ਕੇਂਦਰੀ ਜੇਲ੍ਹ ‘ਚ ਭਿੜੇ ਹਵਾਲਾਤੀ, 6 ਜਣੇ ਹਸਪਤਾਲ ਪਹੁੰਚੇ..

Advertisement
Spread information
ਅਸ਼ੋਕ ਵਰਮਾ, ਬਠਿੰਡਾ 31 ਜਨਵਰੀ 2025
      ਬਠਿੰਡਾ ਦੀ ਉਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਬਠਿੰਡਾ ਵਿਚ ਲੜਾਈ ਝਗੜੇ ਦੇ ਕੇਸ ਵਿਚ ਬੰਦ ਛੇ ਬੰਦੀਆਂ ‘ਤੇ ਜੇਲ੍ਹ ਵਿਚ ਹੀ ਬੰਦ ਦੂਸਰੇ ਗਰੁੱਪ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ । ਅੱਧੀ ਦਰਜਨ ਜ਼ਖਮੀਆਂ ਦਾ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।

Oplus_131072

ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਜ਼ੇਰੇ ਇਲਾਜ ਹਵਾਲਾਤੀਆਂ ਦੀ ਹਾਲਤ ਸਥਿਰ  ਹੈ। ਬਠਿੰਡਾ ਦੇ ਕੈਦੀ ਵਾਰਡ ਵਿਚ ਦਾਖਲ ਹਵਾਲਾਤੀ ਪ੍ਰਗਟ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਅੱਜ ਦਵਾਈ ਲੈਣ ਲਈ ਜੇਲ੍ਹ ਅੰਦਰ ਬਣੇ ਕਲੀਨਿਕ ‘ਤੇ ਗਏ ਸਨ। ਉਹਨਾਂ  ਕਿਹਾ ਕਿ ਇਸ ਦੌਰਾਨ ਹੀ ਦੂਸਰੇ ਗਰੁੱਪ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਨ੍ਹਾਂ ਦੇ ਸੱਟਾਂ ਲੱਗੀਆਂ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

 

 ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਰਮੇਲ ਨੇ ਕਿਹਾ ਕਿ ਉਨ੍ਹਾਂ ਕੋਲ ਛੇ ਹਵਾਲਾਤੀ ਲੜਾਈ ਝਗੜੇ ਦੇ ਕੇਸ ਵਿਚ ਆਏ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਸੰਬੰਧੀ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ। ਇਸ ਮਾਮਲੇ ਸਬੰਧੀ ਡੀ.ਐਸ.ਪੀ.ਸਿਟੀ 2 ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਕੁਝ ਹਵਾਲਾਤੀ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਦਾ ਆਪਸੀ ਤਕਰਾਰਬਾਜ਼ੀ ਕਾਰਨ ਝਗੜਾ ਹੋਣ ਕਾਰਨ ਇਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜੇਲ੍ਹ ਵਲੋਂ ਜਿਵੇਂ ਹੀ ਲਿਖਤੀ ਸ਼ਿਕਾਇਤ ਮਿਲਦੀ ਹੈ, ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
Advertisement
Advertisement
error: Content is protected !!