ਸੁਖਪਾਲ ਖਹਿਰਾ ਨੂੰ ਅਦਾਲਤ ‘ਚੋਂ ਮਿਲੀ ਰਾਹਤ..!

Advertisement
Spread information

ਅਨੁਭਵ ਦੂਬੇ , ਚੰਡੀਗੜ੍ਹ 15 ਜਨਵਰੀ 2024

   ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਥਾਣਾ ਸੁਭਾਨਪੁਰ ਕਪੂਰਥਲਾ ਵਿਖੇ ਦਰਜ ਮਾਮਲੇ ਵਿਚ, ਅੱਜ ਖਹਿਰਾ ਨੂੰ ਜ਼ਮਾਨਤ ਮਿਲ ਗਈ ਹੈ। ਇਸ ਮਾਮਲੇ ਵਿਚ ਅੱਜ ਲਈ ਫ਼ੈਸਲਾ ਰਾਖਵਾ ਰੱਖਿਆ ਹੋਇਆ ਸੀ, ਜਿਸ ਤਹਿਤ, ਐਡੀਸ਼ਨਲ ਜੱਜ ਸੀਨੀਅਰ ਡਿਵੀਜ਼ਨ ਸੁਪ੍ਰੀਤ ਕੌਰ ਵਲੋਂ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ।
   ਵਰਨਣਯੋਗ ਹੈ ਕਿ, ਪੁਲਿਸ ਨੇ 4 ਜਨਵਰੀ ਨੂੰ ਸੁਭਾਨਪੁਰ ਥਾਣੇ ਵਿੱਚ ਇੱਕ ਔਰਤ ਰਣਜੀਤ ਕੌਰ ਦੀ ਸ਼ਿਕਾਇਤ ‘ਤੇ ਧਾਰਾ 195-ਏ ਅਤੇ 506 ਆਈ.ਪੀ.ਸੀ ਤਹਿਤ ਖਹਿਰਾ ਖਿਲਾਫ ਐਫਆਈਆਰ ਦਰਜ ਕੀਤੀ ਸੀ। ਇਹ ਕੇਸ ਐਨ ਓਸ ਮੌਕੇ ਦਰਜ ਕੀਤਾ ਗਿਆ ਸੀ,ਜਦੋਂ ਉਨ੍ਹਾਂ ਨੂੰ ਪੁਰਾਣੇ ਡਰੱਗ ਮਾਮਲੇ ਵਿੱਚ ਮਾਨਯੋਗ ਹਾਈਕੋਰਟ ਨੇ ਜਮਾਨਤ ਦੇ ਦਿੱਤੀ ਸੀ। ਹੁਣ ਅਦਾਲਤ ਵੱਲੋਂ ਜਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਦੀ ਜੇਲ੍ਹ ਵਿਚੋਂ ਰਿਹਾਈ ਯਕੀਨੀ ਹੋ ਗਈ ਹੈ।

Advertisement
Advertisement
Advertisement
Advertisement
Advertisement
Advertisement
error: Content is protected !!