ਵਿਜੀਲੈਂਸ ਨੇ ਰੰਗੇ ਹੱਥੀਂ ਫੜ੍ਹਿਆ, ਵਕਫ਼ ਬੋਰਡ ਦਾ ਵੱਢੀਖੋਰ ਕਲਰਕ

Advertisement
Spread information

ਗਵਾਹਾਂ ਦੀ ਹਾਜਰੀ ’ਚ ਕਲਰਕ ਕੋਲੋਂ ਰਿਸ਼ਵਤ ਵਜੋਂ ਦਿੱਤੇ 20 ਹਜਾਰ ਰੁਪਏ ਬਰਾਮਦ


ਅਸ਼ੋਕ ਵਰਮਾ   ਮਾਨਸਾ ।

ਵਿਜਲਿੈਂਸ ਬਠਿੰਡਾ ਰੇਂਜ ਨੇ ਵਕਫ਼ ਬੋਰਡ ਮਾਨਸਾ ਦੇ ਦਫ਼ਤਰ ਵਿੱਚ ਤਾਇਨਾਤ ਰੈਂਟ ਕਲਰਕ ਜਾਵੇਦ ਇਕਬਾਲ ਨੂੰ 20 ਹਜਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਹੈ। ਵਿਜੀਲੈਂਸ ਟੀਮ ਦੀ ਅਗਵਾਈ ਡੀਐਸਪੀ ਸੰਦੀਪ ਸਿੰਘ ਨੇ ਕੀਤੀ।ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਜਗਦੀਸ਼ ਸਿੰਘ ਵਾਸੀ ਕਲਾਣਾ, ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਨੇ ਵਿਜੀਲੈਂਸ ਦਫ਼ਤਰ ਮਾਨਸਾ ਪੁੱਜ ਕੇ ਸ਼ਕਾਇਤ ਕੀਤੀ ਸੀ ਕਿ ਉਸ ਨੇਂ ਪਿੰਡ ਕਲਾਣਾ ਵਿਖੇ ਵਕਫ਼ ਬੋਰਡ ਦੀ ਮਾਲਕੀ ਵਾਲੀ ਕਰੀਬ 8 ਕਨਾਲ ਜ਼ਮੀਨ ਸਾਲ 1994 ਤੋਂ ਲੈ ਕੇ 2020 ਤੱਕ ਪਟੇ ‘ਤੇ ਲਈ ਗਈ ਸੀ। ਇਸ ਜਮੀਨ ਦੀ ਲੀਜ਼ 31 ਮਾਰਚ 2020 ਨੂੰ ਖ਼ਤਮ ਹੋ ਗਈ ਸੀ, ਜਿਸ ਨੂੰ ਦੇਖਦਿਆਂ ਉਸ ਨੇ ਜ਼ਮੀਨ ਦੁਬਾਰਾ ਲੀਜ਼ ‘ਤੇ ਲੈਣ ਲਈ ਅਰਜੀ ਦਿੱਤੀ ਸੀ ਜਿਸ ਦੇ ਅਧਾਰ ਤੇ ਵਕਫ਼ ਬੋਰਡ ਵੱਲੋਂ ਇਹ ਜ਼ਮੀਨ ਉਸ ਨੂੰ ਅੱਗੇ ਵਾਸਤੇ ਫਿਰ ਲੀਜ਼ ‘ਤੇ ਦੇ ਦਿੱਤੀ ਸੀ।
                         ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਵਕਫ਼ ਬੋਰਡ ਨੇ ਸ਼ਕਾਇਤਕਰਤਾ ਜਗਦੀਸ਼ ਸਿੰਘ ਨੂੰ ਲੀਜ਼ ‘ਤੇ ਲਈ ਜ਼ਮੀਨ ਵਿੱਚੋਂ 1 ਕਨਾਲ 5 ਮਰਲੇ ਕਮਰਸ਼ੀਅਲ ਲੀਜ਼ ਵਿੱਚ ਤਬਦੀਲ ਕਰਵਾਉਣ ਲਈ ਕਿਹਾ ਸੀ ਜਿਸ ‘ਤੇ ਸ਼ਿਕਾਇਤਕਰਤਾ ਨੇ ਇਹ ਜ਼ਮੀਨ ਵੀ ਕਮਰਸ਼ੀਅਲ ਲੀਜ਼ ‘ਤੇ ਆਪਣੇ ਨਾਮ ਕਰਵਾ ਲਈ। ਉਨ੍ਹਾਂ ਦੱਸਿਆ ਕਿ ਇਸ ਦੇ ਕਿਰਾਏ ਦੀ ਇਵਜ਼ ਵਿੱਚ ਜਾਵੇਦ ਇਕਬਾਲ ਨੇ ਕੁੱਝ ਦਿਨ ਪਹਿਲਾਂ ਉਸ ਪਾਸੋਂ 47ਹਜਾਰ ਰੁਪਏ ਹਾਸਲ ਕਰ ਲਏ ਪਰ ਇਸ ਦੀ ਕੋਈ ਰਸੀਦ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਵਕਫ਼ ਬੋਰਡ ਦੀ ਕਰੀਬ 1ਲੱਖ16 ਹਜਾਰ ਰੁਪਏ ਦੀ ਹੋਰ ਰਾਸ਼ੀ ਭਰਾਉਣ ਯੋਗ ਬਣਦੀ ਸੀ, ਪਰੰਤੂ ਉਕਤ ਕਲਰਕ ਸ਼ਿਕਾਇਤ ਕਰਤਾ ਵੱਲੋ 50ਹਜਾਰ ਰੁਪਏ ਦੀ ਹੋਰ ਵਾਧੂ ਰਕਮ ਰਿਸ਼ਵਤ ਵਜੋਂ ਮੰਗ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਕਲਰਕ ਨਾਲ ਗੱਲਬਾਤ ਕਰਕੇ 20ਹਜਾਰ ਰੁਪਏ ਰਿਸ਼ਵਤ ’ਚ ਲੀਜ਼ ਡੀਡ ਸਬੰਧੀ ਰਸੀਦਾਂ ਜਾਰੀ ਕਰਨ ਲਈ ਰਾਜ਼ੀ ਕਰ ਲਿਆ।
                          ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਨੇ ਦੱਸਿਆ ਕਿ ਅੱਜ ਮੁਦਈ ਜਗਦੀਸ਼ ਸਿੰਘ ਨੇ ਕਲਰਕ ਨਾਲ ਕੀਤੇ ਵਾਅਦੇ ਅਨੁਸਾਰ 20 ਹਜਾਰ ਰੁਪਏ ਦੀ ਰਾਸ਼ੀ ਰਿਸ਼ਵਤ ਵਜੋਂ ਫੜਾਈ ਤਾਂ ਘਾਤ ਲਾਕੇ ਬੈਠੀ ਵਿਜੀਲੈਂਸ ਟੀਮ ਨੇ ਉਸ ਨੂੰ ਦਬੋਚ ਲਿਆ।ਗਵਾਹਾਂ ਦੀ ਹਾਜਰੀ ’ਚ ਕਲਰਕ ਕੋਲੋਂ ਰਿਸ਼ਵਤ ਵਜੋਂ ਦਿੱਤੇ 20 ਹਜਾਰ ਰੁਪਏ ਬਰਾਮਦ ਵੀ ਕਰ ਲਏ ਹਨ।ਉਨ੍ਹਾਂ ਦੱਸਿਆ ਕਿਵਿਜੀਲੈਂਸ ਨੇ ਇਸ ਸਬੰਧ ਵਿੱਚ ਪੀ. ਸੀਐਕਟ 1988 ਐਜ਼ ਅਮੈਂਡਿਡ ਬਾਏ 2018 ਤਹਿਤ ਮੁਕੱਦਮਾ ਦਰਜ ਕਰਕੇ ਕਲਰਕ ਜਾਵੇਦ ਇਕਬਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਿ੍ਰਸ਼ਟਾਚਾਰ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖ਼ਿਲਾਫ਼ ਖੁਲ੍ਹ ਕੇ ਸਾਹਮਣੇ ਆਉਣ, ਤਾਂ ਜੋ ਭਿ੍ਰਸ਼ਟਾਚਾਰ ਦੀ ਬਿਮਾਰੀ ਨੂੰ ਨੱਥ ਪਾਈ ਜਾ ਸਕੇ।

Advertisement
Advertisement
Advertisement
Advertisement
Advertisement
error: Content is protected !!