ਪਿਉ-ਪੁੱਤ ਨੇ ਕੁੱਟੇ 2 ਥਾਣੇਦਾਰ ‘ਤੇ ਇੱਕ ਸਿਪਾਹੀ…!

Advertisement
Spread information

ਹਰਿੰਦਰ ਨਿੱਕਾ, ਪਟਿਆਲਾ 21 ਜਨਵਰੀ 2024

     ਜਿਲ੍ਹੇ ਦੇ ਪਿੰਡ ਚੌਰਾ ‘ਚ ਉਸ ਮੌਕੇ ਵੱਡਾ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਥਾਣੇ ਹਾਜਿਰ ਹੋਣ ਲਈ, ਦੋ ਜਣਿਆਂ ਨੂੰ ਪ੍ਰਵਾਨਾ ਨੋਟ ਕਰਵਾਉਣ ਪਹੁੰਚੇ ਦੋ ਥਾਣੇਦਾਰਾਂ ਅਤੇ ਇੱਕ ਸਿਪਾਹੀ ਦੀ ਪਿਉ-ਪੁੱਤ ਨੇ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਪੁਲਿਸ ਨੇ ਦੋਵੇਂ ਨਾਮਜ਼ਦ ਦੋਸ਼ੀਆਂ ਖਿਲਾਫ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਕੁੱਟਮਾਰ ਕਰਨ ਦੇ ਜੁਰਮ ਤਹਿਤ ਕੇਸ ਦਰਜ ਕਰਕੇ, ਦੋਵਾਂ ਜਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ।

Advertisement

      ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਤਾਇਨਾਤ A.S.I.ਨਛੱਤਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਹ ਸ:ਥ ਰਾਜੇਸ ਕੁਮਾਰ ਅਤੇ ਸਿਪਾਹੀ ਕਮਲਦੀਪ ਸ਼ਰਮਾ ਨੂੰ ਨਾਲ ਲੈ ਕੇ ਗੁਰਮੁੱਖ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਮਜੀਠੀਆ ਇਨਕਲੇਵ, ਥਾਣਾ ਸਿਵਲ ਲਾਇਨ ਪਟਿਆਲਾ ਵੱਲੋਂ ਜਸਵੀਰ ਸਿੰਘ ਉਰਫ ਜੱਸਾ, ਬਲਦੇਵ ਸਿੰਘ ਉਰਫ ਬੱਲਾ ਦੋਵੇਂ ਪੁੱਤਰ ਰੁਲਦੂ ਸਿੰਘ ਵਾਸੀ ਪਿੰਡ ਚੌਰਾ ਦੇ ਖਿਲਾਫ ਦਿੱਤੀ ਦੁਰਖਾਸਤ ਦੀ ਪੜਤਾਲ ਦੇ ਸਬੰਧ ਵਿੱਚ ਪਿੰਡ ਚੌਰਾ ਪੁੱਜਾ ਤਾਂ ਮੌਕਾ ਵਕੂਆ ਵਾਲੀ ਜਗ੍ਹਾ ਪਰ ਜਸਵੀਰ ਸਿੰਘ ਅਤੇ ਉਸ ਦਾ ਲੜਕਾ ਕਰਨਵੀਰ ਸਿੰਘ ਹਾਜਿਰ ਮਿਲੇ । ਜਿੰਨ੍ਹਾਂ ਨੂੰ ਦਰਖਾਸਤ ਦੀ ਪੜਤਾਲ ਸਬੰਧੀ ਆਪਣੇ-ਆਪਣੇ ਗਵਾਹ ਵਾ ਸਬੂਤ ਲੈ ਕੇ ਥਾਣਾ ਹਾਜਰ ਆਉਣ ਸਬੰਧੀ ਪ੍ਰਵਾਨਾ ਨੋਟ ਕਰਨ ਲਈ ਕਿਹਾ ਗਿਆ।

      ਇਹ ਗੱਲ ਸੁਣਕੇ ਜਸਵੀਰ ਸਿੰਘ ਅਤੇ ਉਸ ਦਾ ਲੜਕਾ ਕਰਨਵੀਰ ਸਿੰਘ, ਮੁਦਈ A.S.I. ਅਤੇ ਪੁਲਿਸ ਪਾਰਟੀ ਦੇ ਗਲ ਪੈ ਗਏ ਅਤੇ ਗੰਦੀਆਂ ਗਾਲਾਂ ਕੱਢਣ ਲੱਗ ਪਏ। ਜਦੋਂ ਦੋਵਾਂ ਜਣਿਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਜਸਵੀਰ ਸਿੰਘ ਨੇ ਮੁਦਈ ਦਾ ਗਲਾਵਾਂ ਫੜ ਲਿਆ, ਸਿਰ ‘ਚ ਘਸੁੰਨ ਮਾਰਿਆ, ਜਿਸ ਨਾਲ ਮੁਦਈ ਦੀ ਪੱਗ ਲਹਿ ਗਈ ‘ਤੇ ਜਸਵੀਰ ਸਿੰਘ ਨੇ ਮੁਦਈ ਦੀ ਵਰਦੀ ਵਾਲੀ ਕਮੀਜ ਵੀ ਪਾੜ ਦਿੱਤੀ । ਜਦੋਂ ਮੁਦਈ ਨੂੰ ਸਿਪਾਹੀ ਕਮਲਦੀਪ ਸਰਮਾ ਛਡਾਉਣ ਲੱਗਿਆ ਤਾਂ ਉਸ ਦੇ ਲੜਕੇ ਕਰਨਵੀਰ ਸਿੰਘ ਨੇ ਪਿੱਛੇ ਤੋਂ ਆਪਣੇ ਹੱਥ ਵਿਚ ਫੜੀ ਕੁਲਹਾੜੀ ਦਾ ਬਾਹਾਂ ਸਿਪਾਹੀ ਕਮਲਦੀਪ ਸਰਮਾ ਦੇ ਮਾਰਿਆ ਅਤੇ ਪੁਲਿਸ ਪਾਰਟੀ ਵਿੱਚ ਸਾਮਿਲ ਏ.ਐਸ.ਆਈ. ਰਾਜੇਸ ਕੁਮਾਰ ਦੇ ਵੀ ਜਸਵੀਰ ਸਿੰਘ ਨੇ ਢਿੱਡ ਵਿਚ ਲੱਤਾਂ ਮਾਰੀਆਂ। ਦੋਵਾਂ ਜਣਿਆਂ ਨੂੰ ਮੁਦਈ A.S.I. ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਬੜੀ ਮੁਸਕਿਲ ਨਾਲ ਕਾਬੂ ਕੀਤਾ। ਅਜਿਹਾ ਵਰਤਾਉ ਕਰਕੇ ਜਸਵੀਰ ਸਿੰਘ ਅਤੇ ਉਸ ਦੇ ਲੜਕੇ ਕਰਨਵੀਰ ਸਿੰਘ ਨੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ ਹੈ । ਮੁਦਈ ਥਾਣੇਦਾਰ ਦੇ ਬਿਆਨ ਦੀ ਤਾਈਦ ਰਾਜੇਸ਼ ਕੁਮਾਰ A.S.I. ਨੇ ਵੀ ਕੀਤੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ASI ਬਲਜਿੰਦਰ ਸਿੰਘ ਨੇ ਮੁਦਈ ਦੇ ਬਿਆਨ ਪਰ, ਦੋਵਾਂ ਨਾਮਜ਼ਦ ਦੋਸ਼ੀ ਪਿਉ-ਪੁੱਤ ਦੇ ਖਿਲਾਫ ਅਧੀਨ ਜੁਰਮ 353, 186,332, 34 ਆਈ ਪੀ ਸੀ ਤਹਿਤ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਨੂੰ ਕਾਬੂ ਕਰ ਲਿਆ। 

Advertisement
Advertisement
Advertisement
Advertisement
Advertisement
error: Content is protected !!