ਟਰਾਈਡੈਂਟ ਗਰੁੱਪ ‘ਚ ਸਿਹਤ ਅਤੇ ਵੇਲਫੇਅਰ ਸੈਸ਼ਨ ਆਯੋਜਿਤ

Advertisement
Spread information
ਅਦੀਸ਼ ਗੋਇਲ, ਬਰਨਾਲਾ 28 ਮਈ 2024 
         ਟਰਾਈਡੈਂਟ ਗਰੁੱਪ ਦੇ ਹਾਲ  ਵਿੱਚ ਇੱਕ ਸਿਹਤ ਅਤੇ ਵੇਲਫੇਅਰ ਸੈਸ਼ਨ ਆਯੋਜਿਤ ਕੀਤੀ ਗਈ । ਇਸ ਸੈਸ਼ਨ ਦੀ ਅਗਵਾਈ ਸ਼੍ਰੀਮਤੀ ਡਾ. ਸ਼ਾਲੂ ਗੁਪਤਾ ਅਤੇ ਸ਼੍ਰੀਮਤੀ ਸਿਮਰਨ ਨੇ ਕੀਤੀ। ਇਸ ਸੈਸ਼ਨ ਦੀ ਅਗਵਾਈ ਕਰਦੇ ਹੋਏ ਸਿਵਿਲ ਹਸਪਤਾਲ ਬਰਨਾਲਾ ਦੀ ਡਾ. ਹਿਮਾਨੀ ਸ਼ਰਮਾ ਨੇ ਕੀਤਾ, ਜੋ ਕਿ ਅੰਤਰਰਾਸ਼ਟਰੀ ਮਹਿਲਾ ਸਿਹਤ ਦਿਵਸ ਦੇ ਤਹਿਤ ਮਾਹਿਕ ਧਰਮ ਸਿਹਤ ‘ਤੇ ਕੇਂਦ੍ਰਿਤ ਸੀ।                                                           
       ਡਾ. ਸ਼ਰਮਾ ਨੇ ਸਫਾਈ ਅਤੇ ਸਿਹਤਮੰਦ ਜੀਵਨਸ਼ੈਲੀ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਮਾਸਿਕ ਧਰਮ ਸਾਫ਼ਤਾ, ਪੋਸ਼ਣ ਅਤੇ ਤਣਾਅ ਪਰਬੰਧਨ ਜਿਹੇ ਮਾਮਲਿਆਂ ‘ਤੇ ਚਰਚਾ ਕੀਤੀ ਗਈ । ਟਰਾਈਡੈਂਟ ਗਰੁੱਪ ਦੇ ਮੈਂਬਰਾਂ ਦੀਆਂ ਵਿਅਕਤੀਗਤ ਸਿਹਤ ਚਿੰਤਾਵਾਂ ‘ਤੇ ਗੱਲਬਾਤ ਕੀਤੀ ਅਤੇ ਵਿਗਿਆਨਿਕ ਹੱਲ ਪ੍ਰਾਪਤ ਕੀਤੇ। ਸੈਸ਼ਨ ਛੋਟਾ ਪਰ ਬਹੁਤ ਜਾਣਕਾਰੀਆਂ ਨਾਲ ਭਰਪੂਰ ਸੀ, ਜੋ ਸਾਡੀ ਨਿਤਕਿਰਿਆ ਵਿੱਚ ਬਹੁਤ ਵਰਤਿਆ ਜਾ ਸਕਦਾ ਹੈ। ਟਰਾਈਡੈਂਟ ਗਰੁੱਪ ਦੇ ਵਰਕਰਾਂ ਨੇ ਕਿਹਾ ਕਿ ਅਸੀਂ ਡਾ. ਸ਼ਰਮਾ ਵੱਲੋਂ ਦਿੱਤੀ ਵਿਸ਼ੇਸ਼ ਜ਼ਾਣਕਾਰੀ ਅਤੇ ਉਨ੍ਹਾਂ ਤੋਂ ਸਿੱਖਣ ਦੇ ਅਵਸਰ ਮਿਲਣ ਲਈ ਧੰਨਵਾਦੀ ਹਾਂ।
Advertisement
Advertisement
Advertisement
Advertisement
Advertisement
error: Content is protected !!