ਹਰਿੰਦਰ ਨਿੱਕਾ , ਬਰਨਾਲਾ 5 ਜਨਵਰੀ 2024
ਬਰਨਾਲਾ ਅਦਾਲਤ ਵਿੱਚ ਪੇਸ਼ੀ ਤੇ ਪੇਸ਼ ਕਰਨ ਲਈ ਲਿਆਂਦਾ ਇੱਕ ਅੰਡਰ ਟ੍ਰਾਇਲ ਬੰਦੀ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਦੋਸ਼ੀ ਦੇ ਅਦਾਲਤ ਚੋਂ ਫਰਾਰ ਹੋਣ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਤੋਂ ਇਲਾਵਾ ਹੋਰ ਨੇੜਲੇ ਜਿਲ੍ਹਿਆਂ ਦੀ ਪੁਲਿਸ ਨੂੰ ਵੀ ਕੰਟਰੋਲ ਰੂਮ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਸਿੰਘ ਪੁੱਤਰ ਰਾਜੂ ਸਿੰਘ ੳਰਫ ਘਾਚੂ , ਵਾਸੀ ਨੇੜੇ ਪੋਲਟਰੀ ਫਾਰਮ ਗੁਰੂ ਕ੍ਰਿਪਾ ਨਗਰ ਖੁੱਡੀ ਰੋਡ ਬਰਨਾਲਾ ਨੂੰ ਥਾਣਾ ਸਿਟੀ 2 ਬਰਨਾਲਾ ਵਿਖੇ ਦਰਜ਼ ਕੇਸ , ਜੁਰਮ 379/411/474 ਆਈਪੀਸੀ ਦੇ ਸਬੰਧ ਵਿੱਚ ਬਠਿੰਡਾ ਪੁਲਿਸ ਪਾਰਟੀ ਦੋਸ਼ੀ ਨੂੰ ਬਰਨਾਲਾ ਅਦਾਲਤ ਵਿੱਚ ਚੱਲ ਰਹੇ ਉਕਤ ਅਪਰਾਧਿਕ ਕੇਸ ਵਿੱਚ ਪੇਸ਼ ਕਰਨ ਲਈ ਲੈ ਕੇ ਆਈ ਸੀ। ਇਸੇ ਦੌਰਾਨ ਅਦਾਲਤ ਕੰਪਲੈਕਸ ਵਿੱਚੋਂ ਦੋਸ਼ੀ ਪੁਲਿਸ ਦੀ ਪਕੜ ਚੋਂ ਫਰਾਰ ਹੋ ਗਿਆ। ਦੋਸ਼ੀ ਨੂੰ ਕਿਹੜੇ ਕੇਸ ਵਿੱਚ ਅਦਾਲਤ ਵਿੱਚ ਲੈ ਕੇ ਆਇਆ ਗਿਆ ਸੀ, ਦੀ ਡਿਟੇਲ ਆਉਣਾ ਹਾਲੇ ਬਾਕੀ ਹੈ। ਪਰੰਤੂ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ ਵੀ ਮੁਸਤੈਦੀ ਨਾਲ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਅਜੇ ਕੁਮਾਰ ਅਤੇ ਨਿਰਮਲ ਸਿੰਘ ਵਾਸੀ ਗੋਬਿੰਦ ਕਲੋਨੀ ਬਰਨਾਲਾ ਦੇ ਖਿਲਾਫ ਥਾਣਾ ਸਿਟੀ 2 ਬਰਨਾਲਾ ਦੇ ਐਸ.ਆਈ. ਯਸ਼ਪਾਲ ਵੱਲੋਂ ਦਰਜ ਕੇਸ ਵਿੱਚ 16 ਸਤੰਬਰ 2023 ਨੂੰ ਗਰਚਾ ਰੋਡ ਬਰਨਾਲਾ ਖੇਤਰ ਵਿੱਚੋਂ ਚੋਰੀ ਦੇ ਮੋਟਰਸਾਈਕਲ ਸਮੇਤ ਗਿਰਫਤਾਰ ਕੀਤਾ ਗਿਆ ਸੀ।