ਦਿਵਿਆਂਗ ਵਿਅਕਤੀਆਂ ਨੂੰ ਵਿਸ਼ੇਸ਼ ਯੂਡੀਆਈਡੀ ਕਾਰਡ ਲਈ ਅਪਲਾਈ ਕਰਨ ਦਾ ਸੱਦਾ

Advertisement
Spread information

* www.swablambancard.gov.in ’ਤੇ ਕੀਤਾ ਜਾ ਸਕਦਾ ਹੈ ਅਪਲਾਈ


ਪ੍ਰਤੀਕ ਸਿੰਘ ਬਰਨਾਲਾ  26 ਜੂੂਨ 2020 
ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਚੰਡੀਗੜ੍ਹ ਦੇ ਪੱਤਰ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਵਿਲੱਖਣ ਪਛਾਣ ਪੱਤਰ ਜਾਰੀ ਕਰਨ ਦੇ ਮਕਸਦ ਨਾਲ ਰਾਸ਼ਟਰੀ/ਰਾਜ ਪੱਧਰ ’ਤੇ ਡੇਟਾਬੇਸ ਤਿਆਰ ਕਰਨ ਲਈ ਪ੍ਰਾਜੈਕਟ ਦਿਵਿਆਂਗ ਸੂਬੇ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਰਨਾਲਾ ਸ੍ਰੀਮਤੀ ਦੀਪਇੰਦਰ ਕੌਰ ਨੇ ਦੱਸਿਆ ਕਿ ਇਹ ਪ੍ਰ੍ਰਾਜੈਕਟ ਨਾ ਸਿਰਫ ਪਾਰਦਰਸ਼ਤਾ, ਕੁਸ਼ਲਤਾ ਤੇ ਸਪੁਰਦਗੀ ਦੀ ਸਹੂਲਤ ਨੂੰ ਉਤਸ਼ਾਹਿਤ ਕਰੇਗਾ, ਬਲਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਮਿਲਣ ਵਾਲੇ ਸਰਕਾਰੀ ਲਾਭਾਂ ਵਿੱਚ ਇਕਸਾਰਤਾ ਵੀ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਅਰਜ਼ੀ ਦੇਣ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ, ਜਿਸ ਵਾਸਤੇ ਆਪਣੇ ਆਪ ਨੂੰ www.swablambancard.gov.in ’ਤੇ ਰਜਿਸਟਰ ਕੀਤਾ ਜਾ ਸਕਦਾ ਹੈੈ। ਦਿਵਿਆਂਗ ਵਿਅਕਤੀ ਸੇਵਾ ਕੇਂਦਰਾਂ, ਮੋਬਾਇਲ ਫੋਨਾਂ, ਨਿੱਜੀ ਕੰਪਿਊਟਰਾਂ ’ਤੇ ਇੰਟਰਨੈਟ ਦੀ ਸਹੂਲਤ ਨਾਲ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਜਾਂ ਨੇੜੇ ਦੇ ਹਸਪਤਾਲਾਂ ਰਾਹੀਂ ਆਨਲਾਈਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਸ ਤਹਿਤ ਦਿਵਿਆਂਗ ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਪ੍ਰਾਪਤ ਕਰਨ ਲਈ ਹਸਪਤਾਲਾਂ ਵਿੱਚ ਵਾਰ-ਵਾਰ ਨਹੀਂ  ਜਾਣਾ ਪਵੇਗਾ।  ਯੂਡੀਆਈਡੀ ਕਾਰਡ ਪੂਰੇ ਭਾਰਤ ਵਿਚ ਵੱਖ-ਵੱਖ ਸਕੀਮਾਂ ਅਧੀਨ ਵੱਖ-ਵੱਖ ਲਾਭ ਲੈਣ ਲਈ ਦਿਵਿਆਂਗ ਵਿਅਕਤੀਆਂ ਦੀ ਪਛਾਣ, ਤਸਦੀਕ ਕਰਨ ਦਾ ਇੱਕੋ-ਇੱਕ ਦਸਤਾਵੇਜ਼ ਹੋਵੇਗਾ।
  ਉਨ੍ਹਾਂ ਦੱਸਿਆ ਕਿ ਯੂਡੀਆਈਡੀ ਕਾਰਡ ਧਾਰਕ ਦੇ ਨਿੱਜੀ ਵੇਰਵਿਆਂ, ਯੋਗਤਾਵਾਂ ਤੇ ਪੂਰਾ ਪਤਾ ਜਾਣਨ ਵਿੱਚ ਵੀ ਸਹਾਇਤਾ ਕਰੇਗਾ। ਰਜਿਸਟ੍ਰੇਸ਼ਨ ਲਈ ਜ਼ਰੂਰੀ ਦਸਤਾਵੇਜ਼ਾਂ ਵਿਚ ਪਾਸਪੋਰਟ ਸਾਈਜ਼ ਫੋਟੋ, ਮੈਡੀਕਲ ਸਰਟੀਫਿਕੇਟ, ਘਰ ਦੇ ਪਤੇ ਦਾ ਸਬੂਤ ਜਿਵੇਂ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਸਕੈਨ ਕੀਤੀ ਕਾਪੀ ਲੋੜੀਂਦੀ ਹੈ।
ਉਨ੍ਹਾਂ ਦੱਸਿਆ ਕਿ ਡਾਕਟਰੀ ਸਰਟੀਫਿਕੇਟ ਸਬੰਧਤ ਸਿਵਲ ਸਰਜਨ ਦੁਆਰਾ ਬਿਨੈਕਾਰ ਨੂੰ ਆਨਲਾਈਨ ਭੇਜਿਆ ਜਾਵੇਗਾ। ਵਿਲੱਖਣ ਪਛਾਣ ਪੱਤਰ ਬਿਨੈਕਾਰ ਨੂੰ ਸਿੱਧੇ ਡਾਕ ਰਾਹੀਂ ਸਿੱਧੇ ਤੌਰ ’ਤੇ ਭਾਰਤ ਸਰਕਾਰ ਦੀ ਪ੍ਰਿੰਟ ਏਜੰਸੀ ਦੁਆਰਾ ਭੇਜਿਆ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!