ਕੈਮਿਸਟ ਸ਼ੌਪ ਤੇ Police ਦਾ ਵੱਡਾ Action , ਫੜ੍ਹੀਆਂ ਹਜ਼ਾਰਾਂ ਨਸ਼ੀਲੀਆਂ ਗੋਲੀਆਂ & ਕੈਪਸੂਲ …

Advertisement
Spread information

ਮੌਕੇ ਤੇ ਪਹੁੰਚਿਆ DSP & ਡਰੱਗ ਇੰਸਪੈਕਟਰ, ਦੁਕਾਨ ਨੂੰ ਲਾਈ ਸੀਲ

ਪਾਬੰਦੀਸ਼ੁਦਾ ਕੈਪਸੂਲ ਤੇ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ

ਕੈਮਿਸਟ ਐਸੋਸੀਏਸ਼ਨ ਦੀ ਦੋ ਟੁੱਕ, ਕਿਸੇ ਵੀ ਨਸ਼ਾ ਵੇਚਣ ਵਾਲੇ ਦਾ ਨਹੀਂ ਦਿਆਂਗੇ ਸਾਥ

ਹਰਿੰਦਰ ਨਿੱਕਾ, ਬਰਨਾਲਾ 24 ਜਨਵਰੀ 2025
      ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਰੂੜੇਕੇ ਦੀ ਪੁਲਿਸ ਨੇ ਪਿੰਡ ਧੌਲਾ ਦੀ ਇੱਕ ਕੈਮਿਸ਼ਟ ਸ਼ੌਪ ਤੇ ਰੇਡ ਕਰਕੇ ਵੱਡੀ ਗਿਣਤੀ ਵਿੱਚ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਡਰੱਗ ਇੰਸਪੈਕਟਰ ਨੂੰ ਮੌਕਾ ਪਰ ਬੁਲਾਇਆ ਤੇ ਕੈਮਿਸਟ ਸ਼ੌਪ ਨੂੰ ਸੀਲ ਲਾ ਦਿੱਤੀ ਤੇ ਦੋਸ਼ੀ ਕੈਮਿਸਟ ਨੂੰ ਗਿਰਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਓਧਰ ਬਰਨਾਲਾ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਦੋ ਟੁੱਕ ਫੈਸਲਾ ਦੱਸਿਆ ਕਿ ਉਹ ਕਿਸੇ ਵੀ ਨਸ਼ਾ ਵੇਚਣ ਵਾਲੇ ਕੈਮਿਸਟ ਦਾ ਨਾ ਸਾਥ ਨਹੀਂ ਦਿੰਦੇ, ਨਾ ਕਦੇ ਪਹਿਲਾਂ, ਉਨਾਂ ਦੀ ਐਸੋਸੀਏਸ਼ਨ ਨੇ ਅਜਿਹੇ ਵਿਅਕਤੀਆਂ ਦਾ ਸਾਥ ਦਿੱਤਾ ਹੈ ਅਤੇ ਨਾ ਹੀ ਅੱਗੋਂ ਕਿਸੇ ਦਾ ਸਾਥ ਦੇਣਗੇ।
      ਥਾਣਾ ਰੂੜੇਕੇ ਕਲਾਂ ਦੇ ਐਸਐਚਓ ਸ਼ਰੀਫ ਖਾਨ ਨੇ ਪੁਲਿਸ ਕਾਰਵਾਈ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਰਵੀ ਮੈਡੀਕਲ ਸ਼ੌਪ ਦਾ ਮਾਲਿਕ ਰਵੀ, ਕੈਮਿਸਟ ਸ਼ੌਪ ਦੀ ਆੜ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦਾ ਧੰਦਾ ਕਰਦਾ ਹੈ। ਪੁਲਿਸ ਪਾਰਟੀ ਨੇ ਕੈਮਿਸ਼ਟ ਸੌਪ ਤੇ ਛਾਪਾ ਮਾਰਿਆ, ਮੌਕੇ ਤੇ ਹੀ ਡਰੱਗ ਇੰਸਪੈਕਟਰ ਪਰਨੀਤ ਕੌਰ ਨੂੰ ਤੇ ਉਹਨਾਂ ਦੀ ਟੀਮ ਦੇੇ ਸਹਿਯੋਗ ਨਾਲ ਦੁਕਾਨ ਦੀ ਤਲਾਸ਼ੀ ਕੀਤੀ। ਦੌਰਾਨ ਏ ਤਲਾਸ਼ੀ ਕੈਮਿਸਟ ਸ਼ੌਪ ‘ਚੋਂ ਪਾਬੰਦੀਸ਼ੁਦਾ 4260 ਕੈਪਸੂਲ ( ਸਿਗਨੇਚਰ ) ਅਤੇ 1239 (ਟਰੌਮਾਡੋਲ ਨਸ਼ੀਲੀਆਂ ਗੋਲੀਆਂ ) ਬਰਾਮਦ ਹੋਈਆਂ। ਪੁਲਿਸ ਨੇ ਪੂਰਾ ਆਪਰੇਸ਼ਨ ਡੀਐਸਪੀ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਨੇਪਰੇ ਚਾੜ੍ਹਿਆ। ਡਰੱਗ ਇੰਸਪੈਕਟਰ ਪਰਨੀਤ ਕੌਰ ਨੇ ਰਵੀ ਮੈਡੀਕਲ ਸ਼ੌਪ ਨੂੰ ਸੀਲ ਲਗਾ ਕੇ,ਅਗਲੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ। ਐਸਐਚਓ ਸ਼ਰੀਫ ਖਾਨ ਨੇ ਦੱਸਿਆ ਕਿ ਪੁਲਿਸ ਨੇ ਰਵੀ ਕੁਮਾਰ ਦੇ ਖਿਲਾਫ ਅਧੀਨ ਜੁਰਮ 22/ 25 /61/85 ਐਨਡੀਪੀਐਸ ਐਕਟ ਅਤੇ 223 ਬੀਐਨਐਸ ਐਕਟ ਤਹਿਤ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਦੋਸ਼ੀ ਨੂੰ ਭਲ੍ਹਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸਖਤੀ ਨਾਲ ਪੁੱਛਗਿੱਛ ਕਰਕੇ, ਤਫਤੀਸ਼ ਨੂੰ ਅੱਗੇ ਵਧਾਇਆ ਜਾਵੇਗਾ ਤਾਂਕਿ ਐਸ.ਐਸ.ਪੀ. ਸੰਦੀਪ ਮਲਿਕ ਦੀ ਅਗਵਾਈ ਵਿੱਚ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਉਨਾਂ ਕਿਹਾ ਕਿ ਇਲਾਕੇ ਵਿੱਚੋਂ ਨਸ਼ਿਆਂ ਤੇ ਨਕੇਲ ਕਸਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 
    ਬਰਨਾਲਾ ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਅਰੋੜਾ ਅਤੇ ਜਰਨਲ ਸਕੱਤਰ ਵਿਪਨ ਗੁਪਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਸਮਾਜ ਨੂੰ ਵੱਡਾ ਕੋਹੜ ਬਣ ਕੇ ਚਿੰਬੜਿਆ ਹੋਇਆ ਹੈ। ਜਿਹੜਾ ਵੀ ਕੈਮਿਸਟ ਨਸ਼ੇ ਵੇਚਦਾ ਹੈ,ਨਾ ਤਾਂ ਪਹਿਲਾਂ ਕਦੇ ਐਸੋਸੀਏਸ਼ਨ ਨੇ ਅਜਿਹੇ ਲੋਕਾਂ ਦਾ ਸਾਥ ਦਿੱਤਾ ਹੈ ਅਤੇ ਨਾ ਹੀ ਅੱਗੇ ਵੀ ਕੋਈ ਸਾਥ ਦਿਆਂਗੇ। ਉਨਾਂ ਕਿਹਾ ਕਿ ਕੈਮਿਸਟ ਦਾ ਮਖੌਟਾ ਪਾ ਕੇ ਨਸ਼ਿਆਂ ਦਾ ਕੰਮ ਕਰਨ ਵਾਲੇ ਲੋਕ ਸਮਾਜ ਦੇ ਦੁਸ਼ਮਣ ਹਨ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਸਮਾਜ ਦੋਖੀ ਵਿਅਕਤੀਆਂ ਨੂੰ ਬੇਨਕਾਬ ਕਰਨਾ ਸਾਡੀ ਸਭ ਦੀ ਜਿੰਮੇਵਾਰੀ ਹੈ, ਬੇਸ਼ੱਕ ਪ੍ਰਸ਼ਾਸ਼ਨ ਨੇ ਨਸ਼ਾ ਤਸਕਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਹੈ,ਪਰੰਤੂ ਜੇਕਰ ਅਸੀਂ ਸਭ ਨੇ ਆਪੋ-ਆਪਣੀ ਜਿੰਮੇਵਾਰੀ ਨਿਭਾ ਕੇ, ਨਸ਼ਿਆਂ ਨੂੰ ਨਾ ਠੱਲ੍ਹਿਆ ਤਾਂ ਨਸ਼ਿਆਂ ਦੀ ਇਹ ਅੱਗ ਦਾ ਸੇਕ ਹਰ ਘਰ ਤੱਕ ਪਹੁੰਚਣ ਨੂੰ ਜਿਆਦਾ ਦੇਰ ਨਹੀਂ ਲੱਗਣੀ।
Advertisement
Advertisement
Advertisement
Advertisement
error: Content is protected !!