ਬੀਕੇਯੂ ਏਕਤਾ ਡਕੌਂਦਾ ਨੇ ਬਚਾਇਆ ਗਰੀਬ ਪਰਿਵਾਰ ਦਾ ਉਜਾੜਾ

Advertisement
Spread information
ਗੁਰਸੇਵਕ ਸਿੰਘ ਸਹੋਤਾ, ਡਾ ਮਿੱਠੂ ਮੁਹੰਮਦ   ਮਹਿਲ ਕਲਾਂ  (ਬਰਨਾਲਾ )
          ਪੁਲਿਸ ਪ੍ਰਸ਼ਾਸ਼ਨ ਦੀ ਸ਼ਹਿ ਨਾਲ ਪਿੰਡ ਧਨੇਰ ਦੀ ਗਰੀਬ ਔਰਤ ਮਹਿੰਦਰ ਕੌਰ ਦੀ ਜਮੀਨ ੳੁੱਪਰ ਪਿੰਡ ਧਨੇਰ ਦੇ ਸ਼ਰਾਰਤੀ/ਸਮਾਜ ਵਿਰੋਧੀ  ਅਨਸਰਾਂ ਵੱਲੋਂ ਨਜਾੲਿਜ ਕਬਜਾ ਕਰਨ ਦੀ ਨੀਅਤ ਨੂੰ ਬੀਕੇਯੂ ੲੇਕਤਾ ਡਕੌਂਦਾ ਨੇ ਸੰਘਰਸ਼ ਦੇ ਜੋਰ ਪਛਾੜਕੇ ਉਸ ਦਾ ਕਬਜਾ ਬਰਕਰਾਰ ਰਖਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ । ਗਰੀਬ ਔ੍ਰਤ ਮਹਿੰਦਰ ਕੌਰ ਦੇ ਖੇਤ ਵਿੱਚ ਝੋਨਾ ਮਗਾਉਣ ਲਈ ਸੈਂਕੜੇ ਆਗੂਆਂ ਨੂੰ ਸੰਬੋਧਿਨ ਕਰਦਿਆਂ ਕਿਸਾਨ ਆਗੂਆਂ ਮਨਜੀਤ ਧਨੇਰ, ਬਲਵੰਤ ਉੱਪਲੀ, ਗੁਰਦੇਵ ਮਾਂਗੇਵਾਲ, ਮਹਿੰਦਰ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਅਕਸਰ ਦੀ ਕੁੱਝ ਗੁੰਡਾ ਕਿਸਮ ਦੀਆਂ ਸਮਾਜ ਵਿਰੋਧੀ ਤਾਕਤਾਂ ਪਿੰਡਾਂ ਵਿੱਚ ਮੌਜੂਦ ਹੁੰਦੀਆਂ ਹਨ ਜੋ ਪਿੰਡਾਂ ਦੀ ਉੱਸਰੀ ਭਾਈਚਾਰਕ/ਜਥੇਬੰਦਕ ਸਾਂਝ ਨੂੰ ਖੇਰੂਂ ਖੇਰੂਂੰ ਕਰਨ ਦਾ ਭਰਮ ਪਾਲਦੀਆਂ ਹਨ। ਇਨ੍ਹਾਂ ਤਾਕਤਾਂ ਨੂੰ ਸਿਆਸਤਦਾਨ ਅਤੇ ਪੁਲਿਸ ਪ੍ਰਸ਼ਾਸ਼ਨ ਵੀ ਸ਼ਹਿ ਦਿੰਦਾ ਹੈ। ਜਿਸ ਖਿਲ਼ਾਫ ਦੋ ਟੁੱਕ ਨਿਖੇੜੇ ਦੀ ਲਕੀਰ ਖਿੱਚਦਿਆਂ ਲੋਕ ਤਾਕਤ ਦੇ ਆਸਰੇ ਨਿਖੇੜਨਾ ਸਮੇਂ ਦੀ ਲੋੜ ਬਣ ਜਾਂਦੀ ਹੈ। ਜੋ ਆਉਣ ਸਮੇਂ ਵਿੱਚ ਸਮਾਜ ਵਿਰੋਧੀ ਗੁੰਡੇ ਅਨਸਰਾਂ ਲਈ ਸੁਨਾਉਣੀ ਹੁੰਦੀ ਹੈ।ਆਗੂਆਂ ਕਿਹਾ ਕਿ ਮੌਜੂਦਾ ਦੌਰ’ਚ ਕਿਸਾਨੀ ਨੂੰ ਦਰਪੇਸ਼ ਚੁਣੌਤੀਆਂ ਵਡੇਰੀਆਂ ਹਨ। ਕੇਂਦਰੀ ਹਕੂਮਤ ਤਿੰਨ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕੀਤੇ ਹਨ ਜਿਸ ਨਾਲ ਕਿਸਾਨੀ ਹਿੱਤਾਂ ਸਮੇਤ ਰਾਜਾਂ ਦੇ ਹਿੱਤਾਂ ਨੂੰ ਵੀ ਵੱਡਾ ਖੋਰਾ ਲੱਗਣ ਜਾ ਰਿਹਾ ਹੈ। ਆਉਣ ਵਾਲੇ ਵਿੱਚ ਸਮੇਂ ਕਿਸਾਨੀ ਦੀਆ ਮੁੱਖ ਫਸਲਾਂ ਵੀ ਘੱਟੋ ਘੱਟ ਖ੍ਰੀਦਣ ਤੋਂ ਸਰਕਾਰ ਭੱਜ ਰਹੀ ਹੈ, ਕਿਸਾਨਾਂ ਨੂੰ ਅੰਨ੍ਹੇ ਮੁਨਾਫੇ ਦੀ ਹੋੜ’ਚ ਲੱਗੇ ਵਪਾਰੀਆਂ ਦੇ ਰਹਿਮੋ ਕਰਮ ਤੇ ਸੁੱਟਣਾ ਚਾਹੁੰਦੀ ਹੈ। ਇਸੇ ਹੀ ਤਰ੍ਹਾਂ ਬਿਜਲੀ ਸੋਧ ਬਿੱਲ-2020 ਰਾਹੀਂ ਬਿਜਲੀ ਖੇਤਰ ਨੂੰ ਦੇਸੀ ਬਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੀ ਹੈ। ਸਰਕਾਰ ਫਸਲਾਂ ਦੀਆਂ ਕੀਮਤਾਂ ਵਿੱਚ 18  ਦਿਨ ਤੋਂ ਲਗਾਤਾਰ ਡੀਜਲ-ਪਟਰੋਲ ਦੀਆਂ ਕੀਮਤਾਂ ਵਧਾ ਕੇ ਆਮ ਲੋਕਾਈ ਖਾਸ ਕਰ ਕਿਸਾਨੀ ਉੱਪਰ ਅਥਾਹ ਬੋਝ ਲੱਦ ਰਹੀ ਹੈ। ਜਿਸ ਨੂੰੰਕਿਸੇ ਵੀ ਸੂਰਤੇਹਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗਰੀਬ ਔਰਤ ਮਹਿਮਦਰ ਕੌਰ ਦਾ ਉਜਾੜਾ ਰੋਕਣ ਲਈ ਖੁਦ ਵੀ ਖੇਤਾਂ ਵਿੱਚ ਝੋਨਾ ਲਗਾਕੇ ਨਾਂ ਸਿਰਫ ਏਕੇ ਦਾ ਹੀ ਸਬੂਤ ਸਗੋਂ ਹੱਥੀ ਝੋਨਾ ਲਗਾਕੇ ਸੱਚੀਉਂ ਖੇਤਾਂ ਦੇ ਅਸਲ ਪੁੱਤ ਹੋਣ ਦਾ ਸਬੂਤ ਦਿੱਤਾ। ਇਸ ਸਮੇਂ ਹਰਚਰਨ ਸੁਖਪੁਰ, ਹਰਬੰਸ ਸੁਖਪੁਰ, ਲਖਵੀਰ ਦੁੱਲਮਸਰ, ਬੂਟਾ ਸਿੰਘ ਬਰਾੜ, ਜਗਰਾਜ ਹਰਦਾਸਪੁਰਾ , ਭਿੰਦਰ ਸਹੌਰ, ਭੋਲਾ ਸਹੌਰ, ਮੁਖਤਿਆਰ ਸਹਿਜੜਾ, ਬਲਵੀ ਸਹਿਜੜਾ, ਬਲਦੇਵ ਸੱਦੋਵਾਲ, ਕਾਹਨ ਸਿੰਘ ਧਨੇਰ, ਜਗਰੂਪ ਨਿਹਾਲੂਵਾਲ,ਪਾਲਾ ਸਿੰਘ ਹਰਦਾਸਪੁਰਾ, ਮੁਕੰਦ ਹਰਦਾਸਪੁਰਾ, ਬਲਦੇਵ ਮੂੰਮ, ਭਿੰਦਰ ਮੂੰਮ, ਜਗਤਾਰ ਮੂੰਮ, ਅਮਨ, ਜੱਗੀ ਰਾਏਸਰ, ਜੀਤ ਛੀਨੀਵਾਲਖੁਰਦ,ਜੱਗਾ ਸਿੰਘ ਛਾਪਾ, ਭਾਗ ਕੁਰੜ, ਜੱਗੀ ਕੁਰੜ, ਪ੍ਰੀਤਮ ਮਹਿਲਕਲਾਂ, ਗੁਰਮੇਲ ਮਹਿਲਕਲਾਂ, ਔਰਤ ਕਿਸਾਨ ਆਗੂਆਂ ਪਰਮਿੰਦਰ ਕੌਰ, ਸੁਖਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜਰ ਸਨ।
Advertisement
Advertisement
Advertisement
Advertisement
Advertisement
error: Content is protected !!