ਅਸ਼ੋਕ ਵਰਮਾ
ਬਠਿੰਡਾ,1 ਜਨਵਰੀ 2024
ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਨੇ ਨਵੇਂ ਸਾਲ ਦੀ ਖੁਸ਼ੀ ਮਨਾਉਂਦਿਆਂ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਅਤੇ ਪਰਿਵਾਰਾਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੱਤੀ । ਇਸ ਮੌਕੇ ਜਾਣਕਾਰੀ ਦਿੰਦਿਆਂ ਯੂਥ ਵੀਰਾਂਗਣਾਂ ਸਪਨਾ ਰਾਣੀ ਨੇ ਦੱਸਿਆ ਕਿ ਸੰਸਥਾ ਵੱਲੋਂ ਮਿੰਨੀ ਸਕੱਤਰੇਤ ਰੋਡ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਜਰੂਰਤਮੰਦ ਪਰਿਵਾਰਾਂ ਦੇ 20 ਬੱਚਿਆਂ ਨੂੰ ਗਰਮ ਕੱਪੜੇ (ਜੈਕਟਾਂ, ਜੁਰਾਬਾਂ ਅਤੇ ਟੋਪੀਆਂ) ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਠੰਢ ਦੇ ਇਸ ਮੌਸਮ ਨੂੰ ਧਿਆਨ ’ਚ ਰੱਖਦਿਆਂ ਉਨ੍ਹਾਂ ਬੱਚਿਆਂ ਨੂੰ ਗਰਮ ਕੱਪੜੇ ਦਿੱਤੇ ਗਏ ਹਨ ਜਿਹੜੇ ਠੰਢ ਤੋਂ ਬਚਾਅ ਕਰਨ ਲਈ ਗਰਮ ਕੱਪੜੇ ਆਦਿ ਖਰੀਦਣ ਤੋਂ ਅਸਮਰੱਥ ਸਨ। ਇਸ ਮੌਕੇ ਯੂਥ ਵਲੰਟੀਅਰਾਂ ਸੁਖਵੀਰ, ਅੰਕਿਤਾ, ਸੁਨੀਤਾ, ਰੇਖਾ, ਆਰਤੀ, ਰਿੰਪੀ, ਸੀਮਾ ਅਤੇ ਹੋਰ ਵਲੰਟੀਅਰ ਹਾਜਰ ਸਨ।