DC ਪਰੇ ਨੇ ਕਿਹਾ ! ਭ੍ਰਿਸ਼ਟਾਚਾਰ ਦੇ ਖਿਲਾਫ ਜੰਗ ਜਾਰੀ ਰਹੇਗੀ

Advertisement
Spread information

ਐਂਟੀ ਕਰਪਸ਼ਨ ਦੇ ਨੈਸ਼ਨਲ ਚੇਅਰਮੈਨ ਨੇ ਡੀ.ਸੀ ਨੂੰ ਕੀਤਾ ਸਨਮਾਨਿਤ

ਰਿਚਾ ਨਾਗਪਾਲ, ਪਟਿਆਲਾ 14 ਫਰਵਰੀ 2024
     ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਟਰਨੈਸ਼ਨਲ ਕਰਪਸ਼ਨ ਕੰਟਰੋਲ ਬਿਊਰੋ ਯੂਥ ਵਿੰਗ ਦੇ ਨੈਸ਼ਨਲ ਚੇਅਰਮੈਨ ਹਰਸ਼ ਸਿੰਗਲਾ ਅਤੇ ਉਹਨਾਂ ਦੀ ਟੀਮ ਨੇ ਪਟਿਆਲਾ ਜਿਲੇ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡੀ.ਸੀ ਪਰੇ ਨੇ ਕਿਹਾ ਕਿ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕੋਈ ਵੀ ਕਰਮਚਾਰੀ ਅਜਿਹੇ ਕਿਸੇ ਮਾਮਲੇ ਵਿੱਚ ਲਿਪਤ ਪਾਇਆ ਗਿਆ। ਉਸ ਨਾਲ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਹਰਸ਼ ਸਿੰਗਲਾ ਨੇ ਡੀ.ਸੀ ਸ਼ੌਕਤ ਅਹਿਮਦ ਪਰੇ ਵੱਲੋਂ ਪਟਿਆਲਾ ਜਿਲ੍ਹੇ ਲਈ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਦੀ ਦਿਲੋਂ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਰੂਪ ਵਿੱਚ ਪਟਿਆਲਾ ਜਿਲ੍ਹੇ ਨੂੰ ਇੱਕ ਇਮਾਨਦਾਰ ਅਤੇ ਕਾਬਿਲ ਅਫਸਰ ਮਿਲਿਆ ਹੈ। ਇਸ ਮੌਕੇ ਗੌਰਵ ਸਿੰਗਲਾ, ਕਮਲ ਮਾਨ, ਸਾਹਿਲ ਰਾਣਾ ਚੇਅਰਮੈਨ ਪੰਜਾਬ ਅਤੇ ਵੰਸ਼ ਸਿੰਗਲਾ ਆਦਿ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!