ਸ਼ਰਾਬ ਤਸਕਰ,,,ਠੇਕੇਦਾਰ ਦੇ ਕਾਰਿੰਦਿਆਂ ਨੂੰ ਪੈਗੇ ਟੁੱਟ ਕੇ ,ਜਾਨਲੇਵਾ ਹਮਲਾ….. !

Advertisement
Spread information

ਹਰਿੰਦਰ ਨਿੱਕਾ , ਬਰਨਾਲਾ 13 ਸਤੰਬਰ 2023

    ਬਰਨਾਲਾ ‘ਚ ਕੁੱਝ ਸ਼ਰਾਬ ਤਸਕਰਾਂ ਨੇ ਸ਼ਰਾਬ ਠੇਕੇਦਾਰਾਂ ਦੇ ਕਾਰਿੰਦਿਆਂ ਤੇ ਜਾਨਲੇਵਾ ਹਮਲਾ ਕਰਕੇ,ਦੋ ਜਣਿਆਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਗੰਭੀਰ ਹਾਲਤ ਵਿੱਚ ਜਖਮੀ ਸ਼ਰਾਬ ਠੇਕੇਦਾਰ ਦੇ ਕਰਮਚਾਰੀ ਦੇ ਬਿਆਨ ਪਰ, ਪੁਲਿਸ ਨੇ 8 ਜਣਿਆਂ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕੇਸ ਵਿੱਚ 2 ਅਣਪਛਾਤਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜਿੰਨ੍ਹਾਂ ਦੀ ਸ਼ਨਾਖਤ, ਹੋਰ ਦੋਸ਼ੀਆਂ ਦੀ ਗਿਰਫਤਾਰੀ ਤੋਂ ਬਾਅਦ ਹੀ ਸੰਭਵ ਹੋ ਸਕਦੀ ਹੈ। 

Advertisement

    ਸਿਵਲ ਹਸਪਾਤਲ ਬਰਨਾਲਾ ‘ਚ ਜੇਰ ਏ ਇਲਾਜ਼ ਪਦਮਪਾਲ ਉਰਫ ਗੱਗੀ ਪੁੱਤਰ ਬੂਟਾ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਨੇ ਦੱਸਿਆ ਕਿ ਮੈਂ ਕਰੀਬ ਇੱਕ ਸਾਲ ਤੋਂ ਬਰਨਾਲਾ ਸ਼ਹਿਰ ਦੇ ਸਰਾਬ ਦੇ ਠੇਕੇਦਾਰਾਂ ਪਾਸ ਨੌਕਰੀ ਕਰਦਾ ਹੈ । ਉਹ, ਆਪਣੇ ਸਾਥੀ ਗੁਰਦੇਵ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਰੋੜੀ ਜਿਲਾ ਸਿਰਸਾ ਹਰਿਆਣਾ ਦੇ ਨਾਲ ਫਰਮ ਦੇ ਮੋਟਰਸਾਈਕਲ ਨੰਬਰੀ PB-19S-4508 ਮਾਰਕਾ CD-ਡੀਲੈਕਸ ਤੇ ਜਾ ਰਿਹਾ ਸੀ। ਮੋਟਰਸਾਈਕਲ ਗੁਰਦੇਵ ਸਿੰਘ ਚਲਾ ਰਿਹਾ ਸੀ ਅਤੇ ਮੈਂ ਪਿੱਛੇ ਬੈਠਾ ਸੀ। ਅਸੀਂ ਦੋਵੇਂ ਜਣੇ ਸੈਂਸੀ ਮੁਹੱਲਾ ਬਰਨਾਲਾ ਦੇ ਠੇਕੇ ਵੱਲ ਜਾ ਰਹੇ ਸੀ। ਜਦੋਂ ਅਸੀ SBI ਬੈਂਕ ਬਰਾਚ ਬਰਨਾਲਾ ਨੇੜੇ ਸਿਵਲ ਹਸਪਤਾਲ ਬਰਨਾਲਾ ਪੁੱਜੇ ਤਾਂ ਰਿੰਕੀ ਵਾਸੀ ਖੁੱਡੀ ਰੋਡ ਗਲੀ ਨੰਬਰ 1 ਬਰਨਾਲਾ, ਬਾਦਲ ਸਿੰਘ ਵਾਸੀ ਨੇੜੇ ਭਾਟੜਿਆ ਦਾ ਗੁਰੂਦੁਆਰਾ ਸਾਹਿਬ ਰਾਹੀ ਬਸਤੀ ਬਰਨਾਲਾ, ਯਾਦੂ ਵਾਸੀ ਗੋਬਿੰਦ ਕਲੌਨੀ ਬਰਨਾਲਾ, ਮਨਪ੍ਰੀਤ ਸਿੰਘ ਉਰਫ ਨਿੱਕਾ ਜਿੰਮਵਾਲਾ  ਵਾਸੀ ਅਜੀਤ ਨਗਰ ਬਰਨਾਲਾ, ਵਿਪਨ ਸ਼ਰਮਾ ਉਰਫ ਮੋਨੂੰ ਨੇੜੇ ਸਰਕਾਰੀ ਪ੍ਰਾਈਮਰੀ ਸਕੂਲ ਬਰਨਾਲਾ, ਦਰਸਨ ਕੁਮਾਰ ਉਰਫ ਵਿੱਕੀ ਲੈਬਰੇ ਵਾਸੀ ਸੈਂਸੀ ਬਸਤੀ ਬਰਨਾਲਾ ਅਤੇ 2/3 ਨਾਮਲੂਮ ਵਿਆਕਤੀ ਵਾਸੀਆਨ ਬਰਨਾਲਾ ਜੋ ਸਾਰੇ ਬਾਹਰੋਂ ਸਸਤੀ ਸ਼ਰਾਬ ਲਿਆਕੇ ਵੇਚਣ ਦਾ ਕੰਮ ਕਰਦੇ ਹੋਣ ਕਰਕੇ ਪਹਿਲਾ ਤੋ ਹੀ ਜਾਣਦਾ ਹਾਂ, ਉੱਥੇ ਖੜੇ ਸਨ । ਜਿਨ੍ਹਾਂ ਨੇ ਸਾਡੇ ਮੋਟਰਸਾਈਕਲ ਦੇ ਅੱਗੇ ਹੋ ਕੇ ਸਾਨੂੰ ਘੇਰ ਲਿਆ ਅਤੇ 2/3 ਨਾਮਲੂਮ ਵਿਆਕਤੀਆਂ ਨੇ ਮੈਨੂੰ ਪਿੱਛੇ ਤੋ ਜੱਫਾ ਮਾਰਕੇ ਥੱਲੇ ਸੁਟ ਲਿਆ ਅਤੇ ਰਿੰਕੀ ਨੇ ਆਪਣੇ ਹੱਥ ਵਿੱਚ ਫੜੇ ਖੰਡੇ ਦਾ ਵਾਰ ਮਾਰ ਦੇਣ ਦੀ ਨੀਅਤ ਨਾਲ ਗੁਰਦੇਵ ਸਿੰਘ ਦੇ ਸਿਰ ਵੱਲ ਕੀਤਾ, ਗੁਰਦੇਵ ਸਿੰਘ ਨੇ ਆਪਣੇ ਬਚਾ ਲਈ ਆਪਣੇ ਹੱਥ ਅੱਗੇ ਕੀਤੇ, ਜੋ ਖੰਡਾ ਗੁਰਦੇਵ ਸਿੰਘ ਦੇ ਹੱਥ ਪਰ ਵੱਜ ਕੇ ਮੋਟਰਸਾਈਕਲ ਦੀ ਟੈਕੀ ਪਰ ਲੱਗਾ, ਫਿਰ ਰਿੰਕੀ ਨੇ ਦੂਸਰਾ ਵਾਰ ਗੁਰਦੇਵ ਸਿੰਘ ਦੇ ਖੰਡੇ ਦਾ ਵਾਰ ਮਾਰ ਦੇਣ ਦੀ ਨੀਅਤ ਨਾਲ ਸਿਰ ਵੱਲ ਕੀਤਾ ਜੋ ਗੁਰਦੇਵ ਸਿੰਘ ਦੇ ਸਿਰ ਵਿੱਚ ਖੱਬੇ ਪਾਸੇ ਲੱਗਾ। ਜਿਸ ਨਾਲ ਗੁਰਦੇਵ ਸਿੰਘ ਸਮੇਤ ਮੋਟਰਸਾਈਕਲ ਧਰਤੀ ਪਰ ਡਿੱਗ ਪਿਆ ਤੇ ਨਾਲ ਖੜੇ ਨਿੱਕਾ ਸਿੰਘ ਨੇ ਆਪਣੇ ਹੱਥ ਵਿੱਚ ਫੜੇ ਬੇਸਵਾਲ ਦਾ ਵਾਰ ਗੁਰਦੇਵ ਸਿੰਘ ਦੀ ਖੱਬੀ ਬਾਂਹ ਦੇ ਡੌਲੇ ਪਰ ਕੀਤਾ, ਫਿਰ ਤੀਸਰਾ ਵਾਰ ਯਾਦੂ ਸਿੰਘ ਨੇ ਆਪਣੇ ਹੱਥ ਵਿੱਚ ਫੜੇ ਡੰਡੇ ਦਾ ਵਾਰ ਗੁਰਦੇਵ ਸਿੰਘ ਦੀ ਢੂਹੀ ਪਰ ਕੀਤਾ। ਫਿਰ ਨਾਲ ਦੀ ਨਾਲ ਵਿੱਕੀ ਲੈਬਰੇ ਨੇ ਆਪਣੇ ਹੱਥ ਵਿੱਚ ਫੜੀ ਸੋਟੀ ਦਾ ਵਾਰ ਗੁਰਦੇਵ ਸਿੰਘ ਦੇ ਖੱਬੇ ਪੱਟ ਪਰ ਕੀਤਾ। ਫਿਰ ਸਾਰੇ ਜਣਿਆ ਨੇ ਮੇਰੀ ਅਤੇ ਗੁਰਦੇਵ ਸਿੰਘ ਦੀ ਲੱਤਾਂ ਮੁੱਕੀਆਂ ਨਾਲ ਕੁੱਟ ਮਾਰ ਕੀਤੀ ਅਤੇ ਮੋਟਰਸਾਈਕਲ ਦੀ ਭੰਨਤੋੜ ਵੀ ਕੀਤੀ। ਅਸੀ ਮਾਰਤਾ ਦਾ ਰੌਲਾ ਪਾਇਆ ਤਾਂ ਲੋਕਾਂ ਦਾ ਇੱਕਠ ਹੋ ਗਿਆ ਅਤੇ ਇਤਨੇ ਵਿੱਚ ਹੀ ਸਾਡੀ ਗੱਡੀ ਵੀ ਆ ਗਈ ।

ਕੀ ਹੈ ਵਜਾ ਰੰਜਿਸ,,,

       ਪਦਮਪਾਲ ਗੱਗੀ ਅਨੁਸਾਰ ਗੁਰਦੇਵ ਸਿੰਘ ਪਹਿਲਾਂ ਤੋਂ ਹੀ ਸਰਾਬ ਦੇ ਠੇਕੇਦਾਰਾਂ ਪਾਸ ਰੇਡ ਪਾਰਟੀ ਵਿੱਚ ਕੰਮ ਕਰ ਰਿਹਾ ਹੈ । ਜਦੋਂਕਿ ਉਕਤ ਜਿਕਰਯੋਗ ਸਾਰੇ ਵਿਆਕਤੀ ਬਾਹਰੋਂ ਸਸਤੀ ਸਰਾਬ ਲਿਆ ਕੇ ਵੇਚਦੇ ਹਨ। ਗੁਰਦੇਵ ਸਿੰਘ ਨੇ ਇਹਨਾਂ ਵਿਅਕਤੀਆ ਦੀ ਸਰਾਬ ਫੜਾਈ ਸੀ। ਜਿਸ ਕਰਕੇ ਇੱਨ੍ਹਾਂ ਸਾਰਿਆਂ ਨੇ ਮੇਰੀ ਅਤੇ ਗੁਰਦੇਵ ਸਿੰਘ ਦੀ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਕੁੱਟਮਾਰ ਕੀਤੀ ਹੈ ਅਤੇ ਮੋਟਰਸਾਈਕਲ ਦੀ ਭੰਨਤੋੜ ਕੀਤੀ।

      ਮਾਮਲੇ ਦੇ ਤਫਤੀਸ਼ ਅਧਿਕਾਰੀ ਪਰਦੀਪ ਕੁਮਾਰ ਨੇ ਦੱਸਿਆ ਕਿ ਦੋਵਾਂ ਜਣਿਆਂ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ, ਸਾਰੇ ਨਾਮਜਦ ਹਮਲਾਵਰ ਦੋਸ਼ੀਆਂ ਖਿਲਾਫ ਅਧੀਨ ਜੁਰਮ 307,323,341,506,427,148 ,149 IPC ਤਹਿਤ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 

      

Advertisement
Advertisement
Advertisement
Advertisement
Advertisement
error: Content is protected !!