ਵਾਹ ਜਨਾਬ ਵਾਹ-ਗੱਲਾਂ ਚੰਗੀਆਂ ਤੇ ਕੰਮ ਹੁੰਦਾ ਆਹ ,,ਦੋਸ਼ੀਆਂ ਨੂੰ 2 ਘੰਟੇ A C ਚ, ਬਿਠਾਇਆ ਤੇ ਮੁਦਈ ਬਾਹਰ ਖੜ੍ਹੇ ਉਡੀਕਦੇ ਰਹੇ,,

Advertisement
Spread information

ਪੀੜਤ ਕੁੜੀ ਦੇ ਹੱਕ ,ਚ ਐਸਐਸਪੀ ਨੂੰ ਮਿਲਣ ਪਹੁੰਚੀ ਸ਼ਹਿਰ ਦੀ ਕਰੀਮ ਹੋਈ ਮੁੜਕੋ-ਮੁੜਕੀ, ਮੋਹਤਬਰ ਹੋਏ ਖਫਾ

ਐਸਐਸਪੀ ਦੇ ਰੀਡਰ ਦਾ ਫਰਿਆਦੀਆਂ ਨੂੰ ਫੁਰਮਾਨ , ਕੱਲ੍ਹ ਮਿਲ ਲਿਉ, ਅੱਜ ਸੋਨੀਪਤ ਵਾਲੇ ਆਏ ਹੋਏ ਨੇ,,,


ਹਰਿੰਦਰ ਨਿੱਕਾ ਬਰਨਾਲਾ 7 ਜੁਲਾਈ 2020 

          ਆਪਣੀ ਵਿਲੱਖਣ ਮਾਨਸਿਕ ਪ੍ਰਵਿਰਤੀ ਕਾਰਣ ਪਿਛਲੇ ਕੁਝ ਸਮੇਂ ਤੋਂ ਸੁਰਖੀਆਂ ਚ, ਚੱਲ ਰਹੇ ਐਸਐਸਪੀ ਸੰਦੀਪ ਗੋਇਲ ਦੀ ਕਾਰਜ਼ਸ਼ੈਲੀ ਦਾ ਇੱਕ ਹੋਰ ਨਵਾਂ ਰੂਪ ਸੋਮਵਾਰ ਬਾਅਦ ਦੁਪਹਿਰ ਸ਼ਹਿਰ ਦੀ ਕਰੀਮ ਸਮਝੇ ਜਾਂਦੇ ਇੱਕ ਦਰਜ਼ਨ ਦੇ ਕਰੀਬ ਮੋਹਤਬਰ ਪੁਰਸ਼ਾ ਨੂੰ ਉਦੋਂ ਦੇਖਣ ਨੂੰ ਮਿਲਿਆ, ਜਦੋਂ ਬਰਨਾਲਾ ਸ਼ਹਿਰ ਦੀ ਲੜਕੀ ਨੂੰ ਅੱਤਿਆਚਾਰ ਕਰਕੇ ਘਰੋਂ ਕੱਢ ਦੇਣ ਵਾਲਾ ਲੜਕੀ ਦਾ ਸੌਹਰਾ ਪਰਿਵਾਰ ਕਪਤਾਨ ਸਾਹਿਬ ਕੋਲ ਏਅਰਕੰਡੀਸ਼ਨ ਦਫਤਰ ਚ, ਬੈਠਾ ਰਿਹਾ ਤੇ ਪੀੜਤ ਕੁੜੀ ਅਤੇ ੳਸ ਦੀ ਮੱਦਦ ਤੇ ਆਏ ਸ਼ਹਿਰ ਦੇ ਕਾਂਗਰਸੀ ਤੇ ਭਾਜਪਾ ਨੇਤਾ ਅਤੇ ਸਮਾਜ ਕੁਝ ਸੇਵੀ ਵਿਅਕਤੀ ਦਫਤਰ ਦੇ ਬਾਹਰ ਕਰੀਬ 2 ਘੰਟੇ ਗਰਮੀ ਚ, ਹੀ ਖੜ੍ਹੇ ਰਹੇ। ਇੱਨ੍ਹਾ ਹੀ ਨਹੀਂ ਐਸਐਸਪੀ ਨੂੰ ਮਿਲਣ ਆਏ ਫਰਿਆਦੀਆਂ ਦੀ ਹੋਰ ਕਾਫੀ ਗਿਣਤੀ ਨੂੰ ਸਾਬ੍ਹ ਦੇ ਰੀਡਰ ਨੇ ਇਹ ਕਹਿ ਕਿ ਮੋੜ ਦਿੱਤਾ ਕਿ ਤੁਸੀਂ ਕੱਲ੍ਹ ਆ ਜਾਣਾ, ਅੱਜ ਸਾਹਿਬ ਨੂੰ ਸੋਨੀਪਤ ਵਾਲੇ ਵਿਅਕਤੀ ਮਿਲਣ ਆਏ ਹੋਏ ਨੇ। ਬੇਸ਼ੱਕ ਹੋਰ ਫਰਿਆਦੀ ਤਾਂ ਬਿਨਾਂ ਮਿਲੇ ਹੀ ਦੂਜੇ ਦਿਨ ਮਿਲਣ ਦੀ ਉਮੀਦ ਲੈ ਕੇ ਵਾਪਿਸ ਮੁੜ ਗਏ। ਪਰ ਐਸਐਸਪੀ ਦੇ ਇਸ ਰਵੱਈਏ ਕਾਰਣ ਮੋਹਤਬਰ ਪੁਰਸ਼ਾਂ ਨੂੰ ਕਾਫੀ ਨਮੋਸ਼ੀ ਤੇ ਫਜੀਹਤ ਦਾ ਸਾਹਮਣਾ ਕਰਨਾ ਪਿਆ।

Advertisement

           ਵਿਚਾਰੇ ਮੋਹਤਬਰ ਪੁਰਸ਼ਾਂ ਦੀ ਹਾਲਤ ਸੱਪ ਦੇ ਮੂੰਹ ਚ, ਛਿਪਕਲੀ ਵਾਲੀ ਬਣ ਗਈ। ਨਾ ਉਹ ਸਾਬ੍ਹ ਨੂੰ ਬਿਨਾਂ ਮਿਲੇ ਵਾਪਿਸ ਜਾ ਸਕਦੇ ਸੀ ਅਤੇ ਨਾ ਹੀ ਉਨ੍ਹਾਂ ਨੂੰ ਦਫਤਰ ਅੰਦਰ ਬੁਲਾਇਆ ਜਾ ਰਿਹਾ ਸੀ। ਹੋਇਆ ਇਉਂ ਕਿ ਸ਼ਹਿਰ ਨਿਵਾਸੀ ਤੇ ਭਾਜਪਾ ਦੇ ਸੂਬਾਈ ਨੇਤਾ ਦੀ ਭਤੀਜ਼ੀ ਦੀ ਸ਼ਾਦੀ ਸੋਨੀਪਤ ਹਰਿਆਣਾ ਵਿਖੇ ਹੋਈ ਸੀ। ਸ਼ਾਦੀ ਤੋਂ ਕੁਝ ਅਰਸਾ ਬਾਅਦ ਉਸ ਦੇ ਪਤੀ ਦੀ ਮੌਤ ਹੋ ਗਈ ਸੀ । ਪੀੜਤ ਲੜਕੀ ਵੱਲੋਂ ਪਿਛਲੇ ਦਿਨੀਂ ਕਪਤਾਨ ਨੂੰ ਮਿਲ ਕੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਸ਼ਿਕਾਇਤ ਦਿੱਤੀ ਗਈ। ਜਿਹੜੀ ਐਸਐਸਪੀ ਗੋਇਲ ਨੇ ਡੀਐਸਪੀ ਬਲਜੀਤ ਸਿੰਘ ਬਰਾੜ ਨੂੰ ਪੜਤਾਲ ਤੇ ਉਚਿਤ ਕਾਨੂੰਨੀ ਕਾਰਵਾਈ ਲਈ ਮਾਰਕ ਕਰ ਦਿੰਤੀ ਗਈ।

                ਸੋਮਵਾਰ ਨੂੰ ਦੋਵਾਂ ਧਿਰਾਂ ਨੂੰ ਡੀਐਸਪੀ ਦੁਆਰਾ ਪੜਤਾਲ ਚ, ਸ਼ਾਮਿਲ ਹੋਣ ਲਈ ਸਵੇਰੇ 11 ਵਜੇ ਬੁਲਾਇਆ ਗਿਆ ਸੀ।  ਪਰੰਤੂ ਕਿਸੇ ਹੋਰ ਜਰੂਰੀ ਰੁਝੇਵੇ ਕਾਰਣ ਡੀਐਸਪੀ ਬਰਾੜ ਦੋਵਾਂ ਧਿਰਾਂ ਨੂੰ ਮਿਲ ਨਾ ਸਕੇ। ਮਿਲਣ ਦਾ ਸਮਾਂ 3 ਵਜੇ ਕਰ ਦਿੱਤਾ ਗਿਆ। ਜਦੋਂ ਪੀੜਤ ਲੜਕੀ ਤੇ ਉਸ ਦੀ ਮੱਦਦ ਤੇ ਆਈ ਸ਼ਹਿਰ ਦੀ ਕਰੀਮ ਐਸਐਸਪੀ ਨੂੰ ਮਿਲਣ ਲਈ ਉਨ੍ਹਾਂ ਦੇ ਦਫਤਰ ਕਰੀਬ 3 ਵਜੇ ਪਹੁੰਚ ਗਈ। ਉਨਾਂ ਤੋਂ ਪਹਿਲਾਂ ਐਸਐਸਪੀ ਦੇ ਦਫਤਰ ਚ, ਲੜਕੀ ਦਾ  ਸੌਹਰਾ ਤੇ ਉਨਾਂ ਦੇ ਪਰਿਵਾਰ ਦੇ ਕੁਝ ਹੋਰ ਮੈਂਬਰ ਬੈਠੇ ਸਨ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਪੀੜਤ ਲੜਕੀ ਅਤੇ ਉਸ ਦੇ ਨਾਲ ਆਏ ਮੋਹਤਬਰ ਵਿਅਕਤੀਆਂ ਨੂੰ ਐਸਐਸਪੀ ਨੇ ਮਿਲਣ ਲਈ ਦਫਤਰ ਚ, ਨਹੀਂ  ਬੁਲਾਇਆ।

ਦਫਤਰ ਦੇ ਬਾਹਰ ਖੜੇ ਕਰੀਬ 2 ਘੰਟੇ ਜਲੀਲ ਹੁੰਦੇ ਰਹੇ ਕੁਝ ਮੋਹਤਬਰ ਵਿਅਕਤੀਆਂ ਨੇ ਕਿਹਾ ਕਿ ਉਨਾਂ ਨੂੰ ਇਹ ਪਹਿਲੀ ਵਾਰ ਮਹਿਸੂਸ ਹੋਇਆ ਕਿ ਕੋਈ ਪੁਲਿਸ ਮੁਖੀ ਇਸ ਤਰਾਂ ਪੀੜਤ ਧਿਰ ਨੂੰ ਬਾਹਰ ਖੜ੍ਹੇ ਕਰਕੇ ਅਤੇ ਦੋਸ਼ੀ ਧਿਰ ਨੂੰ ਆਪਣੇ ਕੋਲ ਏ.ਸੀ ਕਮਰੇ ਚ, ਬਿਠਾ ਕੇ ਦੋਸ਼ੀਆਂ ਦੀ ਮੌਜੂਦਗੀ ਚ, ਜਲੀਲ ਵੀ ਕਰ ਸਕਦਾ ਹੈ। ਐਸਐਸਪੀ ਨੇ ਕਰੀਬ 2 ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਪੀੜਤ ਧਿਰ ਨੂੰ ਆਪਣੇ ਦਫਤਰ ਚ, ਬੁਲਾਉਣ ਦਾ ਫੁਰਮਾਨ ਤਾਂ ਸੁਣਾਇਆ, ਪਰ ਪੀੜਤ ਲੜਕੀ ਦੀ ਬਜਾਏ ਸਿਰਫ 2 ਮੋਹਤਬਰ ਵਿਅਕਤੀਆਂ ਨੂੰ ਹੀ ਦਫਤਰ ਅੰਦਰ ਬੁਲਾਇਆ ਗਿਆ ।

              ਇਸ ਮੌਕੇ ਐਸਐਸਪੀ ਨੇ ਦੋਸ਼ੀ ਧਿਰ ਖਿਲਾਫ ਕੋਈ ਸਖਤ ਕਾਰਵਾਈ ਅਮਲ ਚ, ਲਿਆਉਣ ਦੀ ਬਜਾਏ ਝਗੜੇ ਦੇ ਸਮਝੌਤੇ ਲਈ ਦੋਵਾਂ ਧਿਰਾਂ ਦੇ ਕੁਝ ਵਿਅਕਤੀਆਂ ਦੀ ਕਮੇਟੀ ਬਣਾ ਦਿੱਤੀ। ਐਸਐਸਪੀ ਦੀ ਸ਼ਰੇਆਮ ਕਥਿਤ ਦੋਸ਼ੀ ਧਿਰ ਦੇ ਪੱਖ ਚ, ਭੁਗਤਣ ਦੀ ਘਟਨਾ ਨਾਲ ਸ਼ਹਿਰੀਆਂ ਚ, ਭਾਰੀ ਰੋਸ ਫੈਲ ਗਿਆ। ਮੋਹਤਬਰ ਵਿਅਕਤੀਆਂ ਨੇ ਭਾਂਵੇ ਖੁਦ ਦੀ ਫਜੀਹਤ ਵਾਲੀ ਘਟਨਾ ਦਾ ਦਰਦ ਬਰਨਾਲਾ ਟੂਡੇ ਕੋਲ ਜਾਹਿਰ ਤਾਂ ਕੀਤਾ। ਪਰ ਸਮਾਜ ਤੇ ਸ਼ਹਿਰ ਅੰਦਰ ਬਣੇ ਆਪਣੇ ਰੁਤਬੇ ਤੇ ਐਸਐਸਪੀ ਨਾਲ ਬਣੀਆਂ ਨਜ਼ਦੀਕੀਆਂ ਦੀ ਪੋਲ ਖੁੱਲ ਜਾਣ ਦੇ ਡਰੋਂ ਕਿਸੇ ਦਾ ਵੀ ਨਾਮ ਨਾ ਲਿਖੇ ਜਾਣ ਦੀ ਬੇਨਤੀ ਵੀ ਕੀਤੀ। ਇਸ ਘਟਨਾ ਸਬੰਧੀ ਐਸਐਸਪੀ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਗਿਆ, ਪਰ ਸੰਪਰਕ ਨਹੀਂ ਹੋਇਆ।

ਕੰਮ ਨਾ ਆਈਆਂ ਸਾਬਣਾਂ ਤੇ ਵੈਂਟੀਲੇਟਰ ਲਈ ਦਿੱਤਾ ਫੰਡ

           ਐਸਐਸਪੀ ਨੂੰ ਮਿਲਣ ਵਾਲੇ ਮੋਹਤਬਰ ਪੁਰਸ਼ਾਂ ਚ, ਇੱਕ ਉਹ ਮੋਹਤਬਰ ਸਮਾਜ ਸੇਵੀ ਵੀ ਸ਼ਾਮਿਲ ਸੀ, ਜਿਸ ਨੇ ਪੁਲਿਸ ਵੱਲੋਂ ਸ਼ਹਿਰ ਦੇ ਵਪਾਰੀਆਂ ਤੋਂ ਇਕੱਠੇ ਕੀਤੇ ਕੋਰੋਨਾ ਫੰਡ ਚ, 1 ਲੱਖ ਰੁਪਏ ਦੀਆਂ ਸਾਬਣ ਦੀਆਂ ਟਿੱਕੀਆਂ ਅਤੇ ਵੈਂਟੀਲੇਟਰ ਲਈ 2 ਲੱਖ ਦੀ ਰਾਸ਼ੀ ਸਹਾਇਤਾ ਦੇ ਤੌਰ ਕੇ ਦਿੱਤੀ ਸੀ। ਉਹ ਵੀ ਬੜੇ ਮਾਣ ਨਾਲ ਸਾਬ੍ਹ ਨੂੰ ਮਿਲਣ ਲਈ ਪਹੁੰਚਿਆ। ਪਰ ਉਸ ਨੂੰ ਵੀ ਬਾਹਰ ਖੜ੍ਹ ਕੇ ਜਲੀਲ ਹੋਣ ਵਾਲਿਆਂ ਦੀ ਸੂਚੀ ਚ, ਸ਼ਾਮਿਲ ਰਹਿਣਾ ਪਿਆ। ਇੱਕ ਮੋਹਤਬਰ ਨੇ ਕਿਹਾ ਲੋਕ ਸੱਚ ਹੀ ਕਹਿੰਦੇ ਨੇ ਬਈ …..ਅਫਸਰ ਕਹਿਰ ਖੁਦਾ । 

 

Advertisement
Advertisement
Advertisement
Advertisement
Advertisement
error: Content is protected !!