ਖਾਲਿਸਤਾਨ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਿਆਨ ਬਾਰੇ, ਕੀ ਹਰਸਿਮਰਤ ਬਾਦਲ ਕੇਂਦਰੀ ਕੈਬਨਿਟ ਵਿੱਚ ਅਲਹਿਦਗੀ ਮਤਾ ਲਿਆਵੇਗੀ?

Advertisement
Spread information

• ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੇ ਵਰ੍ਹੇ ਐਮ.ਐਲ.ਏ. ਅਮਰੀਕ ਸਿੰਘ ਢਿੱਲੋਂ, ਸੁਰਿੰਦਰ ਡਾਵਰ ਅਤੇ ਕੁਲਦੀਪ ਸਿੰਘ ਵੈਦ

• ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਿਆਨ ‘ਤੇ ਵਿਧਾਇਕਾਂ ਵੱਲੋਂ ਤਿੱਖਾ ਪ੍ਰਤੀਕਰਮ


ਦਵਿੰਦਰ ਡੀ.ਕੇ. ਲੁਧਿਆਣਾ, 7 ਜੂਨ 2020
                  ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਖਾਲਿਸਤਾਨ ਬਾਰੇ ਬਿਆਨ ‘ਤੇ ਵਿਧਾਇਕ ਸ੍ਰ. ਅਮਰੀਕ ਸਿੰਘ ਢਿੱਲੋਂ, ਸ੍ਰੀ ਸੁਰਿੰਦਰ ਡਾਵਰ ਅਤੇ ਸ੍ਰ. ਕੁਲਦੀਪ ਸਿੰਘ ਵੈਦ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ•ਾਂ ਇਸ ਮੁੱਦੇ ‘ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਪੱਖ ਪੁੱਛਿਆ ਹੈ।
ਇਥੋਂ ਜਾਰੀ ਇੱਕ ਬਿਆਨ ਵਿੱਚ ਉਨ•ਾਂ ਕਿਹਾ ਕਿ ਹਰਸਿਮਰਤ ਬਾਦਲ ਨੇ ਇਹ ਮਹਿਸੂਸ ਕੀਤਾ ਹੋਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੰਵਿਧਾਨਕ ਤਰੀਕੇ ਨਾਲ ਸਥਾਪਤ ਸੰਸਥਾ ਹੈ। ਹੁਣ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਖੁੱਲੇਆਮ ਖਾਲਿਸਤਾਨ ਦੀ ਮੰਗ ਕੀਤੀ ਹੈ ਤਾਂ ਕੀ ਬੀਬੀ ਬਾਦਲ ਪੰਜਾਬੀਆਂ ਦੀ ਨੁਮਾਇੰਦੀ ਹੋਣ ਦੇ ਨਾਤੇ ਕੇਂਦਰੀ ਕੈਬਨਿਟ ਵਿੱਚ ਭਾਰਤ ਤੋਂ ਅਲਹਿਦਗੀ ਬਾਰੇ ਅਜਿਹਾ ਮਤਾ ਲਿਆਉਣਗੇ?
ਉਨ•ਾਂ ਉਮੀਦ ਜਤਾਈ ਕਿ ਹਰਸਿਮਰਤ ਬਾਦਲ ਨੂੰ ਇਹ ਯਾਦ ਹੋਵੇਗਾ ਕਿ ਉਸਨੂੰ ਲੱਖਾਂ ਹਿੰਦੂਆਂ ਅਤੇ ਸਿੱਖਾਂ ਨੇ ਵੋਟਾਂ ਨਾਲ ਜਿਤਾਇਆ ਹੈ। ਉਨ•ਾਂ ਕਿਹਾ ਕਿ ਲੱਖਾਂ ਨਾਨਕ ਨਾਮ ਲੇਵਾ ਹਿੰਦੂ ਵਿਸ਼ਵ ਦੇ ਕੋਨੇ ਕੋਨੇ ਵਿੱਚ ਰਹਿ ਰਹੇ ਹਨ ਅਤੇ ਉਹ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਹਿੰਦੂ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਦੇ ਹਨ। ਉਨ•ਾਂ ਸਵਾਲ ਕੀਤਾ ਕਿ ”ਕੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਉਸਦਾ ਆਗੂ ਸੁਖਬੀਰ ਬਾਦਲ 1 ਕਰੋੜ ਤੋਂ ਵਧੇਰੇ ਹਿੰਦੂਆਂ ਨੂੰ ਪੰਜਾਬ ਤੋਂ ਬਾਹਰ ਸੁੱਟ ਦੇਣਾ ਚਾਹੁੰਦੇ ਹਨ? ਜਿਵੇਂ ਕਿਤੇ ਕਸ਼ਮੀਰੀ ਪੰਡਿਤਾਂ ਨੂੰ ਬਾਹਰ ਸੁੱਟਿਆ ਗਿਆ ਸੀ?
ਉਨ•ਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਹ ਵੀ ਕਿਹਾ ਹੈ ਕਿ ਮੌਜੂਦਾ ਭਾਰਤੀ ਸਰਕਾਰ ‘ਸਿੱਖ ਵਿਰੋਧੀ’ ਹੈ। ਕੀ ਹੁਣ ਹਰਸਿਮਰਤ ਬਾਦਲ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੇ ਹਿੱਤਾਂ ਨੂੰ ਸੁਰੱਖਿਅਤ ਨਾ ਰੱਖ ਸਕਣ ‘ਤੇ ਸਿੱਖ ਵਿਰੋਧੀ ਭਾਰਤ ਸਰਕਾਰ ਤੋਂ ਅਸਤੀਫ਼ਾ ਦੇਵੇਗੀ? ਕੀ ਸੁਖਬੀਰ ਬਾਦਲ ‘ਸਿੱਖ ਵਿਰੋਧੀ’ ਕੇਂਦਰ ਸਰਕਾਰ ਤੋਂ ਆਪਣੀ ਪਾਰਟੀ ਵੱਲੋਂ ਸਮਰਥਨ ਵਾਪਸ ਲੈਣਗੇ? ਕੀ ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਵੰਡ ਪਾਉਣ ਵਾਲੇ ਅਤੇ ਅਲਹਿਦਗੀ ਵਾਲੇ ਏਜੰਡੇ ਦੀ ਹਮਾਇਤ ਕਰਦੇ ਹਨ?
ਉਕਤ ਤਿੰਨਾਂ ਵਿਧਾਇਕਾਂ ਨੇ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰ੍ਰਧਾਨ ਤੋਂ ਮੰਗ ਕੀਤੀ ਹੈ ਕਿ ਉਹ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਉਸ ਬਿਆਨ ਬਾਰੇ ਆਪਣਾ ਰੁਖ਼ ਸਪੱਸ਼ਟ ਕਰਨ, ਜਿਸ ਵਿੱਚ ਕਾਲੀਆ ਨੇ ਕਿਹਾ ਹੈ ਕਿ ਜਥੇਦਾਰ ਨੇ ਪੰਜਾਬੀਆਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ। ਉਨ•ਾਂ ਕਿਹਾ ਕਿ ਸੁਖਬੀਰ ਬਾਦਲ ਹੁਣ ਤੱਕ ਕਾਂਗਰਸ ਪਾਰਟੀ ਦੀਆਂ ਅਗਵਾਈ ਵਾਲੀਆਂ ਸਰਕਾਰਾਂ ਸਮੇਂ ਸਿੱਖ ਵਿਰੋਧੀ ਨੀਤੀਆਂ ਸੰਬੰਧੀ ਕਈ ਦੋਸ਼ ਲਗਾਉਂਦੇ ਰਹੇ ਹਨ ਪਰ ਹੁਣ ਇਸ ਸਥਿਤੀ ਵਿੱਚ ਉਹ ਕੀ ਕਰਨਗੇ, ਜਦੋਂ ਕਿ ਇੱਕ ਪਾਸੇ ਉਨ•ਾਂ ਦੀ ਆਪਣੀ ਪਤਨੀ ਉਸੇ ਕੇਂਦਰ ਸਰਕਾਰ ਵਿੱਚ ਕੇਂਦਰੀ ਮੰਤਰੀ ਹੈ? ਉਨ•ਾਂ ਕਿਹਾ ਕਿ ਕੀ ਇਸ ਸਥਿਤੀ ਵਿੱਚ ਉਨ•ਾਂ ਵੱਲੋਂ ਕੇਂਦਰ ਸਰਕਾਰ ਤੋਂ ਸਮਰਥਨ ਵਾਪਸ ਲੈ ਕੇ ਆਪਣੀ ਪਤਨੀ ਦਾ ਅਸਤੀਫ਼ਾ ਨਹੀਂ ਦਿਵਾ ਦੇਣਾ ਚਾਹੀਦਾ?  

Advertisement
Advertisement
Advertisement
Advertisement
Advertisement
error: Content is protected !!