ਫਿਲਮ ਪ੍ਰੋਡਿਊਸਰ ਏਕਤਾ ਕਪੂਰ ਤੇ ਬਰਨਾਲਾ ਪੁਲਿਸ ਕਿਉਂ ਹੈ ਮਿਹਰਬਾਨ-ਇੰਜਨੀਅਰ ਸਿੱਧੂ

Advertisement
Spread information

ਕੇਸ ਦਰਜ਼ ਕਰਨ ਲਈ 13 ਦਿਨ ਪਹਿਲਾਂ ਐਸਐਚਉ ਨੂੰ ਦਿੱਤੀ ਸ਼ਿਕਾਇਤ ਤੇ ਹਾਲੇ ਤੱਕ ਕਿਉਂ ਨਹੀਂ ਹੋਈ ਕਾਰਵਾਈ ?

ਸਾਬਕਾ ਫੌਜੀਆਂ ਵਿਚ ਭਾਰੀ ਰੋਸ ,ਦਿੱਤੀ ਚਿਤਾਵਨੀ , ਤਿੱਖਾ ਸੰਘਰਸ਼ ਕਰਨ ਲਈ ਨਾ ਕਰੋ ਮਜੂਬਰ


ਹਰਿੰਦਰ ਨਿੱਕਾ  ਬਰਨਾਲਾ 20 ਜੂਨ 2020 
ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਪ੍ਰਾਣਾਂ ਦਾ ਬਲੀਦਾਨ ਦੇਣ ਲਈ ਤਿਆਰ ਬਰ ਤਿਆਰ ਰਹਿੰਦੇ ਸੈਨਿਕਾਂ ਦੀਆਂ ਪਤਨੀਆਂ ਦਾ ਅਪਮਾਨ ਕਰਨ ਵਾਲੀ ਫਿਲਮ ਪ੍ਰੋਡਿਊਸਰ ਏਕਤਾ ਕਪੂਰ ਉਸ ਦੀ ਮਾਤਾ ਸੋਭਾ ਕਪੂਰ ਤੇ ਬਰਨਾਲਾ ਪੁਲਿਸ ਹਾਲੇ ਤੱਕ ਪੂਰੀ ਤਰਾਂ ਮਿਹਰਬਾਨ ਹੈ। ਇਸ ਗੱਲ ਦਾ ਸਬੂਤ ਇਹ ਹੈ ਕਿ 13 ਦਿਨ ਪਹਿਲਾ ਸੈਨਿਕ ਵਿੰਗ ਸ੍ਰੋਰਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਫਿਲਮ ਪ੍ਰੋਡਿਊਸਰ ਏਕਤਾ ਕਪੂਰ ਉਸ ਦੀ ਮਾਤਾ ਸੋਭਾ ਕਪੂਰ ਅਤੇ 2 ਹੋਰ ਸਾਥੀਆਂ ਖਿਲਾਫ ਜਬਰਦਸਤ ਰੋਸ ਮੁਜਾਹਰਾ ਕਰਕੇ ਉਸ ਦਾ ਪੁਤਲਾ ਫੂਕਿਆ ਗਿਆ ਸੀ ਤੇ ਕੇਸ ਦਰਜ਼ ਕਰਨ ਲਈ ਸ਼ਿਕਾਇਤ ਐਸਐਚਉ ਸਿਟੀ 2 ਬਰਨਾਲਾ ਨੂੰ ਦਿੱਤੀ ਸੀ। ਪਰੰਤੂ ਇਸ ਸ਼ਿਕਾਇਤ ਤੇ ਕੋਈ ਕਾਰਵਾਈ ਤੱਕ ਨਹੀਂ ਕੀਤੀ ਗਈ। ਸਿੱਧੂ ਨੇ ਦੱਸਿਆ ਕਿ ਏਕਤਾ ਕਪੂਰ ਨੇ ਫੌਜੀ ਦੀ ਪਤਨੀ ਦੇ ਅਧਾਰ ਤੇ ਬਹੁਤ ਹੀ ਘਟੀਆ ਕਿਸਮ ਦੀ ਵੈੱਬ ਸੀਰੀਜ ਟੈਲੀਫਿਲਮ ਤਿਆਰ ਕੀਤੀ ਸੀ। ਜਿਸ ਵਿੱਚ ਦਿਖਾਇਆ ਕੇ ਇਕ ਫੌਜੀ ਜਿਹੜਾ ਆਪਣੇ ਵਤਨ ਦੀਆਂ ਸਰਹੱਦਾਂ ਤੇ ਡਿਊਟੀ ਤੇ ਤਾਇਨਾਤ ਹੈ , ਪਿੱਛੇ ਉਸ ਦੀ ਪਤਨੀ ਨੂੰ ਆਪਣੇ ਆਸ਼ਿਕ ਨਾਲ ਰੰਗਰਲੀਆਂ ਮਨਾਉਂਦੇ ਦਿਖਾਇਆ ਗਿਆ ਹੈ । ਜਿਸ ਨੂੰ ਕੇ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਵੀ ਕੀਮਤ ਤੇ ਇਹੋ ਜਿਹੀਆਂ ਘਟੀਆ ਕਿਸਮ ਦੀਆਂ ਫਿਲਮਾਂ ਨੂੰ ਚੱਲਣ ਦਿੱਤਾ ਜਾਵੇਗਾ। ਇੰਜ ਸਿੱਧੂ ਨੇ ਕਿਹਾ ਕਿ ਉਕਤ ਪ੍ਰੋਡਿਊਸਰ ਨੇ ਸਾਰੇ ਫੌਜੀਆਂ ਦੀਆਂ ਪਤਨੀਆਂ ਚਾਹੇ ਓਹ ਸਰਵਿਸ ਕਰ ਰਹੇ ਹਨ ਚਾਹੇ ਓਹ ਸੇਵਾ ਮੁਕਤ ਹਨ । ਓਹਨਾ ਦੀਆਂ ਪਤਨੀਆਂ ਦੀ ਇੱਜਤ ਤੇ ਚਿੱਕੜ ਉਛਾਲਿਆ ਹੈ , ਜਿਹੜਾ ਅਤੀ ਨਿੰਦਣਯੋਗ ਹੈ। ਸਿੱਧੂ ਨੇ ਸਰਕਾਰ ਤੋਂ ਮੰਗ ਕੀਤੀ ਕੇ ਉਕਤ ਫਿਲਮ ਪ੍ਰੋਡਿਊਸਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਸਿੱਧੂ ਨੇ ਪੁਲਿਸ ਕਾਰਜਪ੍ਰਣਾਲੀ ਤੇ ਵਿਅੰਗ ਕਸਦਿਆਂ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਤੇ ਪੁਲਿਸ ਨੇ ਤਿੰਨ ਪਰਚੇ ਕਰ ਦਿੱਤੇ । ਮੈਂ ਪੁੱਛਦਾ ਕੇ ਕੀ ਉਕਤ ਫਿਲਮ ਨਿਰਮਾਤਾ ਤੇ ਪਰਚਾ ਕਰਨ ਲਈ ਟਾਈਮ ਨਹੀਂ, ਜਾਂ ਪੁਲਿਸ ਏਕਤਾ ਕਪੂਰ ਤੇ ਪਰਚਾ ਦਰਜ਼ ਕਰਨ ਦੀ ਹਿੰਮਤ ਗੁਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਡਾ ਵਫਦ ਕਈ ਵਾਰ ਐੱਸ ਐੱਚ ਓ ਨੂੰ ਮਿਲ ਚੁੱਕਿਆ , ਅਸੀ ਐੱਸ ਪੀ ਸਾਹਿਬ ਨੂੰ ਵੀ ਮਿਲ ਚੁੱਕੇ ਹਾ , ਐੱਸ ਐੱਸ ਪੀ ਕੋਲ ਵੀ 2 ਵਾਰ ਜਾ ਕੇ ਆਏ ਹਾਂ। ਪਰੰਤੂ ਹਾਲੇ ਐਸਐਸਪੀ ਕੋਲ ਸਾਨੂੰ ਮਿਲਣ ਦਾ ਸਮਾਂ ਹੀ ਨਹੀਂ ਮਿਲਿਆ । ਜੇਕਰ ਪੁਲਸ ਦੇਸ਼ ਦੀਆ ਸਰਹੱਦਾਂ ਤੇ ਰਾਖੀ ਕਰਨ ਵਾਲੇ ਦੇਸ਼ ਭਗਤਾਂ ਨਾਲ ਇਹੋ ਜਿਹਾ ਵਿਵਹਾਰ ਕਰਦੀ ਹੈ ਤਾਂ ਆਮ ਲੋਕ ਕੀ ਇਨਸਾਫ ਦੀ ਆਸ ਰੱਖ ਸਕਦੇ ਹਨ । ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਉਕਤ ਫਿਲਮ ਪ੍ਰੋਡਿਊਸਰ ਦੇ ਖਿਲਾਫ ਦੇਸ਼ ਧਰੋਹ ਦਾ ਅਤੇ ਹੋਰ ਧਾਰਾਵਾਂ ਤਹਿਤ ਤੁਰੰਤ ਪਰਚਾ ਦਰਜ ਨਾ ਕੀਤਾ ਤਾਂ ਜਿਲ੍ਹੇ ਦੇ ਸਾਬਕਾ ਫੌਜੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਦੀ ਜੁੰਮੇਵਾਰੀ ਪ੍ਰਸਾਸਨ ਦੀ ਹੋਵੇਗੀ । ਇਸ ਮੌਕੇ ਲੈਫਟੀਨੈਟ ਭੋਲਾ ਸਿੰਘ ਸਿੱਧੂ , ਸੂਬੇਦਾਰ ਮੇਜਰ ਸੋਹਣ ਸਿੰਘ ਭੱਠਲ , ਸੂਬੇਦਾਰ ਮੇਜਰ ਰਾਜ ਸਿੰਘ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ , ਅਵਤਾਰ ਸਿੰਘ ਸਿੱਧੂ , ਸੂਬੇਦਾਰ ਸਰਬਜੀਤ ਸਿੰਘ ਗੁਰਜੰਟ ਸਿੰਘ , ਗੁਰਤੇਜ ਸਿੰਘ , ਹਰਪਾਲ ਸਿੰਘ ਭੈਣੀ , ਜਗਸੀਰ ਸਿੰਘ ਭੈਣੀ , ਹੌਲਦਾਰ ਗੁਲਾਬ ਸਿੰਘ,  ਪਰਗਟ ਸਿੰਘ ਹਰਮੇਲ ਸਿੰਘ , ਨਾਇਬ ਸਿੰਘ , ਰਾਜਕਿਰਨ , ਬੂਟਾ ਸਿੰਘ , ਜੰਗੀਰ ਸਿੰਘ , ਗੁਰਮੇਲ ਸਿੰਘ , ਅਵਤਾਰ ਸਿੰਘ , ਚਮਕੌਰ ਸਿੰਘ,  ਸੁਖਮਿੰਦਰ ਸਿੰਘ ਹਰੀਗੜ੍ਹ , ਬਲਵਿੰਦਰ ਸਿੰਘ ਚੋਹਾਨਕੇ ਅਤੇ ਦੀਵਾਨ ਸਿੰਘ ਆਦਿ ਸਾਬਕਾ ਸੈਨਿਕ ਆਗੂ ਹਾਜਰ ਸਨ। 
Advertisement
Advertisement
Advertisement
Advertisement
Advertisement
error: Content is protected !!