ਸਿਲੰਡਰਾਂ ‘ਚੋਂ GAS ਚੋਰੀ ਕਰਨ ਦੇ ਦੋਸ਼ੀ ਅਦਾਲਤ ਨੇ ਕੀਤੇ ਬਰੀ

Advertisement
Spread information

2 ਨਾਮਜ਼ਦ ਦੋਸ਼ੀਆਂ ਖਿਲਾਫ ਪੁਲਿਸ ਨੇ ਦਰਜ ਕੀਤਾ ਸੀ, ਧੋਖਾਧੜੀ ਗਬਨ ਅਤੇ ਗੈਸ ਚੋਰੀ ਦਾ ਕੇਸ

ਰਘਵੀਰ ਹੈਪੀ , ਬਰਨਾਲਾ 15 ਜਨਵਰੀ 2024
       ਮਾਨਯੋਗ ਅਦਾਲਤ ਮੁਨੀਸ਼ ਗਰਗ ਚੀਫ ਜੁਡੀਸ਼ੀਅਲ ਬਰਨਾਲਾ ਵੱਲੋ ਰੋਮੀ ਮਸੀਹ ਉਰਫ਼ ਰੋਮਾ ਵਾਸੀ ਬਰਨਾਲਾ ਅਤੇ ਤਰਸੇਮ ਸਿੰਘ ਵਾਸੀ ਹੰਡਿਆਇਆ ਨੂੰ ਧੋਖਾਧੜੀ, ਗਬਨ ਅਤੇ ਗੈਸ ਚੋਰੀ ਕਰਨ ਦੇ ਕੇਸ ਵਿੱਚੋ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਧੀਰਜ ਕੁਮਾਰ ਐਡਵੋਕੇਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਵੀਰਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਜੋਧਪੁਰ ਨੇ ਪੁਲਿਸ ਕੋਲ ਬਿਆਨ ਦੇ ਕੇ ਰੋਮੀ ਮਸੀਹ ਉਰਫ ਰੋਮਾ ਵਾਸੀ ਬਰਨਾਲਾ ਅਤੇ ਤਰਸੇਮ ਸਿੰਘ ਵਾਸੀ ਹੰਡਿਆਇਆ ਦੇ ਖਿਲਾਫ ਪਨਸਪ ਗੈਸ ਏਜੰਸੀ ਦੇ ਗੈਸ ਸਿਲੰਡਰ ਲੋਕਾਂ ਨੂੰ ਸਪਲਾਈ ਕਰਨ ਤੋਂ ਪਹਿਲਾ ਪਲਟੀ ਮਾਰ ਕੇ ਗੈਸ ਚੋਰੀ ਕਰਨ ਅਤੇ ਲੋਕਾਂ ਨਾਲ ਧੋਖਾਧੜੀ ਕਰਨ ਅਤੇ ਸਰਕਾਰੀ ਮਹਿਕਮੇ ਵੱਲੋ ਦਿੱਤੀ ਜਿੰਮੇਵਾਰੀ ਵਿਚ ਗਬਨ ਕਰਨ ਦੇ ਦੋਸ ਲਗਾਏ ਗਏ ਸਨ। ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਇੱਕ ਐਫ ਆਈ ਆਰ ਅਧੀਨ ਜੁਰਮ 420,336,408,34 ਆਈ ਪੀ ਸੀ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਰੋਮੀ ਮਸੀਹ ਉਰਫ ਰੋਮਾ ਵਾਸੀ ਬਰਨਾਲਾ ਅਤੇ ਹੰਡਿਆਇਆ ਦੇ ਖਿਲਾਫ ਦਰਜ ਹੋਈ ਸੀ । 
     ਮਾਨਯੋਗ ਅਦਾਲਤ ਵੱਲੋਂ ਮੁਲਜਮਾਂ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿਚ ਮੇਲ ਨਹੀ ਖਾਦੇ ਅਤੇ ਵੀਰਪਾਲ ਸਿੰਘ ਸਿਲੰਡਰ ਵਿੱਚੋ ਗੈਸ ਚੋਰੀ ਹੋਣ ਸੰਬੰਧੀ ਕੋਈ ਦੋਸ਼ ਸਾਬਤ ਨਹੀ ਕਰ ਸਕਿਆ, ਉਕਤ ਕੇਸ ਵਿੱਚੋ ਮੁਲਜਮਾਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
Advertisement
Advertisement
Advertisement
Advertisement
Advertisement
error: Content is protected !!