ਕਮਲਜੀਤ ਸ਼ਾਦ ਨੂੰ ਮਿਲੀ ਹੋਰ ਤਰੱਕੀ ,ਨਵੀਂ ਨਿਯੁਕਤੀ ਮਾਲ ਵਿਭਾਗ ‘ਚ ,,,!

Advertisement
Spread information

ਗਗਨ ਹਰਗੁਣ , ਬਰਨਾਲਾ 30 ਸਤੰਬਰ 2023

     ਕਮਿਸ਼ਨਰ, ਪਟਿਆਲਾ ਮੰਡਲ ਪਟਿਆਲਾ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ, ਬਰਨਾਲਾ ਵਿਖੇ ਪਿਛਲੇ ਦੋ ਸਾਲ ਤੋਂ ਲੰਬਿਤ ਪਏ ਸੁਪਰਡੰਟਾਂ ਦੇ ਕੇਸਾਂ ਦਾ ਨਿਪਟਾਰਾ ਕਰਦੇ ਹੋਏ ਸ੍ਰੀ ਕਮਲਜੀਤ ਸਿੰਘ ਸ਼ਾਦ ਨੂੰ ਦਫ਼ਤਰ ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਸੁਪਰਡੈਂਟ ਮਾਲ ਨਿਯੁਕਤ ਕੀਤਾ ਗਿਆ ਹੈ। ਇਸ ਉਪਰੰਤ ਦਫ਼ਤਰ ਡਿਪਟੀ ਕਮਿਸ਼ਨਰ ਯੂਨੀਅਨ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਲੰਬਿਤ ਮੰਗਾਂ ਵਿੱਚੋਂ ਇਹ ਮੁੱਖ ਮੰਗ ਸੀ ਜਿਸ ਨੂੰ ਬੀਤੇ ਦਿਨੀ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਕਮਿਸਨਰ, ਪਟਿਆਲਾ ਵੱਲੋਂ ਤਰੱਕੀ ਦੇ ਕੇਸਾਂ ਨੂੰ ਪ੍ਰਵਾਨਗੀ ਦਿੰਦੇ ਹੋਏ ਸ੍ਰੀ ਕਮਲਜੀਤ ਸਿੰਘ ਸ਼ਾਦ ਨੂੰ ਦਫ਼ਤਰ ਡਿਪਟੀ ਕਮਿਸ਼ਨਰ, ਬਰਨਾਲਾ ਵਿਖੇ ਸੁਪਰਡੈਂਟ ਮਾਲ ਵਜੋਂ ਨਿਯੁਕਤ ਕੀਤਾ ਗਿਆ ਹੈ।                                                      ਇਸ ਦੌਰਾਨ ਹੀ ਮਾਲਵੇ ਦੇ ਉੱਘੇ ਸਮਾਜ ਸੇਵੀ ਸ੍ਰੀ ਜਸਵਿੰਦਰ ਸਿੰਘ ਸਾਬਕਾ ਸਰਪੰਚ ਕੈਨੇਡੀਅਨ (ਪਿੰਡ ਰਾਏਸਰ ਪੰਜਾਬ) ਅਤੇ ਹੋਰ ਪਰਵਾਸੀ ਪੰਜਾਬੀਆਂ  ਅਤੇ ਵੱਖ ਵੱਖ ਸਮਾਜਿਕ ਸੰਸਥਾਵਾਂ ਤੇ ਮੁਲਾਜਮ ਜਥੇਬੰਦੀਆਂ ਵੱਲੋਂ ਪਦ ਉੱਨਤੀ ਹੋਣ ਤੇ ਸ੍ਰੀ ਸ਼ਾਦ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ । ਸ੍ਰੀ ਸ਼ਾਦ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਆਪਣੀ ਪ੍ਰਮੋਸ਼ਨ ਤੋਂ ਬਾਅਦ ਮਿਲੀ ਵੱਡੀ ਜਿੰਮੇਵਾਰੀ ਨੂੰ ਤਨਦੇਹੀ,ਮਿਹਨਤ ਇਮਾਨਦਾਰੀ ਅਤੇ ਲਗਨ ਨਾਲ ਨਿਭਾਵਾਂਗਾ ।

Advertisement
Advertisement
Advertisement
Advertisement
Advertisement
Advertisement
error: Content is protected !!