ਨੌਜਵਾਨੀ ਨੂੰ ਸਹੀ ਸੇਧ ਦੇਣ ਲਈ ਗੋਵਿੰਦ ਸਿੰਘ ਸੰਧੂ ਯੋਗ ਉਮੀਦਵਾਰ ਹਨ: ਸਿਮਰਨਜੀਤ ਮਾਨ

Advertisement
Spread information

ਗੋਵਿੰਦ ਸਿੰਘ ਸੰਧੂ ਵਿੱਚ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅਣਖੀ ਖੂਨ ਹੈ: ਲੱਖਾ ਸਿਧਾਣਾ

ਠੱਗਾ ਤੋਂ ਪੰਜਾਬ ਨੂੰ ਬਚਾਉਣ ਦਾ ਸੰਕਲਪ ਲੈ ਕੇ ਤੁਰੇ ਹਾਂ: ਸੰਧੂ

    ਰਘਬੀਰ ਹੈਪੀ,ਬਰਨਾਲਾ, 11 ਨਵੰਬਰ 2024       

    ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਅੱਜ ਪਾਰਟੀ ਦੇ 22 ਏਕੜ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਹਲਕੇ ਦੀ ਬਿਹਤਰੀ ਲਈ ਹਲਕੇ ਦੇ ਲੋਕਾਂ ਨੂੰ ਪਾਰਟੀ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਾਨ ਨੇ ਕਿਹਾ ਕਿ ਪੰਜਾਬ ਦੀ ਕੁਰਾਹੇ ਪੈ ਰਹੀ ਨੌਜਵਾਨੀ ਨੂੰ ਸਹੀ ਸੇਧ ਦੇਣ ਲਈ ਗੋਵਿੰਦ ਸਿੰਘ ਸੰਧੂ ਯੋਗ ਉਮੀਦਵਾਰ ਹਨ, ਜੋ ਪਿਛਲੇ ਲੰਬੇ ਸਮੇਂ ਤੋਂ ਹਲਕੇ ਦੇ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਉਹਨਾਂ ਦੇ ਦੁੱਖ ਤਕਲੀਫਾਂ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਹੱਲ ਕਰਾਉਣ ਦੀ ਸਮਰੱਥਾ ਰੱਖਦੇ ਹਨ। ਉਹਨਾਂ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਸਮੁੱਚੀ ਪਾਰਟੀ ਦੀ ਸਹਿਮਤੀ ਦੇ ਨਾਲ ਹੀ ਲਿਆ ਗਿਆ। ਉਹਨਾਂ ਕਿਹਾ ਕਿ ਸਾਡੀ ਬੋਲੀ, ਸਾਡੇ ਸੱਭਿਆਚਾਰ ਅਤੇ ਸਾਡੇ ਕਾਰੋਬਾਰਾਂ ਨੂੰ ਖਤਮ ਕਰਨ ਲਈ ਬਹੁਤ ਵੱਡੇ ਪੱਧਰ ‘ਤੇ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਸਾਜ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਸਾਨੂੰ ਪੜੇ ਲਿਖੇ, ਸੂਝਵਾਨ ਤੇ ਨੌਜਵਾਨ ਆਗੂਆਂ ਦੀ ਲੋੜ ਹੈ ਅਤੇ ਇਹ ਸਾਰੇ ਗੁਣ ਗੋਵਿੰਦ ਸਿੰਘ ਸੰਧੂ ਵਿੱਚ ਮੌਜੂਦ ਹਨ।
ਸਮਾਜ ਸੇਵੀ ਲੱਖਾ ਸਿਧਾਣਾ ਨੇ ਕਿਹਾ ਕਿ ਗੋਵਿੰਦ ਸਿੰਘ ਸੰਧੂ ਵਿਚ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਅਣਖੀ ਖੂਨ ਹੈ, ਜਿਨ੍ਹਾਂ ਤੋਂ ਸਾਨੂੰ ਬਹੁਤ ਸਾਰੀਆਂ ਉਮੀਦਾਂ ਹਨ। ਬਹੁਤ ਛੋਟੀ ਉਮਰ ਦੇ ਵਿੱਚ ਆਪਣਾ ਮੂਲੁ ਪਛਾਣੁ ਲਹਿਰ ਚਲਾ ਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਗੋਵਿੰਦ ਸਿੰਘ ਸੰਧੂ ਦਾ ਬਹੁਤ ਵੱਡਾ ਉਪਰਾਲਾ ਹੈ। ਗੋਵਿੰਦ ਸਿੰਘ ਸੰਧੂ ਨੂੰ ਕਿਸੇ ਪਰਿਵਾਰਿਕ ਸਿਫਾਰਿਸ਼ ਨਾਲ ਨਹੀਂ, ਸਗੋਂ ਕਾਬਲੀਅਤ ਦੇ ਤੌਰ ‘ਤੇ ਟਿਕਟ ਦਿੱਤੀ ਗਈ। ਵਾਹਿਗੁਰੂ ਵੱਲੋਂ ਗੋਵਿੰਦ ਸਿੰਘ ਸੰਧੂ ਦੇ ਪਰਿਵਾਰ ਨੂੰ ਇੱਜਤ ਤੇ ਪੈਸਾ ਪਹਿਲਾਂ ਹੀ ਬਹੁਤ ਜਿਆਦਾ ਬਖਸ਼ਿਆ ਹੋਇਆ ਹੈ। ਉਹ ਆਪਣੇ ਕਿਸੇ ਨਿੱਜੀ ਲਾਲਚ ਕਰਕੇ ਨਹੀਂ ਸਗੋਂ ਹਲਕੇ ਦੇ ਲੋਕਾਂ ਦੀ ਬਿਹਤਰੀ ਲਈ ਸਿਆਸਤ ਵਿੱਚ ਆਏ ਹਨ। ਇਸ ਤੋਂ ਪਹਿਲਾਂ ਅਸੀਂ ਕਾਂਗਰਸ, ਭਾਜਪਾ, ਅਕਾਲੀ ਦਲ (ਬਾਦਲ) ਅਤੇ ਆਮ ਆਦਮੀ ਪਾਰਟੀ ਦਾ ਰਾਜ ਵੇਖ ਚੁੱਕੇ ਹਾਂ, ਜਿਨ੍ਹਾਂ ਨੇ ਜਿੱਤ ਮਗਰੋਂ ਹਮੇਸ਼ਾ ਨਿੱਜੀ ਹਿੱਤਾਂ ਨੂੰ ਹੀ ਤਰਜੀਹ ਦਿੱਤੀ। ਇਸ ਲਈ ਇਸ ਵਾਰ ਸਾਨੂੰ ਹਲਕੇ ਦੇ ਲੋਕਾਂ ਦੀ ਭਲਾਈ ਸੋਚਣ ਵਾਲੇ ਸ. ਗੋਵਿੰਦ ਸਿੰਘ ਸੰਧੂ ਦਾ ਸਾਥ ਦੇਣਾ ਚਾਹੀਦਾ ਹੈ।
ਇਸ ਮੌਕੇ ਗੋਵਿੰਦ ਸਿੰਘ ਸੰਧੂ ਨੇ ਕਿਹਾ ਕਿ ਇਸ ਸਮੇਂ ਸੂਬੇ ਦੇ ਹਾਲਾਤ ਬਹੁਤ ਹੀ ਮਾੜੇ ਹਨ। ਹਰ ਵਰਗ ਦੇ ਲੋਕ ਪੰਜਾਬ ਸਰਕਾਰ ਤੋਂ ਪੂਰੀ ਤਰ੍ਹਾਂ ਦੁਖੀ ਹਨ। ਨਸ਼ਿਆਂ ਦਾ ਬੋਲਬਾਲਾ ਹੈ। ਲਾਅ ਤੇ ਆਰਡਰ ਦੀ ਸਥਿਤੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਠੱਗਾਂ ਚੋਰਾਂ ਨੇ ਪੰਜਾਬ ਉੱਪਰ ਆਪਣਾ ਪੂਰੀ ਤਰ੍ਹਾਂ ਕਬਜ਼ਾ ਜਮਾ ਲਿਆ। ਅਸੀਂ ਠੱਗਾਂ ਤੋਂ ਪੰਜਾਬ ਨੂੰ ਬਚਾਉਣ ਦਾ ਸੰਕਲਪ ਲੈ ਕੇ ਤੁਰੇ ਹਾਂ ਜਿਸ ਲਈ ਸਾਨੂੰ ਸਾਰੇ ਵਰਗਾਂ ਦੇ ਸਹਿਯੋਗ ਦੀ ਲੋੜ ਹੈ, ਤਾਂ ਜੋ ਅਸੀਂ ਆਪਣੀਆਂ ਨਸਲਾਂ, ਫਸਲਾਂ, ਕਾਰੋਬਾਰ ਅਤੇ ਸੱਭਿਆਚਾਰ ਨੂੰ ਬਚਾ ਸਕੀਏ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਬੀਬੀ ਨਵਜੋਤ ਕੌਰ ਲੰਬੀ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਸਾਹਿਬਾਨ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!