7 ਦਿਨ ਦੇ ਅੰਦਰ ਅੰਦਰ ਕਰਨੀ ਪਊ ਇਨਵੈਸਟੀਗੇਸ਼ਨ ਜੁਆਇਨ
ਹਰਿੰਦਰ ਨਿੱਕਾ ਸੰਗਰੂਰ 30 ਜੂਨ 2020
ਜਿਲ੍ਹੇ ਦੇ ਥਾਣਾ ਧੂਰੀ ਸਦਰ ਵਿਖੇ ਗਾਇਕ ਸਿੱਧੂ ਮੂਸੇਵਾਲਾ ਤੇ ਉਸ ਦੇ ਹੋਰ ਸਾਥੀਆਂ ਖਿਲਾਫ ਦਰਜ ਅਸਲਾ ਐਕਟ ਚ, ਐਡੀਸ਼ਨਲ ਸ਼ੈਸਨ ਜੱਜ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੇ ਅੱਜ ਸਿੱਧੂ ਮੂਸੇਵਾਲਾ ਦੀ ਐਂਟੀਸਪੇਟਰੀ ਜਮਾਨਤ ਮੰਜੂਰ ਕਰ ਲਈ। ਅਦਾਲਤ ਨੇ ਸਿੱਧੂ ਨੂੰ 7 ਦਿਨ ਦੇ ਅੰਦਰ ਅੰਦਰ ਜਾਂਚ ਅਧਿਕਾਰੀ ਕੋਲ ਪੇਸ਼ ਹੋਕੇ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੋਵੇਗੀ।