ਸਬਜ਼ੀਆਂ ਦੇ ਰੇਟ ਵਧੇ, ਗ੍ਰਾਹਕਾਂ ਦੀ ਗਿਣਤੀ ਵਿੱਚ ਆਈ ਕਮੀ
ਕਰੋਨਾ ਸੰਕਟ ਨਾਲ ਕਾਰੋਬਾਰ ਪ੍ਰਭਾਵਿਤ ਹੋਣ ਕਰਕੇ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰਨਾ ਪੈ ਰਿਹਾ- ਸਬਜ਼ੀ ਵਿਕਤਰੇਤਾ
ਮਹਿਲ ਕਲਾਂ 11 ਜੁਲਾਈ (ਗੁਰਸੇਵਕ ਸਹੋਤਾ, ਮਿੱਠੂ ਮੁਹੰਮਦ)
ਸੰਸਾਰ ਭਰ ਵਿੱਚ ਚੱਲ ਰਹੇ ਕਰੋਨਾ ਵਾਇਰਸ ਸੰਕਟ ਦੌਰਾਨ ਜਿੱਥੇ ਪਿਛਲੇ 22 ਮਾਰਚ ਤੋਂ ਲੈ ਕੇ ਹੁਣ ਤੱਕ ਹਰ ਵਰਗ ਦੇ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਲੋਕਾਂ ਨੂੰ ਆਰਥਿਕ ਤੰਗੀ ਵਿੱਚੋਂ ਗੁਜਰਨਾ ਪੈ ਰਿਹਾ ਹੈ । ਉੱਥੇ ਸਬਜ਼ੀਆਂ ਦੇ ਰੇਟ ਇੱਕ ਦਮ ਲਗਾਤਾਰ ਵਧਣ ਕਾਰਨ ਸਬਜ਼ੀਆਂ ਖ਼ਰੀਦਣੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ। ਬਦਲੇ ਹੋਏ ਮੌਸਮ ਵਿੱਚ ਬਰਸਾਤ ਕਾਰਨ ਸਬਜ਼ੀਆਂ ਦੇ ਰੇਟ ਅਸਮਾਨੀ ਚੜ੍ਹ ਚੁੱਕੇ ਹਨ ।
ਕਸਬਾ ਮਹਿਲ ਕਲਾਂ ਵਿਖੇ ਲਾਲ ਟਮਾਟਰ 60 ਤੋ 80 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਦਕਿ ਹਰਾ ਮਟਰ 80 ਰੁਪਏ ਕਿੱਲੋ ,ਚੌਲੇ ਫਲੀਆਂ 40 ਰੁਪਏ ਕਿੱਲੋ, ਆਲੂ 30 ਰੁਪਏ ਕਿੱਲੋ ,ਪਿਆਜ਼ 25 ਰੁਪਏ ਕਿੱਲੋ ,ਅਦਰਕ 150 ਰੁਪਏ ਕਿੱਲੋ ,ਲਾਸਨ 80 ਰੁਪਏ ਕਿੱਲੋ ,ਭਿੰਡੀ 30 ਕਿੱਲੋ ,ਪੇਠਾ 10 ਕਿੱਲੋ ,ਗੋਭੀ 30 ਰੁਪਏ ਕਿੱਲੋ ,ਤੋਰੀਆ 20 ਰੁਪਏ ਕਿੱਲੋ, ਟਿੱਡੋ 30 ਰੁਪਏ ਕਿੱਲੋ ,ਖੀਰਾ 10 ਰੁਪਏ ਕਿੱਲੋ ,ਕੱਦੂ 10 ਰੁਪਏ ,ਕਿੱਲੋ ਸ਼ਿਮਲਾ ਮਿਰਚ 40 ਰੁਪਏ ਕਿੱਲੋ, ਬੈਂਗਣ 20 ਰੁਪਏ ਕਿੱਲੋ, ਹਰੀ ਮਿਰਚ 30 ਰੁਪਏ ਕਿੱਲੋ ,ਅਰਬੀ 30 ਰੁਪਏ ਕਿੱਲੋ, ਕਰੇਲਾ 20 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਇਸ ਮੌਕੇ ਸਬਜ਼ੀ ਵਿਕਰਤਾ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਰੇਟ ਵਧਣ ਕਾਰਨ ਗਾਹਕਾ ਦੀ ਗਿਣਤੀ ਵਿੱਚ ਕਮੀ ਆਈ ਹੈ ਕਿਉਂਕਿ ਆਰਟ ਵਧਣ ਕਰਕੇ ਰੁਜ਼ਗਾਰ ਤੇ ਵੀ ਮਾੜਾ ਅਸਰ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਸਬਜ਼ੀਆ ਦੇ ਮੰਡੀਆਂ ਵਿੱਚ ਰੋਜ਼ਾਨਾ ਲਗਾਤਾਰ ਰਿਟਾ ਵਧਦੇ ਜਾ ਰਹੇ ਹਨ ਜਿਸ ਕਰਕੇ ਕਾਰੋਬਾਰ ਕਰੋਨਾ ਵਾਇਰਸ ਦੇ ਸੰਕਟ ਦੌਰਾਨ ਪ੍ਰਭਾਵਿਤ ਹੋਣ ਕਰਕੇ ਲਗਾਤਾਰ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਸਬਜ਼ੀਆਂ ਦੇ ਰੇਟ ਵਧਣ ਕਾਰਨ ਰੁਜ਼ਗਾਰ ਨੂੰ ਵੱਡੀ ਮਾਰ ਪਈ ਹੈ