸ਼ਤਰਾਣਾ ਦੇ ਰਹਿਣ ਵਾਲੇ ਨੌਜਵਾਨ ਨੂੰ ਮੁੰਬਈ ਦੇ ਮੈਡੀਕਲ ਕਾਲਜ ਵਿੱਚ ਦਾਖਿਲਾ ਦਿਵਾ ਰਹੇ ਸਨ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਸੁਖਦੇਵ ਰਾਮ ਪੁੱਤਰ ਚੰਨਾ ਰਾਮ ਵਾਸੀ ਸ਼ੁਤਰਾਣਾ, ਥਾਣਾ ਪਾਤੜਾਂ ਨੇ ਦੱਸਿਆ ਕਿ ਸੌਰਵ ਕ੍ਰਿਸ਼ਨ ਉਪਾਧਿਆ, ਰਾਕੇਸ਼ ਕੁਮਾਰ, ਸਪਨ ਤਨੇਜਾ ਅਤੇ ਅਰਵਿੰਦ ਗੰਗਵਾਰ ਪੁੱਤਰ ਨਾ-ਮਾਲੂਮ ਵਾਸੀ Counseling Service Edupedics Services Pvt. Ltd 8-10/11 HL Plaza Plot No. 9, Sec 12 Dwarka New Delhi ਨੇ ਮੁਦਈ ਦੇ ਲੜਕੇ ਗੁਰਪ੍ਰੀਤ ਰਾਮ ਦਾ ਦਾਖਲਾ Grant Goverment Medical College Mumbai ਵਿੱਚ ਕਰਾਉਣ ਦਾ ਭਰੋਸਾ ਦਿੱਤਾ ਅਤੇ ਦਾਖਿਲਾ ਦਿਵਾਉਣ ਦਾ ਝਾਂਸਾ ਦੇ ਕੇ 21,82,945 ਰੁਪਏ ਲੈ ਲਏ। ਪਰ ਬਾਅਦ ਵਿੱਚ ਦੋਸ਼ੀਆਂ ਨੇ ਨਾ ਤਾਂ ਕਾਲਜ ਵਿੱਚ ਦਾਖਲਾ ਕਰਾਇਆ ਅਤੇ ਨਾ ਹੀ ਦਾਖਿਲਾ ਕਰਵਾਉਣ ਦੇ ਨਾਂ ਤੇ ਲਏ ਉਕਤ ਲੱਖਾਂ ਰੁਪਏ ਵਾਪਿਸ ਕੀਤੇ। ਇਸ ਦੀ ਸ਼ਕਾਇਤ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਪਾਸ ਕੀਤੀ। ਪੁਲਿਸ ਨੇ ਪੜਤਾਲ ਤੋਂ ਬਾਅਦ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਖਿਲਾਫ U/S 316(2), 318(4),336(3),340(2), 61(2) BNS ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕੀਤਾ ਗਿਆ। ਤਫਤੀਸ਼ ਅਧਿਕਾਰੀ ਅਨੁਸਾਰ, ਦੋਸ਼ੀਆਂ ਦੀ ਗਿਰਫਤਾਰੀ ਲਈ ਕੋਸ਼ਿਸ਼ਾਂ ਜ਼ਾਰੀ ਹਨ। ਜਲਦ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। 
 
 

Advertisement
Advertisement
Advertisement
Advertisement
error: Content is protected !!