ਰਘਵੀਰ ਹੈਪੀ, ਬਰਨਾਲਾ 27 ਜਨਵਰੀ 2024
ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਗਣਤੰਤਰ ਦਿਵਸ ਮੌਕੇ ਪ੍ਰਸ਼ਨ ਉੱਤਰ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿੱਚ ਸਕੂਲ ਦੇ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ। ਇਸ ਪ੍ਰਤੀਯੋਗਿਤਾ ਵਿੱਚ ਵਿਦਿਆਰਥੀਆਂ ਤੋਂ ਗਣਤੰਤਰ ਦਿਵਸ ਵਿਸ਼ੇ ਉਪਰ ਪ੍ਰਸ਼ਨ ਪੁੱਛੇ ਗਏ। ਇਹ ਪ੍ਰਸ਼ਨ ਚਾਰੋਂ ਹਾਊਸ ਤੋਂ ਅਲੱਗ- ਅਲੱਗ ਪੁੱਛੇ ਗਏ। ਜਿਸ਼ ਵਿਚ ਗੰਗਾ ਹਾਊਸ ਨੇ ਜਿੱਤ ਹਾਸਿਲ ਕੀਤੀ।
ਸਕੂਲ ਦੀ ਵਾਈਸ ਪ੍ਰਿਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਜੇਤੂ ਵਿਦਿਆਰਥੀਆਂ ਵਧਾਈ ਦਿਤੀ ਅਤੇ ਇਸ ਪ੍ਰਤੀਯੋਗਿਤਾ ਵਿਚ ਭਾਗ ਲੈਣਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਵਾਈਸ ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਸਾਨੂੰ ਸਾਡੇ ਦੇਸ਼ ਉਪਰ ਮਾਨ ਹੋਣਾ ਚਾਹੀਂਦਾ ਹੈ। ਸਾਨੂੰ ਸਾਡੇ ਭਾਰਤੀ ਸੰਵਿਧਾਨ ਨੂੰ ਮੰਨਣਾ ਅਤੇ ਭਾਰਤੀ ਸੰਵਿਧਾਨ ਦੇ ਨਿਰਦੇਸ਼ਾ ਦੀ ਪਲਣਾ ਕਰਨੀ ਚਾਹੀਂਦੀ ਹੈ।
ਉਹਨਾਂ ਦੱਸਿਆ ਕਿ ਗਣਤੰਤਰ ਦਿਵਸ ਭਾਰਤ ਦਾ ਰਾਸ਼ਟਰੀ ਤਿਉਹਾਰ ਹੈ। ਇਹ ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਣ ਵਾਲਾ ਦਿਨ ਹੈ, ਜਿਸ ਨੂੰ ਹਰ ਭਾਰਤੀ ਪੂਰੇ ਉਤਸ਼ਾਹ, ਜੋਸ਼ ਅਤੇ ਸਤਿਕਾਰ ਨਾਲ ਮਨਾਉਂਦਾ ਹੈ। ਰਾਸ਼ਟਰੀ ਤਿਉਹਾਰ ਹੋਣ ਕਰਕੇ ਇਸ ਨੂੰ ਸਾਰੇ ਧਰਮਾਂ, ਸੰਪਰਦਾਵਾਂ ਅਤੇ ਜਾਤਾਂ ਦੇ ਲੋਕ ਮਨਾਉਂਦੇ ਹਨ। ਡਾ: ਬੀ.ਆਰ ਅੰਬੇਡਕਰ ਦੀ ਪ੍ਰਧਾਨਗੀ ਹੇਠ ਭਾਰਤੀ ਸੰਵਿਧਾਨ ਨੂੰ ਸਦਨ ਵਿੱਚ ਰੱਖਿਆ ਗਿਆ। ਸੰਵਿਧਾਨ 2 ਸਾਲ 11 ਮਹੀਨੇ 18 ਦਿਨਾਂ ਵਿੱਚ ਤਿਆਰ ਕੀਤਾ ਗਿਆ ਸੀ ਅੰਤ ਵਿੱਚ, 26 ਜਨਵਰੀ 1950 ਨੂੰ ਸੰਵਿਧਾਨ ਦੇ ਲਾਗੂ ਹੋਣ ਨਾਲ ਉਡੀਕ ਦਾ ਸਮਾਂ ਖਤਮ ਹੋਇਆ।
26 ਜਨਵਰੀ 1950 ਨੂੰ ਸਾਡੇ ਦੇਸ਼ ਨੂੰ ਪੂਰੀ ਤਰ੍ਹਾਂ ਖੁਦਮੁਖਤਿਆਰ ਗਣਰਾਜ ਘੋਸ਼ਿਤ ਕੀਤਾ ਗਿਆ ਅਤੇ ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ। ਇਹੀ ਕਾਰਨ ਹੈ ਕਿ ਭਾਰਤ ਦਾ ਗਣਤੰਤਰ ਦਿਵਸ ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਂਦਾ ਹੈ। ਦੇਸ਼ ਵਾਸੀ ਰਾਸ਼ਟਰੀ ਸਮੱਸਿਆਵਾਂ ‘ਤੇ ਵਿਚਾਰ ਕਰਕੇ ਦੇਸ਼ ਦੀ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਦੇ ਹਨ ਅਤੇ ਸਾਰੇ ਇਕਜੁੱਟ ਹੋ ਕੇ ਦੇਸ਼ ‘ਚ ਖੁਸ਼ੀਆਂ ਅਤੇ ਸਮਰਿਧੀ ਲਿਆਉਣ ‘ਚ ਮਦਦ ਕਰਦੇ ਹਨ।