ਪੁਲਿਸ ਵਿਭਾਗ ਵੱਲ਼ੋ ਕ੍ਰਾਈਮ ਵਿਰੁੱਧ ਚਲਾਈ ਮੁਹਿੰਮ ਤਹਿਤ ਜੂਆ ਖੇਡ ਰਹੇ ਕੁੱਲ 5 ਦੋਸ਼ੀਆਂ ਪਾਸੋ ਕੁੱਲ 82,400/- ਰੁਪੈ ਬ੍ਰਾਮਦ ਕੀਤੇ
ਬਿੱਟੂ ਜਲਾਲਾਬਾਦੀ , ਅਬੋਹਰ 4 ਜਨਵਰੀ 2024
ਮਾਨਯੋਗ ਐਸ.ਐਸ.ਪੀ ਸਾਹਿਬ ਫਾਜ਼ਿਲਕਾ ਸ਼੍ਰੀ ਮਨਜੀਤ ਸਿੰਘ ਢੇਸੀ, ਪੀ.ਪੀ.ਐਸ ਦੀ ਯੋਗ ਅਗਵਾਈ ਹੇਠ ਸ੍ਰੀ ਅਵਤਾਰ ਸਿੰਘ ਪੀ.ਪੀ.ਐਸ. ਡੀ.ਐਸ.ਪੀ ਅਬੋਹਰ (ਦਿਹਾਤੀ) ਵਾਧੂ ਚਾਰਜ ਡੀ.ਐਸ.ਪੀ ਅਬੋਹਰ (ਸ਼ਹਿਰੀ) ਦੀ ਰਹਿਨੁਮਾਈ ਹੇਠ ਕ੍ਰਾਈਮ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬੀਤੀ ਰਾਤ ਸ.ਥ. ਬਲਵਿੰਦਰ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਮੁਖਬਰੀ ਹੋਣ ਤੇ ਨਵੀ ਆਬਾਦੀ ਗਲੀ ਨੰਬਰ 8 ਗੁਰਦੁਆਰਾ ਸਾਹਿਬ ਵਾਲੀ ਗਲੀ ਅਬੋਹਰ ਵਿਖੇ ਮਨੀਸ਼ ਕੁਮਾਰ ਉਰਫ ਲਾਲਾ ਪੁੱਤਰ ਓਮ ਪ੍ਰਕਾਸ਼ ਵਾਸੀ ਗਲੀ ਨੰਬਰ 14 ਨਵੀਂ ਆਬਾਦੀ ਅਬੋਹਰ ਦੀ ਦੁਕਾਨ ਵਿਖੇ ਰੇਡ ਕਰਕੇ ਜੂਆ ਖੇਡ ਰਹੇ ਕੁੱਲ 5 ਦੋਸ਼ੀਆਂ ਨੂੰ ਕਾਬੂ ਕੀਤਾ, ਜਿਹਨਾਂ ਦੇ ਨਾਮ ਹੇਠ ਲਿਖੇ ਹਨ ਅਤੇ ਜਿਹਨਾਂ ਪਾਸੋ ਕੁੱਲ 82,400/- ਰੁਪੈ ਬ੍ਰਾਮਦ ਕੀਤੇ ਗਏ ਹਨ। ਜਿਸਤੇ ਮੁੱਕਦਮਾ ਨੰਬਰ 1 ਮਿਤੀ 4-1-2024 ਅ/ਧ 13/3/67 ਜੂਆ ਐਕਟ ਥਾਣਾ ਸਿਟੀ- 2 ਅਬੋਹਰ ਦਰਜ ਰਜਿਸਟਰ ਕੀਤਾ ਗਿਆ ਹੈ, ਜਿਸਦੀ ਤਫਤੀਸ਼ ਜਾਰੀ ਹੈ।
ਮੁੱਕਦਮਾ ਨੰਬਰ 1 ਮਿਤੀ 4-1-2024 ਅ/ਧ 13/3/67 ਜੂਆ ਐਕਟ ਥਾਣਾ ਸਿਟੀ-2 ਅਬੋਹਰ
ਗ੍ਰਿਫਤਾਰ ਕੀਤੇ ਦੋਸ਼ੀਆ ਦੇ ਨਾਮ:- 1. ਮਨੀਸ਼ ਕੁਮਾਰ ਉਰਫ ਲਾਲਾ ਪੁੱਤਰ ਓਮ ਪ੍ਰਕਾਸ਼ ਵਾਸੀ ਗਲੀ ਨੰਬਰ 14 ਨਵੀ ਆਬਾਦੀ ਅਬੋਹਰ
- ਰੋਹਿਤ ਉਰਫ ਬੱਬੂ ਪੁੱਤਰ ਰਾਜੇਸ਼ ਕੁਮਾਰ ਵਾਸੀ ਗਲੀ ਨੰਬਰ11 ਨਵੀਂ ਆਬਾਦੀ ਅਬੋਹਰ
- ਰਜਿੰਦਰ ਕੁਮਾਰ ਪੁੱਤਰ ਖਲੰਦਾ ਰਾਮ ਵਾਸੀ ਗਲੀ ਨੰਬਰ11 ਵੱਡੀ ਪੌੜੀ ਨਵੀਂ ਆਬਾਦੀ ਅਬੋਹਰ
- ਵਿਜੈ ਕੁਮਾਰ ਪੁੱਤਰ ਮਦਨ ਲਾਲ ਵਾਸੀ ਗਲੀ ਨੰਬਰ3 ਇਦਗਾਹ ਬਸਤੀ ਅਬੋਹਰ
- ਅਸ਼ਵਨੀ ਕੁਮਾਰ ਪੁੱਤਰ ਕਿਸ਼ੋਰ ਚੰਦ ਵਾਸੀ ਗਲੀ ਨੰਬਰ14 ਨਵੀਂ ਆਬਾਦੀ ਅਬੋਹਰ
ਬ੍ਰਾਮਦਗੀ: 82,400/-ਰੁਪਏ