ਬੱਸ ਅੱਡੇ ਨੇੜਿਉਂ ਮਿਲੀ ਲਾਸ਼, ਮੌਕੇ ਤੇ ਪਹੁੰਚੀ ਪੁਲਿਸ…!

Advertisement
Spread information

ਰਘਵੀਰ ਹੈਪੀ, ਬਰਨਾਲਾ 17 ਮਾਰਚ 2024 

      ਬਰਨਾਲਾ ਬੱਸ ਸਟੈਂਡ ਤੋਂ ਅਨਾਜ ਮੰਡੀ ਵੱਲ ਜਾਂਦੀ ਰੋਡ ਦੇ ਖੱਬੇ ਪਾਸੇ , ਮਾਰਕਿਟ ਕਮੇਟੀ ਦੇ ਖਾਲ੍ਹੀ ਪਲਾਟ ਵਿੱਚ  ਸ਼ੱਕੀ ਹਾਲਤ ਇੱਕ ਵਿਅਕਤੀ ਦੀ ਹੋਈ ਮੌਤ ਤੋਂ ਬਾਅਦ ਇਲਾਕੇ ਅੰਦਰ ਹੜਕੰਪ ਮੱਚ ਗਿਆ। ਲਾਵਾਰਿਸ ਲਾਸ਼ ਨੂੰ ਵੇਖ ਕੇ ਆਸ ਪਾਸ ਦੇ ਲੋਕ ਅਤੇ ਰਾਹਗੀਰ ਲਾਸ਼ ਦੀ ਸ਼ਨਾਖਤ ਲਈ ਰੁਕਣਾ ਸ਼ੁਰੂ ਹੋ ਗਏ। ਸੂਚਨਾ ਮਿਲਿਦਿਆਂ ਹੀ ਬੱਸ ਸਟੈਂਡ ਪੁਲਿਸ ਚੌਂਕੀ ਬਰਨਾਲਾ ਦੇ ਇੰਚਾਰਜ ਚਰਨਜੀਤ ਸਿੰਘ ਵੀ ਪੁਲਿਸ ਪਾਰਟੀ ਸਣੇ, ਮੌਕਾ ਪਰ ਪਹੁੰਚ ਗਏ। ਇੱਕ ਰਾਹਗੀਰ ਨੇ ਲਾਵਾਰਿਸ਼ ਲਾਸ਼ ਦੀ ਪਹਿਚਾਣ, ਪਾਲਾ ਸਿੰਘ ਉਰਫ ਕਾਲਾ (65) ਵਾਸੀ ਪਿੰਡ ਗੁਰਮ ਦੇ ਤੌਰ ਤੇ ਕੀਤੀ। ਬੱਸ ਸਟੈਂਡ ਪੁਲਿਸ ਚੌਂਕੀ ਬਰਨਾਲਾ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਾਲਾ ਸਿੰਘ ਦੇ ਵਾਰਿਸਾਂ ਨੂੰ ਬੁਲਾਇਆ ਗਿਆ ਹੈ। ਵਾਰਿਸਾਂ ਨੇ ਫੋਨ ਪਰ ਗੱਲ ਕਰਦਿਆਂ ਦੱਸਿਆ ਕਿ ਪਾਲਾ ਸਿੰਘ ਕਰੀਬ 40/45 ਸਾਲਾਂ ਤੋਂ ਬਰਨਾਲਾ ਵਿਖੇ ਹੀ ਰਹਿੰਦਾ ਸੀ। ਰਮਤਾ ਹੀ ਫਿਰਦਾ ਰਹਿੰਦਾ ਸੀ, ਸ਼ਾਦੀਸ਼ੁਦਾ ਵੀ ਨਹੀਂ ਸੀ।                              ਵਾਰਿਸਾਂ ਅਨੁਸਾਰ ਪਾਲਾ ਸਿੰਘ ਬੀਮਾਰ ਵੀ ਰਹਿੰਦਾ ਸੀ, ਪਰਿਵਾਰ ਵਾਲਿਆਂ ਨੇ ਕਈ ਵਾਰ , ਉਸ ਨੂੰ ਲਿਜਾ ਕੇ, ਇਲਾਜ ਕਰਵਾਉਣ ਦਾ ਵੀ ਯਤਨ ਕੀਤਾ,ਪਰ ਇਹ ਨਹੀਂ ਮੰਨਿਆ। ਚੌਂਕੀ ਇੰਚਾਰਜ ਚਰਨਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਵਾਰਿਸਾਂ ਦੇ ਬਿਆਨ ਅਨੁਸਾਰ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਤ ਦੀ ਵਜ੍ਹਾ ਦਾ ਫਿਲਹਾਲ ਕੋਈ ਪਤਾ ਨਹੀਂ ਲੱਗਿਆ। ਫਿਰ ਵੀ ਪੁਲਿਸ ਵਾਰਿਸਾਂ ਦੇ ਬਿਆਨ ਅਨੁਸਾਰ, ਅਗਲੀ ਤਫਤੀਸ਼ ਜ਼ਾਰੀ ਰੱਖੇਗੀ। 

Advertisement
Advertisement
Advertisement
Advertisement
Advertisement
Advertisement
error: Content is protected !!