ਸੱਥਾਂ ਤੋਂ ਸੰਸਦ ਤੱਕ ਸੰਗਰੂਰ ਦੀ ਹਰ ਮੰਗ ਉਠਾਵਾਗਾਂ: ਮੀਤ ਹੇਅਰ

Advertisement
Spread information

ਮੀਤ ਹੇਅਰ ਤੇ ਪੰਡੋਰੀ ਵੱਲੋਂ ਮਹਿਲ ਕਲਾਂ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ, ਲੋਕਾਂ ਦੇ ਵੱਡੇ ਇਕੱਠਾਂ ਨੇ ਕੀਤਾ ਸਵਾਗਤ

ਬਰਨਾਲਾ ਮੇਰੀ ਕਰਮ ਭੂਮੀ ਤੇ ਮਹਿਲ ਕਲਾਂ ਮੇਰੀ ਜਨਮ ਭੂਮੀ, ਹੁਣ ਸੰਗਰੂਰ ਹਲਕੇ ਨੂੰ ਕਰਮ ਭੂਮੀ ਬਣਾਉਣ ਲਈ ਪਾਰਟੀ ਤੇ ਮੁੱਖ ਮੰਤਰੀ ਦਾ ਬਹੁਤ ਧੰਨਵਾਦ

ਸੋਨੀ ਪਨੇਸਰ, ਮਹਿਲ ਕਲਾਂ (ਬਰਨਾਲਾ) 5 ਮਈ 2024
    ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਹ ਸੱਥਾਂ ਤੋਂ ਲੈ ਕੇ ਸੰਸਦ ਤੱਕ ਸੰਗਰੂਰ ਦੀ ਹਰ ਮੰਗ ਉਠਾਵੇਗਾ ਅਤੇ ਸੰਗਰੂਰ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ। ਮੀਤ ਹੇਅਰ ਨੇ ਅੱਜ ਐਮ ਐਲ ਏ ਕੁਲਵੰਤ ਸਿੰਘ ਪੰਡੋਰੀ ਦੇ ਨਾਲ ਮਹਿਲ ਕਲਾਂ ਹਲਕੇ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਦਿਆਂ ਪਿੰਡਾਂ ਵਿੱਚ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਸੰਗਰੂਰ ਵਾਸੀ ਦੀ ਸੰਸਦ ਤੱਕ ਜਾਵੇਗੀ।ਰੋਡ ਸ਼ੋਅ ਦੌਰਾਨ ਪੱਖੋਕੇ, ਚੀਮਾ, ਟੱਲੇਵਾਲ, ਭੋਤਨਾ, ਬੀਹਲਾ ਵਿਖੇ ਚੋਣ ਜਲਸੇ ਹੋਏ।ਇਸ ਤੋਂ ਬਾਅਦ ਚੋਣ ਮੀਟਿੰਗਾਂ ਦਾ ਕਾਫ਼ਲਾ ਅਗਲੇ ਪਿੰਡਾਂ ਵਿੱਚ ਤੁਰਿਆ।
       ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਉਸ ਦੀ ਕਰਮ ਭੂਮੀ ਹੈ ਤੇ ਮਹਿਲ ਕਲਾਂ ਹਲਕਾ ਜਨਮ ਭੂਮੀ। ਉਸ ਦਾ ਪਿੰਡ ਕੁਰੜ ਮਹਿਲ ਕਲਾਂ ਹਲਕੇ ਵਿੱਚ ਪੈਂਦਾ ਹੈ ਅਤੇ ਬਰਨਾਲਾ ਹਲਕੇ ਨੇ ਦੋ ਵਾਰ ਮੈਨੂੰ ਵਿਧਾਨ ਸਭਾ ਵਿੱਚ ਭੇਜ ਕੇ ਮਾਣ ਬਖ਼ਸ਼ਿਆ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਹੁਣ ਸੰਗਰੂਰ ਤੋਂ ਟਿਕਟ ਦੇ ਕੇ ਸਮੁੱਚੇ ਪਾਰਲੀਮੈਂਟ ਹਲਕੇ ਨੂੰ ਮੇਰੀ ਕਰਮ ਭੂਮੀ ਬਣਾਇਆ ਹੈ ਅਤੇ ਮੈਂ ਆਪਣੀ ਜਨਮ ਭੂਮੀ ਤੇ ਕਰਮ ਭੂਮੀ ਦਾ ਕਰਜ਼ਾ ਮੋੜਨ ਲਈ ਸਾਰੀ ਉਮਰ ਲੋਕਾਂ ਦੀ ਸੇਵਾ ਕਰਾਂਗਾ।  ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੂਰੇ ਸੰਗਰੂਰ ਪਾਰਲੀਮੈਂਟ ਹਲਕੇ ਅਤੇ ਇਸ ਹਲਕੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਸਨੀਕਾਂ ਉਤੇ ਬਹੁਤ ਮਾਣ ਹੈ ਜਿੰਨਾਂ ਦੇਸ਼ ਵਿੱਚ ਬਦਲਵੀਂ ਰਾਜਨੀਤੀ ਦਾ ਰਾਹ ਖੋਲ੍ਹਿਆ ਅਤੇ ਹੁਣ ਭਾਰਤ ਵਿੱਚ ਆਉਣ ਵਾਲੀ ਕੇਂਦਰ ਸਰਕਾਰ ਵਿੱਚ ਆਮ ਆਦਮੀ ਪਾਰਟੀ ਬਹੁਤ ਵੱਡਾ ਰੋਲ ਨਿਭਾਏਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿਛਲੇ ਦੋ ਸਾਲ ਵਿੱਚ ਸੂਬੇ ਦੀ ਨੁਹਾਰ ਬਦਲ ਦਿੱਤੀ।ਹੁਣ ਵਾਰੀ ਕੇਂਦਰ ਸਰਕਾਰ ਵਿੱਚ ਭਾਈਵਾਲ ਬਣ ਕੇ ਕੇਂਦਰ ਤੋਂ ਵੱਡੇ ਪ੍ਰਾਜੈਕਟ ਹਾਸਲ ਕਰਨ ਦੀ। ਐਮ ਐਲ ਏ ਕੁਲਵੰਤ ਸਿੰਘ ਪੰਡੋਰੀ ਨੇ ਮੀਤ ਹੇਅਰ ਨੂੰ ਵਿਸ਼ਵਾਸ ਦਿਵਾਇਆ ਕਿ ਮਹਿਲ ਕਲਾਂ ਹਲਕੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਲੀਡ ਹਾਸਲ ਹੋਵੇਗੀ।
Advertisement
Advertisement
Advertisement
Advertisement
Advertisement
error: Content is protected !!