ਰਘਵੀਰ ਹੈਪੀ, ਬਰਨਾਲਾ 15 ਫਰਵਰੀ 2024
ਡਿਪਟੀ ਕਮਿਸ਼ਨਰ -ਕਮ-ਜ਼ਲ੍ਹਾ ਚੋਣ ਅਫਸਰ, ਬਰਨਾਲਾ ਸ੍ਰੀ ਜਤਿੰਦਰ ਜੋਰਵਾਲ ਦੇ ਨਿਰਦੇਸ਼ਾਂ ਅਨੁਸਾਰ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਦੀ ਲੋਕ ਸਭਾ ਡਿਊਟੀ ਲਈ ਡਾਟਾ ਤਿਆਰ ਕਰਨ ਸਬੰਧੀ ਸਿਖ਼ਲਾਈ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਤਹਿਸੀਲਦਾਰ ਰਾਮ ਜੀ ਲਾਲ ਨੇ ਦੱਸਿਆ ਕਿ ਡਾਟਾ ਐਂਟਰੀ ਦੇ ਸਬੰਧ ਵਿੱਚ ਵਰਤੇ ਜਾਣ ਵਾਲੇ ਚੋਣ ਕਮਿਸ਼ਨ ਦੇ ਸਾਫਟਵੇਅਰ ਬਾਰੇ ਜਾਣਕਾਰੀ ਸਬੰਧੀ ਸਿਖ਼ਲਾਈ ਪ੍ਰੋਗਰਾਮ ਚ ਵੱਖ-ਵੱਖ ਵਿਭਾਗਾਂ ਵੱਲੋਂ ਪੋਰਟਲ ਲਈ ਨਿਯੁਕਤ ਕੀਤੇ ਗਏ ਨੋਡਲ ਅਫਸਰ ਅਤੇ ਹੋਰ ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਜ਼ਿਲ੍ਹਾ ਵਿਗਿਆਨ ਅਤੇ ਸੂਚਨਾ ਅਫਸਰ, ਬਰਨਾਲਾ ਜੋਨੀ ਵੱਲੋਂ ਪੋਰਟਲ ਸਬੰਧੀ ਸਿਖ਼ਲਾਈ ਮੀਟਿੰਗ ਹਾਲ, ਦਫਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਦਿੱਤੀ ਗਈ।
ਇਸ ਦੌਰਾਨ ਗ਼ੈਰਹਾਜ਼ਰ ਰਹੇ ਵਿਭਾਗਾਂ ਦੇ ਕਰਮਚਾਰੀਆਂ ਦੀ ਟਰੇਨਿੰਗ ਨੂੰ ਨਵੇਂ ਸ਼ਡਿਊਲ ਵਿੱਚ ਸ਼ਾਮਲ ਕੀਤਾ ਗਿਆ। ਪੋਰਟਲ ਵਿੱਚ ਡਾਟਾ ਐਂਟਰੀ ਲਈ ਸਮੂਹ ਨੋਡਲ ਅਫਸਰਾਂ ਨੂੰ ਆਈ.ਡੀ ਅਤੇ ਪਾਸਵਰਡ ਜਨਰੇਟ ਕਰ ਦਿੱਤੇ ਗਏ ਹਨ ਤਾਂ ਜੋ ਸਬੰਧਤ ਨੋਡਲ ਅਫਸਰ ਵੱਲੋਂ ਆਪਣੇ ਵਿਭਾਗ ਸਬੰਧੀ ਸੂਚਨਾ ਇਸ ਪੋਰਟਲ ਵਿੱਚ ਅੱਪਡੇਟ ਕਰਨ। ਇਸ ਮੌਕੇ ਚੋਣ ਕਾਨੂੰਗੋ ਮਨਜੀਤ ਸਿੰਘ ਵੀ ਹਾਜ਼ਰ ਸਨ ।