ਹਰਿੰਦਰ ਨਿੱਕਾ, ਪਟਿਆਲਾ 29 ਜੂਨ 2024
ਇੱਕ ਸਨਕੀ ਕਿਸਮ ਦਾ ਨੌਜਵਾਨ ਵਿਆਹ ਕਰਵਾਉਣ ਤੋਂ ਲੜਕੀ ਦੀ ਨਾਂਹ, ਸੁਣਕੇ ਪੂਰੇ ਪਰਿਵਾਰ ਨੂੰ ਜਲੀਲ ਕਰਨ ਦੇ ਰਾਹ ਤੁਰ ਪਿਆ। ਆਖਿਰ ਦੁਖੀ ਪਰਿਵਾਰ ਪੁਲਿਸ ਕੋਲ ਪਹੁੰਚਿਆਂ ਤਾਂ ਸਾਇਬਰ ਕਰਾਇਮ ਦੀ ਟੀਮ ਨੇ ਬਾਅਦ ਪੜਤਾਲ, ਨਾਮਜ਼ਦ ਦੋਸ਼ੀ ਦੇ ਖਿਲਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਅਤੇ ਮਾਮਲੇ ਦਹ ਤਫਤੀਸ਼ ਸ਼ੁਰੂ ਕਰ ਦਿੱਤੀ। ਪਟਿਆਲਾ ਸ਼ਹਿਰ ਦੀ ਰਹਿਣ ਵਾਲੀ ਲੜਕੀ ਕਾਜ਼ਲ ਪੁੱਤਰੀ ਰਾਜੂ ਨੇ ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਦੱਸਿਆ ਕਿ ਨਾਮਜ਼ਦ ਦੋਸ਼ੀ ਕਮਲਦੀਪ ਸਿੰਘ ਪੁੱਤਰ ਸੁਰਮੁੱਖ ਸਿੰਘ ਵਾਸੀ ਪਿੰਡ ਬੂੜੇਮਾਜਰਾ, ਥਾਣਾ ਜੁਲਕਾ, ਮੁਦਈ ਕਾਜ਼ਲ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰੰਤੂ ਮੁਦਈ ਨੇ, ਦੋਸ਼ੀ ਨੂੰ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ। ਇਸੇ ਰੰਜਿਸ਼ ਦੇ ਚਲਦਿਆਂ ਕਮਲਦੀਪ ਸਿੰਘ ਨੇ ਮੁਦਈ ਅਤੇ ਉਸ ਦੇ ਪਰਿਵਾਰਿਕ ਮੈਬਰਾਂ ਦੀਆ ਨਿੱਜੀ ਫੋਟੋਆਂ ਹਾਸਿਲ ਕਰਕੇ ਮੁਦਈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਜਲੀਲ ਕਰਨ ਦੇ ਇਰਾਦੇ ਨਾਲ ਆਪਣੀਆਂ ਵੱਖ-ਵੱਖ Instagram IDs ਪਰ ਅਪਲੋਡ ਕਰਕੇ ਅਸ਼ਲੀਲ ਕੁਮੈਂਟ ਵਗੈਰਾ ਲਿਖ ਕੇ ਵਾਇਰਲ ਕਰ ਦਿੱਤੀਆਂ ਅਤੇ ਆਖਿਰ ਮੁਦਈ ਨੂੰ ਪੁਲਿਸ ਕੋਲ ਸ਼ਕਾਇਤ ਦੇਣ ਲਈ ਮਜਬੂਰ ਹੋਣਾ ਪਿਆ। ਵਜਾ ਰੰਜਸ਼ ਇਹ ਹੈ ਕਿ ਮੁਦੈਲਾ ਵੱਲੋ ਦੋਸ਼ੀ ਨਾਲ ਵਿਆਹ ਕਰਾਉਣ ਤੋ ਮਨ੍ਹਾ ਕਰ ਦਿੱਤਾ ਗਿਆ ਸੀ। ਪੁਲਿਸ ਦੇ ਸਾਇਬਰ ਕਰਾਇਮ ਨੇ ਪੜਤਾਲ ਕਰਕੇ, ਦੋਸ਼ੀ ਖਿਲਾਫ ਥਾਣਾ ਸਾਇਬਰ ਕਰਾਇਮ ਪਟਿਆਲਾ ਵਿਖੇ ਅਧੀਨ ਜ਼ੁਰਮ 294/506 IPC, Sec 66-D,66-E IT Act ਤਹਿਤ ਨਾਮਜ਼ਦ ਦੋਸ਼ੀ ਖਿਲਾਫ ਕਮਲਦੀਪ ਸਿੰਘ ਪੁੱਤਰ ਸੁਰਮੁੱਖ ਸਿੰਘ ਵਾਸੀ ਪਿੰਡ ਬੂੜੇਮਾਜਰਾ ਦੇ ਖਿਲਾਫ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।