Hotel ‘ਚ Rape , ਬਣਾਈ ਵੀਡੀਓ ‘ਤੇ ਵਾਇਰਲ ਕਰਨ ,,,,,!

Advertisement
Spread information

ਹਰਿੰਦਰ ਨਿੱਕਾ , ਪਟਿਆਲਾ 15 ਸਤੰਬਰ 2023

    ਪਹਿਲਾਂ ਦੋਸਤੀ, ਫਿਰ ਹੋਟਲ ‘ਚ ਹੁੰਦਾ ਰਿਹਾ ਬਲਾਤਕਾਰ ‘ਤੇ ਬਣਾ ਲਈ ਵੀਡੀਓ ਅਤੇ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਲਗਾਤਾਰ ਸ਼ੋਸ਼ਣ ਕਰਨ ਦਾ ਗੰਭੀਰ ਮਾਮਲਾ,ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ । ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ਪਰ, ਦੋਸ਼ੀ ਲੜਕੇ ਖਿਲਾਫ ਕੇਸ ਦਰਜ਼ ਕਰਕੇ, ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਪੀੜਤਾ ਨੇ ਦੱਸਿਆ ਕਿ ਰਣਜੀਤ ਸਿੰਘ ਵਾਸੀ ਪਿੰਡ ਭਾਨਰਾ ,ਥਾਣਾ ਪਸਿਆਣਾ ਨਾਲ ਉਸਦੀ ਕਰੀਬ ਪੰਜ ਸਾਲ ਤੋਂ ਜਾਣ ਪਹਿਚਾਣ ਸੀ।

Advertisement

ਜਾਣ ਪਹਿਚਾਣ ਤੋਂ ਬਾਅਦ ਨਾਮਜ਼ਦ ਦੋਸ਼ੀ ਨੇ ਪੀੜਤਾ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਜਿਸਮਾਂ ਦੀ ਸਾਂਝ ਵੀ ਕਾਇਮ ਕਰ ਲਈ। ਪੀੜਤਾ ਅਨੁਸਾਰ ਰਣਜੀਤ ਸਿੰਘ ਉਸ ਨੂੰ ਪੁਰਾਣਾ ਬੱਸ ਅੱਡਾ ਨੇੜੇ, ਆਤਮਾ ਰਾਮ ਕੁਮਾਰ ਸਭਾ ਗਰਾਊਂਡ ਦੇ ਸਾਹਮਣੇ ਬਣੇ ਇੱਕ ਹੋਟਲ ਵਿੱਚ ਲੈ ਗਿਆ। ਉੱਥੇ ਦੋਸ਼ੀ ਨੇ ਰੇਪ ਕੀਤਾ ਤੇ ਵੀਡੀਓ ਵੀ ਬਣਾ ਲਈ। ਫਿਰ ਮੁਦੈਲਾ ਦੀਆਂ ਇਤਰਾਜਯੋਗ ਵੀਡੀਓ ਵਾਇਰਲ ਕਰਨ ਦਾ ਭੈਅ ਦਿਖਾ ਕੇ ਧਮਕੀਆਂ ਦੇ ਕੇ ਬਲੈਕਮੇਲ ਕਰਕੇ,ਬਲਾਤਕਾਰ ਦਾ ਸ਼ਿਕਾਰ ਬਣਾਉਣ ਦਾ ਸਿਲਿਸਲਾ ਸ਼ੁਰੂ ਹੋ ਗਿਆ। ਆਖਿਰ ਨਿੱਤ ਦੀ ਬਲੈਕਮੇਲਿੰਗ ਤੋਂ ਅੱਕ ਕੇ ਪੀੜਤਾ ਨੇ ਪੁਲਿਸ ਕੋਲ ਪਹੁੰਚ ਕੇ,ਦੋਸ਼ੀ ਖਿਲਾਫ ਕਾਰਵਾਈ ਅਤੇ ਖੁਦ ਨੂੰ ਇਨਸਾਫ ਦੇਣ ਦੀ ਗੁਹਾਰ ਲਗਾਈ। ਪੁਲਿਸ ਨੇ ਪੀੜਤਾ ਦੀ ਸ਼ਕਾਇਤ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਰਣਜੀਤ ਸਿੰਘ ਭਾਨਰਾ ਖਿਲਾਫ U/S 376,506 IPC ਤਹਿਤ ਥਾਣਾ ਲਾਹੋਰੀ ਗੇਟ ਪਟਿਆਲਾ ਵਿਖੇ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।

 

Advertisement
Advertisement
Advertisement
Advertisement
Advertisement
error: Content is protected !!