Skip to content
- Home
- ਕੇਵਲ ਸਿੰਘ ਢਿੱਲੋਂ ਨੇ CM ਮਾਨ ਦੇ ਰੋਡ ਸ਼ੋਅ ਤੇ ਕਸਿਆ ਤੰਜ਼….
Advertisement
ਰੋਡ ਸ਼ੋਅ ਤੋਂ ਚੰਗਾ ਹੁੰਦਾ ਮੁੱਖ ਮੰਤਰੀ ਮੰਡੀ ਵਿੱਚ ਦੁਖ਼ੀ ਬੈਠੇ ਬਰਨਾਲਾ ਦੇ ਅੰਨਦਾਤੇ ਦੀ ਸਾਰ ਲੈਂਦੇ : ਕੇਵਲ ਸਿੰਘ ਢਿੱਲੋਂ
ਰਘਵੀਰ ਹੈਪੀ, ਬਰਨਾਲਾ 4 ਨਵੰਬਰ 2024
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਬਰਨਾਲਾ ਵਿੱਚ ਰੋਡ ਸ਼ੋਅ ਕੀਤੇ ਜਾਣ ’ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਤਕੜਾ ਪ੍ਰਤੀਕਰਮ ਦਿੱਤਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਚੰਗਾ ਹੁੰਦਾ ਮੁੱਖ ਮੰਤਰੀ ਰੋਡ ਸ਼ੋਅ ਦੀ ਥਾਂ ਮੰਡੀਆਂ ਵਿੱਚ ਬੈਠੇ ਕਿਸਾਨਾਂ ਦੀ ਸਾਰ ਲੈਂਦੇ। ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰਨਾ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਪਰ ਇਸਤੋਂ ਪਹਿਲਾਂ 2022 ਵਿੱਚ ਲੋਕਾਂ ਵਲੋਂ ਦਿੱਤੇ ਫਤਵੇ ’ਤੇ ਮੁੱਖ ਮੰਤਰੀ ਖ਼ਰੇ ਉਤਰਦੇ। ਸਰਕਾਰ ਹਰ ਫ਼ਰੰਟ ’ਤੇ ਫੇਲ੍ਹ ਹੋ ਚੁੱਕੀ ਹੈ। ਝੋਨੇ ਦੇ ਸੀਜ਼ਨ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਵਲੋਂ 43 ਹਜ਼ਾਰ ਕਰੋੜ ਭੇਜੇ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਖ਼ਰੀਦ ਪ੍ਰਬੰਧ ਮੁਕੰਮਲ ਨਹੀਂ ਕਰ ਸਕੀ। ਜਿਸ ਕਰਕੇ ਸਾਡੇ ਕਿਸਾਨ ਭਰਾਵਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਰੋਡ ਸ਼ੋਅ ਤੋਂ ਬਿਹਤਰ ਹੁੰਦਾ ਮੁੱਖ ਮੰਤਰੀ ਸਾਬ੍ਹ ਬਰਨਾਲਾ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਨੂੰ ਮਿਲਦੇ ਅਤੇ ਉਹਨਾਂ ਦੀ ਫ਼ਸਲ ਖ਼ਰੀਦਣ ਦਾ ਪ੍ਰਬੰਧ ਕਰਦੇ। ਜਿਹੜੇ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ ਉਹਨਾਂ ਲਈ ਕਣਕ ਅਤੇ ਰਾਸ਼ਨ ਦਾ ਪ੍ਰਬੰਧ ਮੁੱਖ ਮੰਤਰੀ ਕਰਦੇ ਕਿਉਂਕਿ ਗਰੀਬ ਲੋਕ ਰਾਸ਼ਨਕਾਰਡ ਕੱਟੇ ਜਾਣ ਕਾਰਨ ਦੋ ਵਖ਼ਤ ਦੀ ਰੋਟੀ ਤੋਂ ਵੀ ਮੁਹਤਾਜ ਹਨ। ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਚਾਰ ਹਫ਼ਤਿਆਂ ਵਿੱਚ ਨਸ਼ੇ ਬੰਦ ਕਰਨ ਦਾ ਦਾਅਵਾ ਕਰਨ ਵਾਲੇ ਢਾਈ ਸਾਲ ਦੇ ਰਾਜ ਵਿੱਚ ਨਸ਼ਾ ਬੰਦ ਨਹੀਂ ਕਰਵਾ ਸਕੇ। ਚਿੱਟੇ ਵਰਗੇ ਨਸ਼ੇ ਦੀ ਭੇਂਟ ਚੜ੍ਹੇ ਪੁੱਤਾਂ ਦੇ ਮਾਪਿਆਂ ਦੀ ਸਾਰ ਮੁੱਖ ਮੰਤਰੀ ਆਖ਼ਰ ਕਦੋਂ ਲੈਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਟਕਲੇਬਾਜ਼ੀਆਂ ਅਤੇ ਡਰਾਮੇਬਾਜ਼ੀਆਂ ਦੀ ਰਾਜਨੀਤੀ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਉਹ ਸੂਬੇ ਦੇ ਮੁੱਖ ਮੰਤਰੀ ਹਨ ਅਤੇ ਸੂਬੇ ਦੇ ਲੋਕਾਂ ਦਾ ਸਾਰ ਲੈਣ ਅਤੇ ਘਟੀਆ ਕਿਸਮ ਦੀ ਰਾਜਨੀਤੀ ਬੰਦ ਕਰਨ। ਉਹਨਾਂ ਕਿਹਾ ਕਿ 2022 ਵਿੱਚ ਭੋਲੇ ਭਾਲੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਇੱਕ ਵਾਰ ਠੱਗ ਲਿਆ ਪਰ ਹੁਣ ਜ਼ਿਮਨੀ ਚੋਣਾਂ ਵਿੱਚ ਪੰਜਾਬ ਦੇ ਅਣਖ਼ੀ ਲੋਕ ਇਹਨਾਂ ਨੂੰ ਸਬਕ ਸਿਖਾਉਣਗੇ। ਕੇਵਲ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਰੋਡ ਸ਼ੋਅ ਕਾਰਨ ਦੋ ਘੰਟੇ ਬਰਨਾਲਾ ਸ਼ਹਿਰ ਦੇ ਲੋਕ ਸੂਲੀ ਟੰਗ ਕੇ ਰੱਖੇ ਗਏ। ਸਾਰਾ ਸ਼ਹਿਰ ਸੀਲ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੁਕਾਨਾਂ ਅਤੇ ਕੰਮ ਕਾਰਾਂ ਵੱਲ ਜਾਣ ਤੋਂ ਰੋਕਿਆ ਗਿਆ। ਇਸ ਖੱਜਲ ਖੁਆਰੀ ਲਈ ਮੁੱਖ ਮੰਤਰੀ ਜਿਮੇਵਾਰ ਹਨ ਜਿਸਦਾ ਸਬਕ ਲੋਕ 20 ਨਵੰਬਰ ਨੂੰ ਆਪ ਸਰਕਾਰ ਨੂੰ ਸਿਖਾਉਣਗੇ।
Advertisement
Advertisement
Advertisement
Advertisement
Advertisement
error: Content is protected !!