ਆਈਫੋਨ ਦੇ ਲਾਲਚ ‘ਚ 2 ਜਣਿਆਂ ਨੇ ਇੰਝ ਲੈ ਲਈ ਇੱਕ ਦੀ ਜਾਨ,,,,!

Advertisement
Spread information

ਹਰਿੰਦਰ ਨਿੱਕਾ , ਪਟਿਆਲਾ 27 ਅਕਤੂਬਰ 2023

    ਬਾਜੀਰਪ ਕੀਮਤ ਦੇ ਸਮਾਨ ਅੱਗੇ ਇੱਕ ਵਿਅਕਤੀ ਦੀ ਅਮੁੱਲ ਜਾਨ ਨਿਗੂਣੀ ਪੈ ਗਈ। ਯਾਨੀ ਦੋ ਜਣਿਆਂ ਨੇ ਕੀਮਤੀ ਸਮਾਨ ਹੜੱਪ ਕਰਨ ਦੇ ਲਾਲਚ ਵੱਸ,ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਨੇ,ਨਹਿਰ ਦੇ ਤੇਜ਼ ਬਹਾਅ ‘ਚ ਰੋੜ੍ਹ ਦਿੱਤਾ। ਪੁਲਿਸ ਨੇ ਪਹਿਲਾਂ ਤਾਂ ਇਸ ਘਟਨਾ ਦੇ ਸਬੰਧ ਵਿੱਚ ਕੋਈ ਕੇਸ ਦਰਜ਼ ਕਰਨ ਦੀ ਬਜਾਏ,ਸਿਰਫ ਪੋਸਟਮਾਰਟਮ ਅਤੇ ਪੁਲਿਸ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਮਾਮਲੇ ਵੱਟੇ ਖਾਤੇ ਪਾ ਦਿੱਤਾ। ਪਰੰਤੂ ਜਦੋਂ ਮ੍ਰਿਤਕ ਦੇ ਪਰਿਵਾਰ ਨੂੰ ਅਸਲੀਅਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੋਸ਼ੀਆਂ ਖਿਲਾਫ ਕਤਲ ਕੇਸ ਦਰਜ਼ ਕਰਵਾ ਕੇ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮੁਦਈ ਮੁਕੱਦਮਾ ਭੁਪਿੰਦਰ ਸਿੰਘ ਪੁੱਤਰ ਦਲ ਸਿੰਘ ਵਾਸੀ ਪਿੰਡ ਅਜਨੋਦਾ ਕਲਾਂ ,ਥਾਣਾ ਸਦਰ ਨਾਭਾ ਨੇ ਦੱਸਿਆ ਕਿ ਮਿਤੀ 9 ਅਕਤੂਬਰ 2023 ਨੂੰ ਮੁਦਈ ਦਾ ਲੜਕਾ ਗੁਰਜਿੰਦਰ ਸਿੰਘ ਕੰਮ ਦੇ ਸਬੰਧ ਵਿੱਚ ਮੋਟਰਸਾਇਕਲ ਪਰ ਸਵਾਰ ਹੋ ਕੇ ਮਨਿੰਦਰਪਾਲ ਸਿੰਘ ਵਾਸੀ ਅਰਬਨ ਅਸਟੇਟ ਪਟਿਆਲਾ ਪਾਸ ਬਤੋਰ ਡਰਾਇਵਰ ਲਈ ਚਲਾ ਗਿਆ ਸੀ। ਕਿਉਂਕਿ ਮਨਿੰਦਰਪਾਲ ਸਿੰਘ ਨੇ ਘੁੰਮਣ ਲਈ ਕਸ਼ਮੀਰ ਜਾਣਾ ਸੀ। ਉਸ ਸਮੇ ਗੁਰਜਿੰਦਰ ਸਿੰਘ ਪਾਸ ਇਕ ਮੋਬਾਇਲ ਆਈਫੋਨ -11 ਅਤੇ ਸਪੋਰਟਸ ਘੜ੍ਹੀ ਬੰਨੀ ਹੋਈ ਸੀ। ਫਿਰ 18 ਅਕਤੂਬਰ ਨੁੂੰ ਮੁਦਈ ਨੂੰ ਪਤਾ ਲੱਗਾ ਕਿ ਗੁਰਜਿੰਦਰ ਸਿੰਘ ਦੀ ਲਾਸ਼ ਮੈਹਸ ਨਹਿਰ ਪਾਸੋ ਮਿਲੀ ਹੈ। ਮੁਦਈ ਅਨੁਸਾਰ ਉਸ ਨੂੰ ਮਨਿੰਦਰਪਾਲ ਸਿੰਘ ਪਾਸੋਂ ਪਤਾ ਲੱਗਾ ਕਿ 15 ਅਕਤੂਬਰ  ਨੂੰ ਸ਼ਾਮ ਦੇ ਸਮੇਂ ਗੁਰਜਿੰਦਰ ਸਿੰਘ ਉਸ ਪਾਸੋਂ ਗਿਆ ਸੀ ਅਤੇ ਮਨਿੰਦਰਪਾਲ ਸਿੰਘ ਨੇ ਉਸ ਨੂੰ 3 ਹਜਾਰ ਰੁਪਏ ਵੀ ਦਿੱਤੇ ਸਨ। ਜੋ ਮੁਦਈ ਨੂੰ ਲੱਗਾ ਕਿ ਸ਼ਾਇਦ ਜਿਆਦਾ ਨਸ਼ੇ ਕਾਰਨ ਗੁਰਜਿੰਦਰ ਸਿੰਘ ਦੀ ਮੌਤ ਹੋਈ ਹੈ । ਅਜਿਹਾ ਸੋਚ ਕੇ ਮੁਦਈ ਨੇ ਕਿਸੇ ਵਿਅਕਤੀ ਖਿਲਾਫ ਕੋਈ ਕੇਸ ਦਰਜ਼ ਕਰਵਾਉਣ ਦੀ ਬਜਾਏ 174 Crpc ਤਹਿਤ ਕਾਰਵਾਈ ਕਰਵਾ ਦਿੱਤੀ ਸੀ।

Advertisement

ਬਾਅਦ ਵਿੱਚ ਪਤਾ ਲੱਗਿਆ ਕਿ,,,,

   ਮ੍ਰਿਤਕ ਦੇ ਪਿਤਾ ਭੁਪਿੰਦਰ ਸਿੰਘ ਨੇ ਪੁਲਿਸ ਨੂੰ ਦੁਬਾਰਾ ਦਿੱਤੇ ਬਿਆਨ ‘ਚ ਕਿਹਾ ਕਿ ਉਸ ਨੂੰ ਪਤਾ ਲੱਗਾ ਕਿ ਮਿਤੀ 15 ਅਕਤੂਬਰ ਦੀ ਸ਼ਾਮ ਨੂੰ ਦੋਸ਼ੀ ਸਿਮਰਨਜੀਤ ਨੇ ਮੁਦਈ ਦੇ ਲੜਕੇ ਨੂੰ ਫੋਨ ਕਰਕੇ ਆਪਣੇ ਘਰ ਬੁਲਾ ਕੇ ਉਸ ਦਾ ਮੋਬਾਇਲ, ਸਪੋਰਟਸ ਘੜ੍ਹੀ, ਉਸ ਦਾ ਮੋਟਰਸਾਇਕਲ ਤੇ ਬੈਗ ਵਾਲਾ ਸਮਾਨ ਹੜੱਪਣ ਲਈ ਆਪਣੇ ਦੋਸਤ ਕਰਨ ਕੁਮਾਰ ਨਾਲ ਮਿਲ ਕੇ ਗੁਰਜਿੰਦਰ ਸਿੰਘ ਦਾ ਕਤਲ ਕਰਕੇ ਉਸ ਦੀ ਲਾਸ਼ ਮੈਹਸ ਪੁਲ ਨਹਿਰ ਪਾਸ ਖੁਰਦ ਬੁਰਦ ਕਰਨ ਲਈ ਸੁੱਟ ਦਿੱਤੀ ਸੀ। ਥਾਣਾ ਕੋਤਵਾਲੀ ਨਾਭਾ ਵਿਖੇ ਪੁਲਿਸ ਨੇ ਮੁਦਈ ਭੁਪਿੰਦਰ ਸਿੰਘ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਸਿਮਰਨਜੀਤ ਪੁੱਤਰ ਰਜਿੰਦਰਪਾਲ ਵਾਸੀ ਬੈਕ ਸਾਇਡ ਸਿ਼ਵ ਮੰਦਰ ਹੀਰਾ ਮਹਿਲ ਨਾਭਾ ਅਤੇ ਕਰਨ ਕੁਮਾਰ ਪੁੱਤਰ ਪ੍ਰੇਮ ਸਿੰਘ ਵਾਸੀ ਨਿਊ ਫਰੈਂਡਜ ਕਲੋਨੀ ਬਾਈਪਾਸ ਰੋਡ ਨਾਭਾ ਦੇ ਬਰਖਿਲਾਫ FIR No. 148 DTD 26-10-23 U/S 302,201, 120-B IPC ਦਰਜ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ। 

Advertisement
Advertisement
Advertisement
Advertisement
Advertisement
error: Content is protected !!