ਪਹਿਲਾਂ ਕਰਦਾ ਰਿਹੈ ਜਬਰ ਜਿਨਾਹ, ਪ੍ਰੈਗਨੈਂਟ ਹੋਈ ਤਾਂ ਕਰਵਾਇਆ ਆਬੌਰਸ਼ਨ…
ਤਾਰ ਤਾਰ ਕੀਤਾ ਰਿਸ਼ਤਾ- ਭੂਆ ਕੋਲ ਰਹਿੰਦੀ ਕੁੜੀ ਨੂੰ ਫੁੱਫੜ ਨੇ ਹੀ ਨਹੀਂ ਬਖਸ਼ਿਆ..
ਹਰਿੰਦਰ ਨਿੱਕਾ, ਪਟਿਆਲਾ/ਬਰਨਾਲਾ 17 ਅਪ੍ਰੈਲ 2024
ਆਪਣਿਆਂ ਦੀ ਹਵਸ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਦੀਆਂ ਦਰਦਨਾਕ ਘਟਨਾਵਾਂ ਦੀ ਫਹਿਰਿਸ਼ਤ ਹਰ ਦਿਨ ਲੰਬੀ ਹੀ ਹੁੰਦੀ ਜਾ ਰਹੀ ਹੈ। ਲੰਘੀ ਕੱਲ੍ਹ ਸ਼ਾਹੀ ਸ਼ਹਿਰ ਦੇ ਦੋ ਵੱਖ ਵੱਖ ਥਾਣਿਆਂ ਵਿੱਚ ਦੋ ਪੀੜਤ ਔਰਤਾਂ ਦੇ ਬਿਆਨ ਪਰ, ਦੋ ਦੋਸ਼ੀਆਂ ਅਤੇ ਬਰਨਾਲਾ ਜਿਲ੍ਹੇ ਦੇ ਥਾਣਾ ਭਦੌੜ ਵਿਖੇ ਇੱਕ ਦੋਸ਼ੀ ਦੇ ਖਿਲਾਫ ਜਬਰ ਜਿਨਾਹ ਦੇ ਕੇਸ ਦਰਜ ਹੋਏ ਹਨ।
ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਇੱਕ ਪੀੜਤ ਨੇ ਬਿਆਨ ਦਰਜ਼ ਕਰਵਾਇਆ ਕਿ ਉਸ ਦੀ ਦੋਸਤੀ ਸਾਲ 2021 ਵਿੱਚ ਰਣਜੋਧ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਈਸਰਹੇੜੀ ਥਾਣਾ ਜੁਲਕਾ ਨਾਲ ਹੋ ਗਈ ਸੀ। ਪੀੜਤਾ ਦਾ ਕਹਿਣਾ ਹੈ ਕਿ ਦੋਸ਼ੀ ਰਣਜੋਧ ਸਿੰਘ , ਉਸ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ ਬਣੇ ਹੋਟਲ ਰੋਇਲ ਇਨ ਵਿੱਚ ਲੈ ਗਿਆ ਤੇ ਬਲਾਤਕਾਰ ਕੀਤਾ। ਇਸ ਤੋਂ ਬਾਅਦ ਵੀ ਦੋਸ਼ੀ, ਉਸ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਉਸ ਨਾਲ ਵੱਖ-ਵੱਖ ਜਗ੍ਹਾ ਪਰ ਬਲਾਤਕਾਰ ਕਰਦਾ ਰਿਹਾ। ਫਰਵਰੀ 2024 ਵਿੱਚ ਸ਼ਕਾਇਤਕਰਤਾ ਗਰਭਵਤੀ ਹੋ ਗਈ, ਦੋਸ਼ੀ ਨੇ ਧੱਕੇ ਨਾਲ ਉਸ ਦਾ ਗਰਭਪਾਤ ਕਰਵਾ ਦਿੱਤਾ। ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਦੋਸ਼ੀ ਨੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ ਅਤੇ ਇਸ ਨੂੰ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ,ਉਸ ਦਾ ਮੂੰਹ ਬੰਦ ਕਰਵਾਉਂਦਾ ਰਿਹਾ। ਪੁਲਿਸ ਨੇ ਪੀੜਤਾ ਦੇ ਬਿਆਨ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਰਣਜੋਧ ਸਿੰਘ ਦੇ ਖਿਲਾਫ ਅਧੀਨ ਜੁਰਮ 376(2)(N), 313,506 IPC ਤਹਿਤ ਥਾਣਾ ਅਰਬਨ ਅਸਟੇਟ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।
ਅਜਿਹਾ ਹੀ ਦੂਜਾ ਮਾਮਲਾ ਥਾਣਾ ਸਿਵਲ ਲਾਇਨ ਪਟਿਆਲਾ ਵਿਖੇ ਦਰਜ ਹੋਇਆ ਹੈ। ਪੀੜਤ ਲੜਕੀ ਅਨੁਸਾਰ ਉਹ ਕਰੀਬ ਪੰਦਰਾਂ ਵਰ੍ਹਿਆਂ ਤੋਂ ਆਪਣੀ ਭੂਆ ਦੇ ਕੋਲ ਹੀ ਰਹਿੰਦੀ ਸੀ। ਲੰਘੀ 12 ਅਪ੍ਰੈਲ ਨੂੰ ਉਸ ਦੀ ਭੂਆ ਆਪਣੇ ਲੜਕਿਆਂ ਨਾਲ ਵਿਆਹ ਦੇ ਇੱਕ ਪ੍ਰੋਗਰਾਮ ਵਿੱਚ ਗਈ ਸੀ। ਉਦੋਂ ਘਰ ਵਿੱਚ ਪੀੜਤਾ, ਉਸ ਦਾ ਫੁੱਫੜ ਤੇ ਇੱਕ ਲੜਕਾ ਹੀ ਸਨ। 15 ਅਪ੍ਰੈਲ, ਸਮਾਂ ਸਵੇਰੇ ਕਰੀਬ ਚਾਰ ਵਜੇ, ਉਸ ਦੀ ਭੂਆ ਦਾ ਲੜਕਾ ਮੱਥਾ ਟੇਕਣ ਲਈ ਚਲਾ ਗਿਆ। ਪਰੰਤੂ ਬਾਅਦ ਵਿੱਚ ਦੋਸ਼ੀ ਰਾਮਸ਼ਰਨ ਪੁੱਤਰ ਉਸਾਨਰਾਵਤ ਪਿੰਡ ਕਾਜੀਪੂਰਬਾ ਯੂ.ਪੀ ਹਾਲ ਕਿਰਾਏਦਾਰ ਰਣਬੀਰ ਮਾਰਗ ਮਾਡਲ ਟਾਊਨ ਪਟਿਆਲਾ ਨੇ ਉਸ ਨੂੰ ਡਰਾ ਧਮਕਾ ਕੇ ਉਸ ਨਾਲ ਜਬਰਜਿਨਾਹ ਕਰਕੇ,ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮਾਮਲੇ ਥਾਣੇ ਪਹੁੰਚਿਆਂ ਤਾਂ ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ਪਰ, ਦੋਸ਼ੀ ਫੁੱਫੜ ਵਿਰੁੱਧ ਅਧੀਨ ਜ਼ੁਰਮ 376/506 IPC ਤਹਿਤ ਐਫ.ਆਈ.ਆਰ. ਦਰਜ ਕਰਕੇ,ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।
ਬਲਾਤਕਾਰ ਦੀ ਤੀਜ਼ੀ ਘਟਨਾ, ਥਾਣਾ ਭਦੌੜ ਦੇ ਇਲਾਕੇ ਵਿੱਚ ਸਾਹਮਣੇ ਆਈ ਹੈ। ਪੁਲਿਸ ਨੂੰ ਬਿਆਨ ਦਿੰਦਿਆਂ 18 ਵਰਿਆਂ ਦੀ ਲੜਕੀ ਨੇ ਦੱਸਿਆ ਕਿ ਉਹ ਸਿਰਸਾ ਦੀ ਰਹਿਣ ਵਾਲੀ ਹੈ, ਅਤੇ ਹੁਣ ਆਪਣੇ ਮਾਤਾ-ਪਿਤਾ ਦਾ ਤਲਾਕ ਹੋਣ ਉਪਰੰਤ ਆਪਣੀ ਮਾਂ ਕੋਲ , ਆਪਣੇ ਨਾਨਕੇ ਘਰ ਭਦੌੜ ਸ਼ਹਿਰ ਦੇ ਇੱਕ ਇਲਾਕੇ ਵਿੱਚ ਰਹਿੰਦੀ ਹੈ। ਇੱਥੇ ਹੀ ਉਸ ਦੀ ਦੋਸਤੀ ਜਗਦੀਸ਼ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਭੱਠਾ ਬਸਤੀ ਭਦੌੜ ਨਾਲ ਹੋ ਗਈ ਸੀ। 7 ਅਪ੍ਰੈਲ 2024 ਨੂੰ ਦੋਸ਼ੀ ਨੇ, ਉਸ ਨੂੰ ਆਪਣੇ ਘਰ ਬੁਲਾਇਆ ਅਤੇ, ਉਸ ਦੀ ਮਰਜੀ ਤੋਂ ਬਿਨਾਂ ਜ਼ੋਰ ਜਬਰਦਸਤੀ ਕਰਕੇ, ਸਰੀਰਕ ਸਬੰਧ ਬਣਾਏ। ਦੋਸ਼ੀ ਨੇ ਉਸ ਨੂੰ 2 ਦਿਨ ਆਪਣੇ ਘਰ ਅੰਦਰ ਹੀ ਬੰਦ ਰੱਖਿਆ। ਬਾਅਦ ਵਿੱਚ ਉਹ ਉਸ ਨੂੰ ਅਮ੍ਰਿਤਸਰ ਵਿਖੇ ਲੈ ਗਿਆ ਸੀ, ਉੱਥੇ ਵੀ ਦੋਸ਼ੀ, ਉਸ ਦੀ ਮਰਜੀ ਦੇ ਖਿਲਾਫ ਜਬਰ ਜਿਨਾਹ ਕਰਦਾ ਰਿਹਾ। ਦੋਸ਼ੀ ਨੇ, ਪੀੜਤਾ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਇਸ ਬਾਰੇ ਕਿਸੇ ਨੂੰ ਵੀ ਦੱਸਿਆ ਤਾਂ ਮੈਂ ਉਹ ਜਾਨੋ ਮਾਰ ਦੇਵੇਗਾ। ਇਸ ਡਰ ਕਾਰਣ, ਉਹ ਕੁੱਝ ਦਿਨ ਚੁੱਪ ਰਹੀ। ਆਖਿਰ ਉਸ ਨੇ ਆਪਣੀ ਹੱਡਬੀਤੀ ਬਾਰੇ ਪੁਲਿਸ ਕੋਲ ਦੱਸ ਹੀ ਦਿੱਤਾ। ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਗਗਨਦੀਪ ਕੌਰ ਨੇ ਪੀੜਤਾ ਦੇ ਬਿਆਨ ਪਰ ਨਾਮਜਦ ਦੋਸ਼ੀ ਦੇ ਖਿਲਾਫ ਅਧੀਨ ਜੁਰਮ 376/346/ 506 IPC ਤਹਿਤ ਥਾਣਾ ਭਦੌੜ ਵਿਖੇ ਕੇਸ ਦਰਜ ਕਰਕੇ,ਤਫਤੀਸ਼ ਸ਼ੁਰੂ ਕਰ ਦਿੱਤੀ।