ਹਰਿੰਦਰ ਨਿੱਕਾ , ਪਟਿਆਲਾ 3 ਅਕਤੂਬਰ 2023
ਅਪਣੀ ਪਤਨੀ ਦੇ ਰੋਜ਼ ਰੋਜ਼ ਦੇ ਲੜਾਈ ਝਗੜ੍ਹਿਆ ਤੋ ਤੰਗ ਪਰੇਸ਼ਾਨ ਪਤੀ ਨੇ ਆਖਿਰ ਕਹਿ ਦਿੱਤਾ,ਕਿ ਜਾਹ! ਹੁਣ ਹੋਰ ਨਹੀਂ ਝੱਲ ਹੁੰਦਾ । ਉਹ ਛੱਤ ਪੱਖੇ ਦੀ ਕੁੰਡੀ ਨਾਲ ਚੁੰਨੀ ਬੰਨ੍ਹ ਕੇ ਝੂਟ ਗਿਆ ‘ਤੇ ਉਸ ਦੀ ਮੌਤ ਹੋ ਗਈ । ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨ ਪਰ, ਦੋਸ਼ੀ ਪਤਨੀ ਦੇ ਖਿਲਾਫ ਆਤਮ ਹੱਤਿਆ ਲਈ, ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਹ ਘਟਨਾ ਥਾਣਾ ਭਾਦਸੋਂ ਦੇ ਇੱਕ ਪਿੰਡ ‘ਚ ਵਾਪਰੀ।
ਪੁਲਿਸ ਨੂੰ ਦਿੱਤੇ ਬਿਆਨ ‘ਚ ਮਨਜੀਤ ਕੌਰ ਪਤਨੀ ਹਰਬੰਸ ਸਿੰਘ ਵਾਸੀ ਪਿੰਡ ਭੋੜੇ ਨੇ ਦੱਸਿਆ ਕਿ ਉਸ ਦੇ ਪੁੱਤਰ ਹੈਪੀ ਸਿੰਘ ਦਾ ਵਿਆਹ ਲਵਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਭੁਰਥਲਾ ਮੰਡੇਰ ,ਜਿਲ੍ਹਾ ਮਲੇਰਕੋਟਲਾ ਨਾਲ ਸਾਲ 2019 ਵਿੱਚ ਲਵਪ੍ਰੀਤ ਕੌਰ ਨਾਲ ਹੋਇਆ ਸੀ। ਅਕਸਰ ਹੀ ਹੈਪੀ ਸਿੰਘ ਤੇ ਉਸ ਦੀ ਪਤਨੀ ਵਿਚ ਤਕਰਾਰਬਾਜੀ ਅਤੇ ਲੜਾਈ ਝਗੜ੍ਹਾ ਰਹਿੰਦਾ ਸੀ। ਲਵਪ੍ਰੀਤ ਕੌਰ ਕਰੀਬ ਇੱਕ ਸਾਲ ਪਹਿਲਾਂ ਦੋਸ਼ਣ ਲੜ੍ਹ ਕੇ ਆਪਣੇ ਪੇਕੇ ਘਰ ਚਲੀ ਗਈ ਸੀ ਅਤੇ ਫਿਰ ਰਾਜੀਨਾਮਾ ਹੋਣ ਕਰਕੇ ਲਵਪ੍ਰੀਤ ਕੌਰ ਘਰ ਆ ਗਈ ਸੀ ਅਤੇ ਮੁਦੈਲਾ ਤੋਂ ਵੱਖ ਹੈਪੀ ਸਿੰਘ ਨਾਲ ਹੀ ਰਹਿਣ ਲੱਗ ਪਈ। 1/10/23 ਨੂੰ ਮੁਦੈਲਾ ਦਾ ਲੜਕਾ ਪਿੰਡ ਦੀ ਪਰਮਜੀਤ ਕੌਰ ਦੇ ਘਰ ਰੰਗ ਦਾ ਕੰਮ ਕਰਨ ਗਿਆ ਹੋਇਆ ਸੀ। ਜਿੱਥੇ ਦੋਸ਼ਣ ਨੇ ਮੌਕਾ ਪਰ ਜਾ ਕੇ ਹੈਪੀ ਸਿੰਘ ਨਾਲ ਕਾਫੀ ਲੜਾਈ ਝਗੜ੍ਹਾ ਕੀਤਾ ‘ਤੇ ਧਮਕੀਆ ਵੀ ਦਿੱਤੀਆਂ ।
ਆਖਿਰ ਦੁਖੀ ਹੋਏ ਹੈਪੀ ਸਿੰਘ ਨੇ ਮੁਦੈਲਾ ਪਾਸ ਸਾਰੀ ਗੱਲ ਦੱਸਦਿਆਂ ਕਿਹਾ ਕਿ ਦੋਸ਼ਣ ਲਵਪ੍ਰੀਤ ਕੌਰ ਨੇ ਉਸ ਨੂੰ ਬਹੁਤ ਤੰਗ ਕੀਤਾ ਹੋਇਆ ਹੈ । ਜਦੋ ਹੈਪੀ ਸਿੰਘ ਆਪਣੇ ਘਰ ਗਿਆ ਤਾਂ ਦੋਸ਼ਣ ਨੇ ਫਿਰ ਉਸ ਨਾਲ ਝਗੜ੍ਹਾ ਕੀਤਾ ਅਤੇ ਆਪਣੇ ਕਮਰੇ ਦੀ ਕੁੰਡੀ ਲਗਾ ਲਈ, ਸਮਾਂ ਰਾਤ ਕਰੀਬ 7.30 ਪਰ ਦੋਸ਼ਣ ਤੋ ਤੰਗ ਆ ਕੇ ਹੈਪੀ ਸਿੰਘ ਨੇ ਪੱਖੇ ਵਾਲੀ ਕੁੰਡੀ ਨਾਲ ਚੁੰਨੀ ਬੰਨ੍ਹ ਕੇ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨ ਪਰ, ਨਾਮਜਦ ਦੋਸ਼ਣ ਲਵਪ੍ਰੀਤ ਕੌਰ ਦੇ ਖਿਲਾਫ ਅਧੀਨ ਜ਼ੁਰਮ 306 ਆਈਪੀਸੀ ਤਹਿਤ ਥਾਣਾ ਭਾਦਸੋਂ ਵਿਖੇ ਕੇਸ ਦਰਜ਼ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।