ਕੁੱਝ ਨਾ ਕੁੱਝ ਤਾਂ ਫਰਕ ਹੁੰਦਾ ਐ…!

Advertisement
Spread information

ਕੁੱਝ ਨਾ ਕੁੱਝ ਤਾਂ ਫਰਕ ਹੁੰਦਾ ਐ,,

ਆਪਣਾ ਕਹਿਣ ਤੇ ਅਪਣਾ ਲੈਣ ‘ਚ,
ਕੁੱਝ ਨਾ ਕੁੱਝ ਤਾਂ ਫਰਕ ਹੁੰਦਾ ਐ,,

ਐਵੇਂ ਨਹੀਂ ਕੋਈ ਪਾਸਾ ਵੱਟਦਾ,
ਕੁੱਝ ਨਾ ਕੁੱਝ ਤਾਂ ਹਰਖ ਹੁੰਦਾ ਐ,,

ਕੌਣ ਗੁਆਉਂਦੈ, ਸਭ ਕੁਝ ਐਂਵੇ,
ਕੁੱਝ ਨਾ ਕੁੱਝ ਤਾਂ ਠਰਕ ਹੁੰਦਾ ਐ,

ਬਹੁਤਾ ਸਖਤ ਸੁਭਾਅ ਨਹੀਂ ਚੰਗਾ,
ਕੁੱਝ ਨਾ ਕੁੱਝ ਤਾਂ ਜ਼ਰਕ ਹੁੰਦਾ ਐ,

ਹਰ ਗੱਲ ਆਪਣੀ ਓਹ ਮਨਾਉਂਦੈ,
ਕੁੱਝ ਨਾ ਕੁੱਝ ਤਾਂ ਤਰਕ ਹੁੰਦਾ ਐ,

ਟੱਬਰ ਦਾ ਜੇ ਵਿਗੜਿਆ ਮੋਹਰੀ,
ਪਰਿਵਾਰ ਦਾ ਬੇੜਾ ਗਰਕ ਹੁੰਦਾ ਐ,

ਤਿੜਕੇ ਰਿਸ਼ਤਿਆਂ ਦਾ ਵੀ, ਨਿੱਕਿਆ
ਹਸ਼ਰ ਤਾਂ ਆਖਿਰ ਨਰਕ ਹੁੰਦਾ ਐ,

Advertisement
Advertisement
Advertisement
Advertisement
error: Content is protected !!