ਵਾਰਦਾਤ ਤੋਂ 6 ਦਿਨ ਬਾਅਦ ਦਰਜ਼ ਹੋਈ 6 ਜਣਿਆਂ ਤੇ FIR…!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 29 ਜੂਨ 2024 

       ਗੁਰੂਦੁਆਰਾ ਨਾਨਕਸਰ ਠਾਠ ਦੇ ਨੇੜੇ ਸਥਿਤ ਸਮੋਸਾ ਜੰਕਸ਼ਨ ਤੋਂ ਸਮੋਸੇ ਲੈ ਰਹੇ ਇੱਕ ਨੌਜਵਾਨ ਦੀ 7 ਦਿਨ ਪਹਿਲਾਂ ਬੇਰਹਿਮੀ ਨਾਲ ਕਥਿਤ ਕੁੱਟਮਾਰ ਕਰਨ ਵਾਲੇ 6 ਜਣਿਆਂ ਖਿਲਾਫ ਪੁਲਿਸ ਨੇ ਘਟਨਾ ਤੋਂ 6 ਦਿਨ ਬਾਅਦ ਹੀ ਪਰਚਾ ਦਰਜ ਕੀਤਾ ਹੈ। ਨਾਮਜ਼ਦ ਦੋਸ਼ੀਆਂ ਵਿੱਚ 6 ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ,ਜਦੋਂਕਿ 5/7 ਅਣਪਛਾਤਿਆਂ ਦਾ ਵੀ ਜਿਕਰ ਐਫ.ਆਈ.ਆਰ. ਵਿੱਚ ਕੀਤਾ ਗਿਆ ਹੈ। ਹੁਣ ਪੁਲਿਸ ਨੇ ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰਕੇ,ਪੂਰੇ ਮਾਮਲੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ ਅਫਸਰ ਦਾ ਕਹਿਣਾ ਹੈ ਕਿ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕਰਕੇ,ਉਨਾਂ ਦੇ ਹੋਰ ਅਣਪਛਾਤੇ ਸਾਥੀਆਂ ਦੀ ਸ਼ਿਨਾਖਤ ਦੇ ਅਧਾਰ ਪਰ ਨਾਮਜ਼ਦ ਕਰਕੇ,ਉਨਾਂ ਨੂੰ ਵੀ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।

Advertisement

      ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਕੋਲ ਦਿੱਤੇ ਬਿਆਨ ‘ਚ ਮੁਦਈ ਜਤਿੰਦਰ ਸਰਮਾ ਪੁੱਤਰ ਮੁੰਸ਼ੀ ਅਜੀਤਪਾਲ ਸ਼ਰਮਾ ਵਾਸੀ ਗਲੀ ਨੰਬਰ 03, ਗਰਚਾ ਰੋਡ ਬਰਨਾਲਾ ਨੇ ਲਿਖਵਾਇਆ ਕਿ ਉਹ  23 ਜੂਨ ਨੂੰ ਸਮੋਸਾ ਜੰਕਸਨ ਨੇੜੇ ਨਾਨਕਸਰ ਗੁਰਦੁਆਰਾ ਸਾਹਿਬ ਬਰਨਾਲਾ ਤੋਂ ਸਮੋਸੇ ਲੈ ਰਿਹਾ ਸੀ ਤਾਂ ਹਰਮਨਦੀਪ ਸਿੰਘ ,ਸਿੱਪੀ ਸਿੰਘ ਵਾਸੀ ਸਹੀਦ ਭਗਤ ਸਿੰਘ ਨਗਰ ਬਰਨਾਲਾ,ਲਖਵੀਰ ਸਿੰਘ ਵਾਸੀ ਨੇੜੇ ਕੋਰਟ ਚੌਕ ਬਰਨਾਲਾ, ਹੈਰੀ ਸਿੰਘ ਵਾਸੀ ਨੇੜੇ ਪਾਡੀਆਂ ਦਾ ਗੁਰਦੁਆਰਾ ਸਾਹਿਬ ਬਰਨਾਲਾ,ਗੋਬਿੰਦ ਬਰਨਾਲਾ ਅਤੇ ਰਵੀ ਕੁਮਾਰ ਵਾਸੀ ਗਲੀ ਨੰਬਰ 13 ਸੇਖਾ ਰੋਡ ਬਰਨਾਲਾ ਆਪਣੇ 5-7 ਹੋਰ ਅਣਪਛਾਣੇ ਵਿਅਕਤੀਆਂ ਨਾਲ ਗੱਡੀ ਨੰਬਰ DL-4 CAS-4460 ਸਵਿਫਟ ਕਾਰ ਅਤੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਪਹੁੰਚੇ।

   ਮੁਦਈ ਮੁਤਾਬਿਕ ਦੋਸ਼ੀਆਂ ਪਾਸ ਲੋਹੇ ਦੀਆ ਰਾਡਾਂ ਅਤੇ ਲੱਕੜ ਦਾ ਵੇਸਵਾਲ ਵੀ ਸੀ। ਇਨ੍ਹਾਂ ਸਾਰੇ ਜਣਿਆਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਮੁਦਈ ਦੇ  ਕਾਫੀ ਸੱਟਾਂ ਮਾਰੀਆ ਅਤੇ ਜੋ ਜਾਨੋ ਮਾਰਨ ਦੀਆ ਧਮਕੀਆ ਦਿੰਦੇ ਹੋਏ ਉਹ ਸਾਰੇ ਮੌਕਾ ਤੋ ਭੱਜ ਗਏ। ਜਖਮੀ ਹਾਲਤ ਵਿੱਚ ਜਤਿੰਦਰ ਸ਼ਰਮਾ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਵਾਇਆ। ਰੁੱਕਾ ਮਿਲਣ ਤੇ ਪੁਲਿਸ ਮੁਦਈ ਦੇ ਬਿਆਨ ਕਲਮਬੰਦ ਕਰਨ ਪਹੁੰਚੀ, ਡਾਕਟਰਾਂ ਨੇ ਮੁਦਈ ਨੂੰ ਬਿਆਨ ਦੇਣ ਤੋਂ ਅਣਫਿੱਟ ਕਰਾਰ ਦਿੱਤਾ। ਲੰਘੀ ਕੱਲ੍ਹ ਪੁਲਿਸ ਨੇ ਮੁਦਈ ਦਾ ਬਿਆਨ ਕਲਮਬੰਦ ਕਰਕੇ, ਬਿਆਨ ਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ, ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਐਸਐਚਓ ਸਬ ਇੰਸਪੈਕਟਰ ਨਿਰਮਲਜੀਤ ਸਿੰਘ ਨੇ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
Advertisement
error: Content is protected !!