ਹੁਣ DSP ਬਣ ਗਈ ਇੰਸਪੈਕਟਰ ਜਸਵਿੰਦਰ ਕੌਰ..!

Advertisement
Spread information

ਰਘਵੀਰ ਹੈਪੀ , ਬਰਨਾਲਾ 14 ਫਰਵਰੀ 2024

    ਲੰਬੇ ਅਰਸੇ ਤੋਂ ਵੂਮੈਨ ਸੈਲ ਬਰਨਾਲਾ ਦੀ ਕਮਾਨ ਸੰਭਾਲਣ ਵਾਲੀ ਇੰਸਪੈਕਟਰ ਜਸਵਿੰਦਰ ਕੌਰ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਦੀ ਬਦੌਲਤ ਪੰਜਾਬ ਸਰਕਾਰ ਨੇ ਡੀ.ਐਸ.ਪੀ. ਵਜੋਂ ਤਰੱਕੀ ਦੇ ਦਿੱਤੀ ਹੈ। ਯਾਨੀ ਇਲਾਕੇ ਦੇ ਲੋਕਾਂ ਅੰਦਰ ਵੂਮੈਨ ਸੈਲ ਦੀ ਇੰਚਾਰਜ ਦੇ ਤੌਰ ਤੇ ਆਪਣੀ ਮਿਹਨਤ ,ਲਗਨ ਅਤੇ ਲੋਕਾਂ ਨੂੰ ਇਨਸਾਫ ਦੇਣ ਦੇ ਜਨੂੰਨ ਦੇ ਬਲਬੂਤੇ ਚੰਗਾ ਮੁਕਾਮ ਕਾਇਮ ਕਰਨ ਵਾਲੀ ਇੰਸਪੈਕਟਰ ਜਸਵਿੰਦਰ ਕੌਰ ਹੁਣ ਡੀਐਸਪੀ ਜਸਵਿੰਦਰ ਕੌਰ ਹੋ ਗਏ ਹਨ। ਜਸਵਿੰਦਰ ਕੌਰ ਦੇ ਡੀਐਸਪੀ ਵਜੋਂ ਪਦਉੱਨਤ ਹੋਣ ਸਬੰਧੀ ਸੂਚੀ ਜ਼ਾਰੀ ਹੁੰਦਿਆਂ ਹੀ, ਉਨਾਂ ਨੂੰ ਵਧਾਈਆਂ ਦੇਣ ਲਈ ਫੋਨ ਦੀਆਂ ਘੰਟੀਆਂ ਖੜਕਣੀਆਂ ਸ਼ੁਰੂ ਹੋ ਗਈਆਂ । ਵੱਡੀ ਗਿਣਤੀ ਵਿੱਚ ਉਨਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਕਾਇਲ ਇਲਾਕੇ ਦੇ ਪਤਵੰਤਿਆਂ ਨੇ, ਉਨ੍ਹਾਂ ਨੂੰ ਮਿਲ ਕੇ ਵੀ ਮੁਬਾਰਕਬਾਦ ਦਿੱਤੀ। ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਬਰਾੜ, ਚੇਅਰਮੈਨ ਗੁਰਪ੍ਰੀਤ ਸਿੰਘ ਲਾਡੀ,ਜਰਨਲ ਸਕੱਤਰ ਹਰਿੰਦਰ ਨਿੱਕਾ ਅਤੇ ਹੋਰ ਅਹੁਦੇਦਾਰਾਂ ਨੇ ਜਸਵਿੰਦਰ ਕੌਰ ਨੂੰ ਤਰੱਕੀ ਮਿਲਣ ਉੱਤੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਜਸਵਿੰਦਰ ਕੌਰ ਨੇ ਬਰਨਾਲਾ ਜਿਲ੍ਹੇ ਅੰਦਰ ਡਿਊਟੀ ਦੌਰਾਨ, ਜਿੱਥੇ ਪੀੜਤ ਔਰਤਾਂ ਨੂੰ ਇਨਸਾਫ ਦੇਣ ਅਤੇ ਪਰਿਵਾਰਿਕ ਝਗੜਿਆਂ ਨੂੰ ਨਿਪਟਾ ਕੇ ਸੈਂਕੜਿਆਂ ਦੀ ਸੰਖਿਆ ਵਿੱਚ ਟੁੱਟਣ ਦੇ ਕਿਨਾਰੇ ਖੜ੍ਹੇ ਪਰਿਵਾਰਾਂ ਨੂੰ ਚੰਗੀ ਭਾਵਨਾ ਨਾਲ ਪ੍ਰੇਰਿਤ ਕਰਕੇ ਵਸਾਇਆ ਹੈ, ਉੱਥੇ ਹੀ ਝਗੜਿਆਂ ਦੇ ਨਿਪਟਾਰੇ ਸਮੇਂ ਹਮੇਸ਼ਾ ਨਿਰਪੱਖਤਾ ਨਾਲ ਡਿਊਟੀ ਵੀ ਨਿਭਾਈ ਹੈ। ਉਨਾਂ ਝਗੜਿਆਂ ਦੇ ਨਿਪਟਾਰੇ ਸਮੇਂ ਮੁੰਡਿਆਂ ਨਾਲ ਵੀ ਕਦੇ ਬੇਇਨਸਾਫੀ ਨਹੀਂ ਹੋਣ ਦਿੱਤੀ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਜਸਵਿੰਦਰ ਕੌਰ ਨੂੰ ਤਰੱਕੀ ਮਿਲਣ ਤੇ ਵਧਾਈ ਵੀ ਦਿੱਤੀ। ਕੈਮਿਸਟ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਅਰੋੜਾ ਨੇ ਕਿਹਾ ਕਿ ਇੰਸਪੈਕਟਰ ਜਸਵਿੰਦਰ ਕੌਰ ਨੇ ਮਹਿਲ ਕਲਾਂ ਥਾਣੇ ਦੀ ਐਸਐਚਓ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਸ੍ਰੀ ਅਰੋੜਾ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਉਮੀਦ ਜਤਾਈ ਕਿ ਡੀਐਸਪੀ ਜਸਵਿੰਦਰ ਕੌਰ ਅੱਗੋਂ ਵੀ ਆਪਣੇ ਕੰਮ ਦੇ ਜ਼ੋਰ ਤੇ ਖੁਦ ਨੂੰ ਮਿਲਣ ਵਾਲੀ ਵੱਡੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ। ਡੀਐਸਪੀ ਜਸਵਿੰਦਰ ਕੌਰ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਆਪਣੀ ਤਰੱਕੀ ਲਈ ਪੰਜਾਬ ਸਰਕਾਰ, ਡੀ.ਜੀ.ਪੀ. ਪੰਜਾਬ, ਡੀ.ਆਈ.ਜੀ. ਪਟਿਆਲਾ ਰੇਂਜ  ਹਰਚਰਨ ਸਿੰਘ ਭੁੱਲਰ, ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਮਲਿਕ ਦਾ ਧੰਨਵਾਦ ਕੀਤਾ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਮੈਂ ਪਹਿਲਾਂ ਤੋਂ ਵੀ ਵੱਧ ਮਿਹਨਤ ,ਲਗਨ ਅਤੇ ਇਮਾਨਦਾਰੀ ਨਾਲ ਆਪਣਾ ਫਰਜ ਅਦਾ ਕਰਨ ਲਈ ਦਿਨ ਰਾਤ ਇੱਕ ਕਰ ਦਿਆਂਗੀ। ਤਾਂਕਿ ਵੱਧ ਤੋਂ ਵੱਧ ਲੋਕਾਂ ਨੂੰ ਇਨਸਾਫ ਦਿਵਾਇਆ ਜਾ ਸਕੇ। 

Advertisement
Advertisement
Advertisement
Advertisement
Advertisement
Advertisement
error: Content is protected !!