ਸਦਰ ਬਜਾਰ ਇਲਾਕੇ ਦਾ ਹੈ ਕੋਰੋਨਾ ਪੌਜੇਟਿਵ ਨੌਜਵਾਨ
ਹਰਿੰਦਰ ਨਿੱਕਾ ਬਰਨਾਲਾ 18 ਜੂਨ 2020
ਸ਼ਹਿਰ ਦੇ ਸਦਰ ਬਾਜਾਰ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਰਿਪੋਰਟ ਕੋਰੋਨਾ ਪੌਜੇਟਿਵ ਆਉਣ ਨਾਲ ਇੱਕ ਵਾਰ ਫਿਰ ਸ਼ਹਿਰ ਚ, ਸਹਿਮ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ
ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਪੌਜੇਟਿਵ ਆਏ ਨੌਜਵਾਨ ਦੀ ਪੂਰੀ ਡਿਟੇਲ ਹਾਲੇ ਉਨ੍ਹਾਂ ਕੋਲ ਲੁਧਿਆਣਾ ਹਸਪਤਾਲ ਤੋਂ ਜੁਬਾਨੀ ਮਿਲੀ ਹੈ। ਲਿਖਤੀ ਸੂਚਨਾ ਪ੍ਰਾਪਤ ਹੋਣ ਤੇ ਹੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਸੰਪਰਕਾਂ ਦੇ ਵੇਰਵੇ ਸਿਹਤ ਵਿਭਾਗ ਦੀ ਟੀਮ ਇਕੱਠੇ ਕਰ ਰਹੀ ਹੈ। ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਡਰਨ ਦੀ ਬਜਾਏ ਸਾਵਧਾਨੀਆਂ ਵਰਤਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਪੌਜੇਟਿਵ ਨੌਜਵਾਨ ਮਰੀਜ਼ ਦਾ ਇਲਾਜ ਲੁਧਿਆਣਾ ਦੇ ਹਸਪਤਾਲ ਚ, ਜਾਰੀ ਹੈ।