ਪਟਿਆਲਾ ‘ਚ ਵੱਡੀ ਗਿਣਤੀ ਲੋਕ ਪ੍ਰਧਾਨ ਮੰਤਰੀ ਮੋਦੀ ਦੀ ਫ਼ਤਿਹ ਰੈਲੀ ਦੇ ਬਣੇ ਗਵਾਹ….

Advertisement
Spread information

ਪ੍ਰਨੀਤ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਸਰੂਪ ਭੇਂਟ ਕਰਕੇ ਪ੍ਰਧਾਨ ਮੰਤਰੀ ਦਾ ਕੀਤਾ ਸਵਾਗਤ

ਰਿਚਾ ਨਾਗਪਾਲ, ਪਟਿਆਲਾ 23 ਮਈ 2024
         ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਵੱਲੋਂ ਮਹਾਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ਵਿਖੇ ਕੀਤੀ ਗਈ ਫ਼ਤਿਹ ਰੈਲੀ ਵਿੱਚ ਇਕੱਠੀ ਹੋਈ ਭੀੜ ਨੇ ਮੋਦੀ ਦੀ ਗਾਰੰਟੀ ਤੇ ਭਰੋਸੇ ਦਾ ਸਬੂਤ ਦਿੱਤਾ। ਇੱਕ ਲੱਖ ਤੋਂ ਵੱਧ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹਨ ਕਿ ਪਟਿਆਲਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਪਟਿਆਲਾ ਫੇਰੀ ਸਿਰਫ਼ ਇੱਕ ਚੋਣ ਰੈਲੀ ਤੱਕ ਸੀਮਤ ਨਹੀਂ ਹੈ, ਸਗੋਂ ਇਸ ਗੱਲ ਦੀ ਗਾਰੰਟੀ ਹੈ ਕਿ ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ ਵੱਡੀਆਂ ਸਮੱਸਿਆਵਾਂ ਦਾ ਜੇਕਰ ਕੋਈ ਹੱਲ ਕਰ ਸਕਦਾ ਹੈ ਤਾਂ ਉਹ ਸਿਰਫ਼ ਨਰਿੰਦਰ ਮੋਦੀ ਹੀ ਹੈ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਪਟਿਆਲਾ ਦੇ ਲੋਕਾਂ ਦੇ ਭਰੋਸੇ ਨਾਲ ਉਨ੍ਹਾਂ ਦੀ ਜਿੱਤ ਹੋਵੇਗੀ ਅਤੇ ਉਹ ਪਟਿਆਲਾ ਜ਼ਿਲ੍ਹੇ ਨੂੰ ਕੇਂਦਰੀ ਸਕੀਮਾਂ ਦਾ ਸਿੱਧਾ ਲਾਭ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਘੱਗਰ ਸਮੇਤ ਜ਼ਿਲ੍ਹੇ ਦੀ ਕੋਈ ਵੀ ਵੱਡੀ ਸਮੱਸਿਆ ਅਧੂਰੀ ਨਹੀਂ ਛੱਡੀ ਜਾਵੇਗੀ। ਮੋਦੀ ਦੀ ਗਾਰੰਟੀ ਨਾਲ, ਉਹ ਅਗਲੇ ਪੰਜ ਸਾਲਾਂ ਵਿੱਚ ਪਿਛਲੇ 25 ਸਾਲਾਂ ਵਿੱਚ ਕੀਤੇ ਗਏ ਕੰਮ ਨੂੰ ਦੁੱਗਣਾ ਕਰ ਦੇਣਗੇ।

         ਇਸ ਮੌਕੇ ਪਟਿਆਲਾ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਝਾੜੂ ਵਾਲੀ ਸਰਕਾਰ ਦੀ ਬੀ ਟੀਮ ਬਣ ਕੇ ਚੋਣ ਮੈਦਾਨ ਵਿੱਚ ਉਤਰੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਕਾਂਗਰਸ ਅਤੇ ‘ਆਪ’ ਇਕੱਠੇ ਹਨ ਅਤੇ ਪੰਜਾਬ ‘ਚ ਵੱਖਰੇ ਹਨ। ਅੱਜ ਹਰ ਕੋਈ ਇਸਦਾ ਅਰਥ ਸਮਝਦਾ ਹੈ। ਹੁਣ ਝਾੜੂ ਵਾਲੇ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾ ਕੇ ਜਾਂ ਉਨ੍ਹਾਂ ਨਾਲ ਝੂਠੇ ਵਾਅਦੇ ਕਰਕੇ ਕੋਈ ਵੀ ਵੋਟ ਹਾਸਲ ਨਹੀਂ ਕਰ ਸਕਣਗੇ। ਪ੍ਰਨੀਤ ਕੌਰ ਨੇ ਕਿਹਾ ਕਿ 1 ਜੂਨ ਨੂੰ ਪਟਿਆਲਾ ਨੇ ਖੁਦ ਫੈਸਲਾ ਕਰਨਾ ਹੈ  ਕਿ ਕਿਹੜੀ ਪਾਰਟੀ ਨਾਲ ਮਿਲ ਕੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਉਦੋਂ ਹੀ ਚੰਗਾ ਰਹਿ ਸਕਦਾ ਹੈ ਜਦੋਂ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹੋਣ ਅਤੇ ਦੇਸ਼ ਵਿੱਚ ਮਜ਼ਬੂਤ ਸਰਕਾਰ ਬਣੀ ਹੋਵੇ। ਪ੍ਰਨੀਤ ਕੌਰ ਨੇ ਕਿਹਾ ਕਿ ਮੇਰਾ ਪਟਿਆਲਾ ਵਾਸੀਆਂ ਨਾਲ ਜੋ ਰਿਸ਼ਤਾ ਹੈ, ਉਸ ਕਾਰਨ ਮੈਨੂੰ ਭਰੋਸਾ ਹੈ ਕਿ ਅਸੀਂ ਮਿਲ ਕੇ ਨਰਿੰਦਰ ਮੋਦੀ ਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਦੇ ਦੇਖਾਂਗੇ। ਇਸ ਦੇ ਨਾਲ ਹੀ ਅਸੀਂ ਸਾਰੇ ਆਪਣੇ ਭਰੋਸੇ ਦੇ ਦਮ ‘ਤੇ ਖੁਸ਼ੀ-ਗਮੀ ਵਿਚ ਇਕ-ਦੂਜੇ ਦੇ ਰਿਸ਼ਤੇ ਨੂੰ ਕਾਇਮ ਰੱਖਾਂਗੇ। ਪੂਰਾ ਪਟਿਆਲਾ ਮੇਰਾ ਸਾਥ ਦੇਵੇਗਾ ਅਤੇ ਮੋਦੀ ਸਰਕਾਰ ਦੇ ਸਹਿਯੋਗ ਨਾਲ ਪਟਿਆਲਾ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ‘ਤੇ ਲੈ ਕੇ ਜਾਵੇਗਾ।                                                                 

Advertisement
Advertisement
Advertisement
Advertisement
Advertisement
Advertisement
error: Content is protected !!