ਅੱਜ ਮਿਲ ਸਕਦੀ ਹੈ,ਲੋਕਾਂ ਨੂੰ ਸ਼ਹਿਰ ‘ਚ ਫੈਲੀ ਗੰਦਗੀ ਤੋਂ ਰਾਹਤ..!

Advertisement
Spread information

ਨਗਰ ਕੌਂਸਲ ‘ਚ ਆਊਟਸੋਰਸ ਪ੍ਰਣਾਲੀ ਰਾਹੀਂ ਕੰਮ ਕਰ ਰਹੇ 400 ਸਫਾਈ ਸੇਵਕਾਂ ਨੂੰ ਠੇਕੇ ਉੱਤੇ ਕੀਤਾ ਗਿਆ, ਮੰਤਰੀ ਮੀਤ ਹੇਅਰ

22 ਦਸੰਬਰ ਨੂੰ ਵੰਡੇ ਜਾਣਗੇ ਨਿਯੁਕਤੀ ਪੱਤਰ

ਰਘਵੀਰ ਹੈਪੀ , ਬਰਨਾਲਾ, 22 ਦਸੰਬਰ 2023

     ਸਫਾਈ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਕਾਰਣ, ਸ਼ਹਿਰ ‘ਚ ਫੈਲੀ ਗੰਦਗੀ ਤੋਂ ਅੱਜ ਰਾਹਤ ਮਿਲ ਸਕਦੀ ਹੈ। ਜੀ, ਹਾਂ ਨਗਰ ਕੌਸਲ ਬਰਨਾਲਾ ਵਿਖੇ ਆਊਟਸੋਰਸ ਪ੍ਰਣਾਲੀ ਉੱਤੇ ਕੰਮ ਕਰ ਰਹੇ 400 ਸਫਾਈ ਸੇਵਕਾਂ ਨੂੰ ਠੇਕੇ ‘ਤੇ ਭਰਤੀ ਕਰ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸਫਾਈ ਸੇਵਕਾਂ ਦੀ ਠੇਕੇ ਉੱਤੇ ਅਧਾਰਿਤ 400 ਪੋਸਟਾਂ ਲਈ ਭਰਤੀ ਕਰਨ ਲਈ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਉਮੀਦਵਾਰਾਂ ਪਾਸੋਂ ਅਰਜ਼ੀਆਂ ਮੰਗੀਆ ਗਈਆਂ ਸਨ । ਇਸ ਭਰਤੀ ਸਬੰਧੀ ਕੁੱਲ 1186 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਨਗਰ ਕੌਂਸਲ ਬਰਨਾਲਾ ਵੱਲੋਂ ਮੈਰਿਟ ਦੇ ਅਧਾਰ ‘ਤੇ 1186 ਉਮੀਦਵਾਰਾਂ ਵਿੱਚੋਂ ਵੱਖ-ਵੱਖ ਕੈਟਾਗਿਰੀਆਂ ਅਧੀਨ 400 ਸਫਾਈ ਸੇਵਕਾਂ ਦੀ ਚੋਣ ਕੀਤੀ ਗਈ ਹੈ ਅਤੇ ਇਹਨਾਂ 400 ਸਫਾਈ ਸੇਵਕਾਂ ਵਿੱਚੋਂ ਲਗਭਗ 230 ਸਫਾਈ ਸੇਵਕ ਪਹਿਲਾਂ ਨਗਰ ਕੌਂਸਲ ਬਰਨਾਲਾ ਵਿਖੇ ਆਊਟਸੋਰਸ ਪ੍ਰਣਾਲੀ ਰਾਹੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਸਨ। ਉਹਨਾਂ ਸਫਾਈ ਸੇਵਕਾਂ ਵੱਲੋਂ ਕਾਫੀ ਸਮੇਂ ਤੋਂ ਇਹਨਾਂ ਦੀ ਨਿਯੁਕਤੀ ਆਊਟਸੋਰਸ ਏਜੰਸੀ ਦੀ ਬਜਾਏ ਕੰਟਰੈਕਟ ‘ਤੇ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਸੀ। ਸੋ ਇਹਨਾਂ ਸਫਾਈ ਕਰਮਚਾਰੀਆ ਦੀ ਮੰਗ ਮੁਤਾਬਕ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਫਾਈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ 22 ਦਸੰਬਰ 2023 ਨੂੰ ਵੰਡੇ ਜਾਣਗੇ।

Advertisement
Advertisement
Advertisement
Advertisement
Advertisement
Advertisement
error: Content is protected !!