* ਇਹ ਮਹਿਜ਼ ਮੌਤ ਨਹੀਂ ਬਲਕਿ ਨਵਜੰਮੀ ਬੱਚੀ ਦਾ ਕਤਲ ਹੈ,,,

Advertisement
Spread information

ਚੌਗਿਰਦੇ ਚ, ਗੂੰਜੀ ਪੰਘੂੜੇ ਵਿੱਚ ਦਮ ਤੋੜਨ ਵਾਲੀ ਬੱਚੀ ਦੀ ਆਵਾਜ਼ 


ਹਰਿੰਦਰ ਨਿੱਕਾ ਬਰਨਾਲਾ 14 ਜੂਨ 2020

          ਸਿਵਲ ਹਸਪਤਾਲ ਵਿੱਚ ਬਣੇ ਪੰਘੂੜੇ ਚ, 3 ਦਿਨ ਪਹਿਲਾਂ ਪ੍ਰਬੰਧਕਾਂ ਨੂੰ ਚੀਖ ਚੀਖ ਕੇ ਬੁਲਾਉਂਦੀ ਰਹੀ ਨਵਜੰਮੀ ਬੱਚੀ ਦੀ ਅਵਾਜ ਭਾਂਵੇ ਹਸਪਤਾਲ ਦੇ ਪ੍ਰਬੰਧਕਾਂ ਨੇ ਨਹੀਂ ਸੁਣੀ। ਪਰੰਤੂ ਪੰਘੂੜੇ ਚ, ਦਮ ਤੋੜਨ ਤੋਂ ਪਹਿਲਾਂ ਨੰਨ੍ਹੀ ਪਰੀ ਦੀਆਂ ਚੀਖਾਂ ਹੁਣ ਚੋਗਿਰਦੇ ਚ, ਇਨਸਾਫ ਲੈਣ ਲਈ ਗੂੰਜ ਰਹੀਆਂ ਹਨ। ਜਿਸ ਦੇ ਕੰਨੀ ਇਹ ਅਵਾਜ ਪੈ ਰਹੀ ਹੈ, ਉਹ ਮੌਜੂਦਾ ਪ੍ਰਬੰਧ ਨੂੰ ਕੋਸਦਾ ਹੋਇਆ, ਦੋਸ਼ੀਆਂ ਦੀ ਸ਼ਿਨਾਖਤ ਕਰਕੇ ਸਖਤ ਸਜ਼ਾਵਾਂ ਦੀ ਮੰਗ ਕਰਦਾ ਹੈ। ਇਸਤਰੀ ਜਾਗ੍ਰਤੀ ਮੰਚ ਦੀ ਸੂਬਾਈ ਆਗੂ ਚਰਨਜੀਤ ਕੌਰ ਬਰਨਾਲਾ ਅਤੇ ਮਮਤਾ ਸੇਖਾ ਨੇ ਕਿਹਾ ਕਿ ਪੰਘੂੜੇ ਚ, ਬੱਚੀ ਦੀ ਮੌਤ,  ਮਹਿਜ਼ ਇੱਕ ਮੌਤ ਨਹੀਂ ਬਲਕਿ ਨਾਖਸ ਪ੍ਰਬੰਧ ਦੁਆਰਾ ਕੀਤਾ ਗਿਆ ਕਤਲ ਹੈ। ਜਿਸ ਨੂੰ ਚੁੱਪਚਾਪ ਬਰਦਾਸ਼ਤ ਕਰ ਲੈਣਾ, ਹੋਰ ਬੱਚੀਆਂ ਦੇ ਕਤਲਾਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਪੰਘੂੜੇ ਵਿੱਚ ਹੋਈ ਇੱਕ ਨਵਜੰਮੀ ਬੱਚੀ ਦੀ ਮੌਤ ਸਬੰਧੀ ਡਾਕਟਰਾਂ ਦਾ ਤਿੰਨ ਮੈਂਬਰੀ ਬੋਰਡ ਬਣਾ ਕੇ ਪੋਸਟਮਾਰਟਮ ਕੀਤਾ ਗਿਆ ਹੈ। ਪਰ ਇਹ ਕਾਫੀ ਨਹੀਂ ਹੈ, ਡਿਪਟੀ ਕਮਿਸ਼ਨਰ ਨੂੰ ਇਹ ਹਿਰਦਾ ਵਲੂੰਧਰ ਦੇਣ ਵਾਲੀ ਅਤੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਦੀ ਨਿਆਂਇਕ ਇਨਕੁਆਰੀ ਕਰਵਾੁੳਣ ਦਾ ਹੁਕਮ ਦੇ ਦੇਣਾ ਚਾਹੀਦਾ ਸੀ। ਨਿਆਂਇਕ ਇਨਕੁਆਰੀ ਤੋਂ ਬਿਨਾਂ ਸਿਹਤ ਵਿਭਾਗ ਦੀ ਕਮੇਟੀ, ਇਸ ਘਟਨਾ ਦੀ ਲੀਪਾਪੋਤੀ ਕਰਨ ਤੋਂ ਸਿਵਾਏ ਕੋਈ ਸਾਰਥਕ ਨਤੀਜ਼ਾ ਸਾਹਮਣੇ ਨਹੀਂ ਲਿਆਵੇਗੀ।

Advertisement

                             ਦੋਵਾਂ ਨੇਤਾਵਾਂ ਨੇ ਕਿਹਾ ਕਿ ਇਸ ਬੱਚੀ ਦੇ ਕਤਲ ਦਾ ਜ਼ਿੰਮੇਵਾਰ ਸਾਡਾ ਸਮੁੱਚਾ ਇੱਥੋਂ ਦਾ ਪ੍ਰਬੰਧ ਹੈ ਅਤੇ ਜਿਸ ਵਿਚ ਸਭ ਤੋਂ ਵੱਧ ਜ਼ਿੰਮੇਵਾਰੀ ਜ਼ਿਲ੍ਹੇ ਦੇ ਪ੍ਰਬੰਧਕਾਂ ਦੀ ਹੈ । ਉਨਾਂ ਕਿਹਾ ਕਿ ਸਮਾਜ ਦੇ ਅੰਦਰ ਸਾਡੀਆਂ ਔਰਤਾਂ ਅਤੇ ਲੜਕੀਆਂ ਦੀ ਦਸ਼ਾ ਦੂਜੇ ਨੰਬਰ ਦੇ ਮਨੁੱਖ ਵਾਲੀ ਹੋਣ ਕਰਕੇ ਭਰੂਣ ਹੱਤਿਆ ਵਰਗੇ ਅਤੇ ਜਨਮ ਤੋਂ ਬਾਅਦ ਬੱਚਿਆਂ ਨੂੰ ਮਾਰਨ ਦੀ ਰਵਾਇਤ ਅੱਜ ਵੀ ਜਾਰੀ ਹੈ । ਮੱਧਯੁਗੀ ਗਲਿਆ ਸੜਿਆ ਸੋਚ ਪ੍ਰਬੰਧ ਅੱਜ ਵੀ ਸਾਡੇ ਸਮਾਜ ਦੇ ਅੰਦਰ ਜਿਉਂ ਦਾ ਤਿਉਂ ਬਰਕਰਾਰ ਹੈ । ਆਗੂਆਂ ਨੇ ਮੰਗ ਕੀਤੀ ਕਿ ਇਸ ਮਸਲੇ ਦੀ ਇਨਕੁਆਰੀ ਕਰਕੇ ਰਿਪੋਰਟ ਦੇਣ ਦੇ ਨਾਲ ਨਾਲ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਕੋਈ ਠੋਸ ਨੀਤੀ ਬਣਾਉਣ ਦੀ ਮੰਗ ਕੀਤੀ । ਉਨਾਂ ਕਿਹਾ ਕਿ ਜੇਕਰ ਇਨਕੁਆਰੀ ਦੇ ਨਾਮ ਹੇਠ ਇਸ ਮੌਤ ਦੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸਤਰੀ ਜਾਗ੍ਰਤੀ ਮੰਚ ਚੁੱਪ ਕਰਕੇ ਨਹੀਂ ਬੈਠੇਗਾ। 

Advertisement
Advertisement
Advertisement
Advertisement
Advertisement
error: Content is protected !!