ਸਾਬਕਾ ਸਰਪੰਚ ਦੀ ਪਤਨੀ ਨੇ ਕਿਹਾ,ਉਨ੍ਹਾਂ ਦੀ ਜਮੀਨ ਹੜੱਪ ਕਰਨ ਲਈ ਤਾਹੂ ਨੇ ਰਿੰਕੂ,ਅਸ਼ਵਨੀ ਤੇ,,,!

Advertisement
Spread information

ਬਲਵਿੰਦਰ ਕੌਰ ਨੇ ਕਿਹਾ ! ਦੋਸ਼ੀਆਂ ਤੋਂ ਪ੍ਰੇਸ਼ਾਨ ਹੋਕੇ ਮੰਜੇ ਤੇ ਪਿਆ ਐ ਉਸ ਦਾ ਪਤੀ , ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ

ਰਿੰਕੂ ‘ਤੇ ਅਸ਼ਵਨੀ ਨੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਿਆ, ਕਿਹਾ ਇਹ ਸਭ ਝੂਠ

ਜੇ.ਐਸ. ਚਹਿਲ, ਬਰਨਾਲਾ 12 ਦਸੰਬਰ 2023 
        ਪਿੰਡ ਅਤਰ ਸਿੰਘ ਵਾਲਾ ਦੇ ਸਾਬਕਾ ਸਰਪੰਚ ਚਮਕੌਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਅਸ਼ਵਨੀ ਸ਼ਰਮਾ (ਰਿੰਪਲ), ਰਿੰਕੂ ਚੀਮਾ, ਮੀਨਾਕਸ਼ੀ ਪਤਨੀ ਅਸ਼ਵਨੀ ਸ਼ਰਮਾ ਉੱਤੇ ਉਨ੍ਹਾਂ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰਨ ਅਤੇ ਪਰਿਵਾਰ ਨੂੰ ਕਥਿਤ ਤੌਰ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ। ਇਸ ਸੰਬੰਧ ਬਲਵਿੰਦਰ ਕੌਰ ਨੇ ਕਿਹਾ ਕਿ ਸਾਲ 2021 ਵਿੱਚ ਉਸ ਦੇ ਪਤੀ ਚਮਕੌਰ ਸਿੰਘ ਨੇ ਅਸ਼ਵਨੀ ਸ਼ਰਮਾ ਆਦਿ ਤੋਂ ਇੱਕ ਪਲਾਟ ਖਰੀਦਿਆ ਸੀ। ਪਰ ਮੌਕੇ ਤੇ ਪਲਾਟ ਦੀ ਕੁੱਲ ਰਕਮ ਵਿੱਚੋਂ 15 ਲੱਖ ਰੁਪਏ ਦੀ ਰਾਸ਼ੀ ਘਟ ਜਾਣ ਕਾਰਨ ਉਸ ਦੇ ਪਤੀ ਚਮਕੌਰ ਸਿੰਘ ਨੇ ਅਸ਼ਵਨੀ ਸ਼ਰਮਾ ਅਤੇ ਉਸ ਦੀ ਪਤਨੀ ਮੀਨਾਕਸ਼ੀ ਨੂੰ 15 ਲੱਖ ਰੁਪਏ ਚ ਆਪਣੇ ਹਿੱਸੇ ਦੀ 14 ਕਨਾਲ 5 ਮਰਲੇ ਜ਼ਮੀਨ ਗਹਿਣੇ ਕਰ ਦਿੱਤੀ। ਉਸ ਤੋਂ ਕੁਝ ਸਮਾਂ ਬਾਅਦ ਉਸ ਦੇ ਪਤੀ ਚਮਕੌਰ ਸਿੰਘ ਵਲੋਂ ਕਿਸ਼ਤਾਂ ਵਿੱਚ 10 ਲੱਖ 40 ਹਜ਼ਾਰ ਰੁਪਏ ਅਸ਼ਵਨੀ ਸ਼ਰਮਾ ਅਤੇ ਉਸ ਦੀ ਪਤਨੀ ਨੂੰ ਗਵਾਹਾਂ ਦੀ ਮੌਜੂਦਗੀ ਵਿੱਚ ਵਾਪਿਸ ਕਰ ਦਿੱਤੇ ।
      ਬਲਵਿੰਦਰ ਕੌਰ ਨੇ ਕਿਹਾ ਕਿ ਜਦੋਂ ਕੁਝ ਸਮੇਂ ਬਾਅਦ ਉਸ ਦੇ ਪਤੀ ਚਮਕੌਰ ਸਿੰਘ ਵਲੋਂ ਅਸ਼ਵਨੀ ਸ਼ਰਮਾ ਨੂੰ ਉਹਨਾ ਦੀ ਬਾਕੀ ਰਹਿੰਦੀ 4 ਲੱਖ 60 ਦੇ ਕੇ ਜ਼ਮੀਨ ਫੱਕ ਕਰਵਾਉਣ ਬਾਰੇ ਕਿਹਾ ਤਾਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਸ ਨੇ ਤਾਂ 15 ਲੱਖ ਰੁਪਏ ਹੋਰ ਲੈਣੇ ਹਨ, ਫਿਰ ਹੀ ਜ਼ਮੀਨ ਫੱਕ ਕਰਵਾਈ ਜਾਵੇਗੀ। ਅਸ਼ਵਨੀ ਸ਼ਰਮਾ ਦੀ ਇਸ ਕਥਿਤ ਧੱਕੇਸ਼ਾਹੀ ਕਾਰਨ ਉਸ ਦਾ ਪਤੀ ਚਮਕੌਰ ਸਿੰਘ ਬੇਹੱਦ ਪ੍ਰੇਸ਼ਾਨ ਰਹਿਣ ਲੱਗ ਗਿਆ, ਜਿਸ ਦੀ ਬਦੌਲਤ ਉਹ ਹਾਦਸੇ ਦਾ ਸ਼ਿਕਾਰ ਹੋ ਜਾਣ ਤੋਂ ਬਾਅਦ ਘਰ ਮੰਜੇ ਤੇ ਪਿਆ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ। ਪਰ ਹੁਣ ਅਸ਼ਵਨੀ ਸ਼ਰਮਾ, ਉਸਦੀ ਪਤਨੀ ਮੀਨਾਕਸ਼ੀ ਅਤੇ ਰਿੰਕੂ ਚੀਮਾ ਆਦਿ ਉਹਨਾ ਦੀ ਜ਼ਮੀਨ ਤੇ ਜ਼ਬਰੀ ਕਾਬਜ਼ ਹੋ ਕੇ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ।
    ਬਲਵਿੰਦਰ ਕੌਰ ਨੇ ਕਿਹਾ ਕਿ ਹੁਣ ਵੀ ਉਹ ਅਸ਼ਵਨੀ ਸ਼ਰਮਾ ਆਦਿ ਨੂੰ ਉਹਨਾਂ ਦੀ ਬਾਕੀ ਰਹਿੰਦੀ 4 ਲੱਖ 60 ਹਜ਼ਾਰ ਦੇਣ ਲਈ ਉਨ੍ਹਾਂ ਦੇ ਤਰਲੇ ਮਿੰਨਤਾ ਕਰ ਰਹੇ ਹਨ ।ਪਰ ਅਸ਼ਵਨੀ ਸ਼ਰਮਾ, ਮੀਨਾਕਸ਼ੀ ਅਤੇ ਰਿੰਕੂ ਚੀਮਾ ਆਦਿ ਉਹਨਾ ਤੋਂ 15 ਲੱਖ ਰੁਪਏ ਦੀ ਮੰਗ ਕਰ ਰਹੇ ਹਨ ਅਤੇ 15 ਲੱਖ ਨਾ ਦੇਣ ਪਰਿਵਾਰ ਨੂੰ ਗੰਭੀਰ ਸਿੱਟੇ ਭੁਗਤਣ ਦੀਆਂ ਧਮਕੀਆਂ ਦੇ ਰਹੇ ਹਨ।
    ਬਲਵਿੰਦਰ ਕੌਰ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਆਦਿ ਦੀ ਕਥਿਤ ਧੱਕੇਸ਼ਾਹੀ ਤੋਂ ਪ੍ਰੇਸ਼ਾਨ ਹੋਣ ਕਾਰਨ ਉਸਦਾ ਪਤੀ ਪਹਿਲਾਂ ਮੰਜੇ ਤੇ ਪਿਆ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ।ਉਹਨਾ ਕਿਹਾ ਕਿ ਜੇਕਰ ਉਹਨਾ ਦੇ ਪਤੀ ਜਾਂ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ।ਉਸਦਾ ਜ਼ਿੰਮੇਵਾਰੀ ਅਸ਼ਵਨੀ ਸ਼ਰਮਾ, ਮੀਨਾਕਸ਼ੀ ਪਤਨੀ ਅਸ਼ਵਨੀ ਸ਼ਰਮਾ ਅਤੇ ਰਿੰਕੂ ਚੀਮਾ ਆਦਿ ਹੋਣਗੇ।
        ਜਦੋਂ ਇਹਨਾ ਲਗਾਏ ਦੋਸ਼ਾਂ ਸੰਬੰਧੀ ਅਸ਼ਵਨੀ ਸ਼ਰਮਾ ਅਤੇ ਰਿੰਕੂ ਚੀਮਾ ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ਉਹਨਾ ਚਮਕੌਰ ਸਿੰਘ ਨੂੰ 14 ਕਨਾਲ 5 ਮਰਲੇ ਜ਼ਮੀਨ ਬਦਲੇ ਬਤੌਰ ਗਹਿਣਾ 15 ਲੱਖ ਰੁਪਏ ਬੈਂਕ ਦੇ ਵੱਖ -ਵੱਖ ਖਾਤਿਆਂ ਰਾਹੀਂ ਦਿੱਤਾ ਸੀ, ਜੋ ਪੂਰੀ ਰਕਮ ਚਮਕੌਰ ਸਿੰਘ ਤੋਂ ਲੈਣੀ ਬਾਕੀ ਰਹਿੰਦੀ ਹੈ। ਜਾਨੋ ਮਾਰਨ ਦੀਆਂ ਧਮਕੀਆਂ ਆਦਿ ਨੂੰ ਉਹਨਾ ਕੋਰਾ ਝੂਠ ਦੱਸਿਆ।
Advertisement
Advertisement
Advertisement
Advertisement
Advertisement
error: Content is protected !!