ਹਰਿੰਦਰ ਨਿੱਕਾ, ਪਟਿਆਲਾ 26 ਜੁਲਾਈ 2024
ਥਾਣਾ ਕੋਤਵਾਲੀ ਦੀ ਪੁਲਿਸ ਪਾਰਟੀ ਨੇ ਇੱਕੋ ਘਰ ‘ਚ ਜਿਸਮਫਰੋਸ਼ੀ ਦਾ ਧੰਦਾ ਕਰਨ ਪਹੁੰਚੀਆਂ 8 ਜਨਾਨੀਆਂ ਅਤੇ 2 ਗ੍ਰਾਹਕਾਂ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਨੇ ਘਰ ਦੀ ਮਾਲਕਿਨ ਸਣੇ, ਉੱਥੇ ਧੰਦਾ ਕਰਨ ਲਈ ਪਹੁੰਚੀਆਂ, ਵਿਆਹੀਆਂ-ਵਰੀਆਂ 7 ਔਰਤਾਂ ਤੇ ਕੁੰਵਾਰੀ ਲੜਕੀ ਅਤੇ ਉੱਨ੍ਹਾਂ ਕੋਲ ਪਹੁੰਚੇ ਗ੍ਰਾਹਕਾਂ ਦੇ ਖਿਲਾਫ ਇੰਮੌਰਲ ਟ੍ਰੈਫਿਕ ਐਕਟ ਤਹਿਤ ਥਾਣਾ ਕੋਤਵਾਲੀ ਨਾਭਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਘਰ ਦੀ ਮਾਲਕਿਨ ਮੰਜੂ ਦੇ ਖਿਲਾਫ ਪਹਿਲਾਂ ਵੀ ਜਿਸਮਫਰੋਸ਼ੀ ਦਾ ਧੰਦਾ ਕਰਨ ਦੇ ਦੋਸ਼ ਵਿੱਚ ਕੇਸ ਦਰਜ ਹਨ ।
ਪੁਲਿਸ ਵੱਲੋਂ ਦਰਜ ਐਫ.ਆਈ.ਆਰ. ਦੇ ਮੁਦਈ ਇੰਸਪੈਕਟਰ ਰੌਣੀ ਸਿੰਘ ਦਾ ਕਹਿਣਾ ਹੈ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਖੰਡਾ ਚੋਂਕ ਨਾਭਾ ਮੌਜੂਦ ਸੀ, ਜੋ ਇਤਲਾਹ ਮਿਲੀ ਕਿ ਦੋਸ਼ਣਾਂ ਮੰਜੂ ਅਤੇ ਸਰਬਜੀਤ ਕੌਰ, ਜੋ ਠਠੇਰਿਆ ਵਾਲਾ ਮੁਹੱਲਾ ਨਾਭਾ ਵਿਖੇ ਆਪਣੇ ਕਿਰਾਏ ਪਰ ਲਏ ਮਕਾਨ ਵਿੱਚ ਜਿਸਮਫਰੋਸ਼ੀ ਦਾ ਧੰਦਾ ਕਰਦੀਆ ਹਨ। ਮੰਜੂ ਪਰ ਪਹਿਲਾਂ ਵੀ ਜਿਸਮਫਰੋਸ਼ੀ ਦੇ ਕਈ ਮੁਕੱਦਮੇ ਦਰਜ ਹਨ। ਮੰਜੂ ਕੋਲ ਉਸ ਦੇ ਉਕਤ ਕਿਰਾਏ ਵਾਲੇ ਘਰ ਵਿੱਚ ਹੋਰ ਦੋਸ਼ਣਾਂ ਵੀ, ਜਿਸਮਫਰੋਸ਼ੀ ਲਈ ਆਈਆ ਹੋਈਆ ਹਨ। ਜਿਨ੍ਹਾਂ ਨੂੰ ਲੈ ਕੇ ਮੰਜੂ ਅਤੇ ਸਰਬਜੀਤ ਕੌਰ ਆਪਣੇ ਘਰ ਅੰਦਰ ਵੱਖ-ਵੱਖ ਵਿਅਕਤੀਆਂ ਨੂੰ ਬੁਲਾ ਕੇ ਉਨ੍ਹਾਂ ਪਾਸੋਂ ਪੈਸੇ ਹਾਸਿਲ ਕਰਕੇ ਜਿਸਮਫਰੋਸ਼ੀ ਦਾ ਧੰਦਾ ਕਰਾਉਦੀਆ ਹਨ। ਪੁਲਿਸ ਪਾਰਟੀ ਨੇ ਇਤਲਾਹ ਭਰੋਸੇਮੰਦ ਅਤੇ ਸੱਚੀ ਹੋਣ ਕਾਰਣ,ਦੱਸੇ ਹੋਏ ਘਰ ਵਿੱਚ ਰੇਡ ਕੀਤੀ।
ਪੁਲਿਸ ਪਾਰਟੀ ਨੇ ਮੌਕਾ ਤੋਂ ਮੰਜੂ ਪਤਨੀ ਬੋਬੀ ਤੇਜਾ, ਸਰਬਜੀਤ ਕੌਰ ਪੁੱਤਰੀ ਰਜਿੰਦਰ ਸਿੰਘ ਵਾਸੀਆਨ ਠਠੇਰਿਆ ਵਾਲਾ ਮੁਹੱਲਾ ਨਾਭਾ, ਪਿੰਕੀ ਪਤਨੀ ਤਲਵਿੰਦਰ ਖੱਟੜਾ ਵਾਸੀ ਮਝੈਲ ਕਲੋਨੀ ਥੂਹੀ ਰੋਡ ਨਾਭਾ, ਰੀਆ ਪਤਨੀ ਰੋਬਿਨ ਵਾਸੀ ਸਿ਼ਵਪੁਰੀ ਕਲੋਨੀ ਨਾਭਾ, ਬਲਵਿੰਦਰ ਕੌਰ ਪਤਨੀ ਸੰਦੀਪ ਸਿੰਘ ਵਾਸੀ ਨੇੜੇ ਗੁਰਦੁਆਰਾ ਸਾਹਿਬ ਅਮਰਗੜ੍ਹ, ਬਲਜੀਤ ਕੌਰ ਪਤਨੀ ਪਿਆਰਾ ਸਿੰਘ ਵਾਸੀ ਮੰਡੋੜ ਥਾਣਾ ਸਦਰ ਨਾਭਾ, ਜਸਵੀਰ ਕੌਰ ਪਤਨੀ ਧੀਰਾ ਸਿੰਘ ਵਾਸੀ ਪਿੰਡ ਕੰਨਗਵਾਲ ਥਾਣਾ ਅਹਿਮਦਗੜ੍ਹ, ਪਲਵਿੰਦਰ ਕੌਰ ਪਤਨੀ ਅੰਗਰੇਜ ਸਿੰਘ ਵਾਸੀ ਕਰਤਾਰ ਕਲੋਨੀ ਨਾਭਾ ਅਤੇ ਉੱਥੇ ਪਹੁੰਚੇ ਗ੍ਰਾਹਕਾਂ ਸਵਰਨਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪੋਹੀੜ ਥਾਣਾ ਅਹਿਮਦਗੜ੍ਹ ਅਤੇ ਮੁਹੰਮਦ ਬੂਟਾ ਪੁੱਤਰ ਲਾਲ ਮੁਹੰਮਦ ਵਾਸੀ ਪਿੰਡ ਸਿ਼ਵਗੜ ਥਾਣਾ ਭਾਦਸੋਂ ਨੂੰ ਮੌਕਾ ਤੋਂ ਗ੍ਰਿਫਤਾਰ ਕੀਤਾ ਗਿਆ। ਤਫਤੀਸ਼ ਅਫਸਰ ਅਨੁਸਾਰ, ਨੇ ਸਾਰੇ ਗਿਰਫਤਾਰ ਦੋਸ਼ੀਆਂ ਖਿਲਾਫ U/S 3,4,5 Immoral Traffic Act ਤਹਿਤ ਥਾਣਾ ਕੋਤਵਾਲੀ ਨਾਭਾ ਵਿਖੇ ਕੇਸ ਦਰਜ ਕਰਕੇ,ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।