ਗਗਨ ਹਰਗੁਣ,ਮਹਿਲਾ ਕਲਾਂ,16 ਸਤੰਬਰ 2023
ਅੱਜ 16ਸਤੰਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਰਨਾਲਾ ਵੱਲੋਂ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਐਸ ਓ ਪੀ ਜਾਰੀ ਕਰਵਾਉਣ ਦੇ ਲਈ ਰੋਸ ਮੰਗ ਪੱਤਰ ਦਿੱਤਾ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਗੁਲਾਬ ਸਿੰਘ, ਦਲਜਿੰਦਰ ਸਿੰਘ ਪੰਡੋਰੀ, ਜਗਜੀਤ ਸਿੰਘ ਛਾਪਾ, ਦਲਜੀਤ ਸਿੰਘ, ਰਕੇਸ਼ ਕੁਮਾਰ , ਗਗਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੇਸ਼ਕ ਪੰਜਾਬ ਸਰਕਾਰ ਵੱਲੋ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਐਲਾਨ ਕਰ ਦਿੱਤਾ ਹੈ ਪਰ ਉਸ ਤੋ ਬਾਅਦ ਲੰਬਾ ਸਮਾ ਬੀਤ ਜਾਣ ਤੋ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਲਈ ਐਸ ਓ ਪੀ ਜਾਰੀ ਨਹੀ ਕੀਤੀ ਗਈ। ਜਿਸ ਦੇ ਕਾਰਣ ਪੰਜਾਬ ਦੇ ਲੱਖਾ ਐਨ ਪੀ ਐਸ ਮੁਲਾਜ਼ਮਾ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਇਸ ਰੋਸ ਦਾ ਸਾਹਮਣਾ ਸਰਕਾਰ ਨੂੰ ਪੰਚਾਇਤੀ ਅਤੇ ਲੋਕ ਸਭਾ ਚੋਣਾ ਦੇ ਸਮੇ ਕਰਨਾ ਪਵੇਗਾ।ਉਹਨਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜਬਾ ਵਿੱਚ 8 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਮਹਾਂ ਰੈਲੀ ਵਿੱਚ ਬਰਨਾਲਾ ਜਿਲ੍ਹਾ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਵੇਗਾ।
ਇਸ ਮੌਕੇ ਉਪਰੋਕਤ ਦੇ ਇਲਾਵਾ ਲਖਵੀਰ ਸਿੰਘ ਦਿਹੜ ਹਰਜਿੰਦਰ ਸਿੰਘ ਲਾਲੀ,ਮਨਜੀਤ ਸਿੰਘ ਠੀਕਰੀਵਾਲਾ,ਵਰਿੰਦਰ ਕੁਮਾਰ, ਹਰਵਿੰਦਰ ਸਿੰਘ ਮਹਿਲਕਲਾਂ, ਅਵਤਾਰ ਪੰਡੋਰੀ, ਮੰਗਲ ਸਿੰਘ ,ਕੁਲਦੀਪ ਸਿੰਘ ਛਾਪਾ ਬਰਿੰਦਰਪਾਲ ਸਿੰਘ ਛਾਪਾ, ਗੁਰਵਿੰਦਰ ਦਰਿਆ, ਕਮਲ ਖਿਆਲੀ, ਹਰਦੇਵ ਸਿੰਘ ਬਿਜਲੀ ਬੋਰਡ, ਨਿਰਮਲ ਸਿੰਘ ਹਰਦਾਸਪੁਰਾ, ਕੁਲਦੀਪ ਸਿੰਘ ਛਾਪਾ,ਗੁਰਤੇਜ ਸਿੰਘ ਖਿਆਲੀ, ਸੁਖਵਿੰਦਰ ਸਿੰਘ ਸੁਖਪਾਲ ਸਿੰਘ ਕਿਰਪਾਲ ਸਿੰਘ ਵਾਲਾ ਆਦਿ ਹਾਜ਼ਰ ਸਨ।