ਰਘਬੀਰ ਹੈਪੀ,ਬਰਨਾਲਾ,12 ਸਤੰਬਰ 2023
ਆਲ ਇੰਡੀਆ ਕਸ਼ੱਤਰੀਆ ਟਾਂਕ ਪ੍ਰਤੀਨਿਧੀ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਜੱਸਲ ਦਮਦਮੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭਗਤ ਨਾਮਦੇਵ ਜੀ ਬਰਨਾਲਾ ਵਿਖੇ ਜੋਗਿੰਦਰ ਸਿੰਘ ਕੈਂਥ ਦੀ ਨਿਗਰਾਨੀ ਹੇਠ ਸੂਬਾ ਪੱਧਰੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਤੋਂ ਇਲਾਵਾ, ਚੰਡੀਗੜ੍ਹ ,ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਹੋਰ ਸਟੇਟਾਂ ਤੋਂ ਵੱਖ ਵੱਖ ਇਕਾਈਆਂ ਤੋਂ ਸਵਾ ਸੌ ਦੇ ਕਰੀਬ ਅਹੁਦੇਦਾਰ ਅਤੇ ਮੈਂਬਰ ਸ਼ਾਮਿਲ ਹੋਏ। ਮੀਟਿੰਗ ਵਿਚ ਕੌਮੀ ਪ੍ਰਧਾਨ ਸਤਨਾਮ ਸਿੰਘ ਜੱਸਲ ਦਮਦਮੀ ਤੋਂ ਇਲਾਵਾ ਡਾਕਟਰ ਜਸਵੰਤ ਸਿੰਘ, ਸ੍ਰ ਕੁਲਵੰਤ ਸਿੰਘ ਵਰਨ ਧੂਰੀ, ਉੱਘੇ ਲੇਖਕ ਬੂਟਾ ਸਿੰਘ ਚੌਹਾਨ ਬਰਨਾਲਾ, ਬਲਵਿੰਦਰ ਸਿੰਘ ਚੌਹਾਨ ਬਠਿੰਡਾ, ਸ੍ਰ ਗੁਰਤੇਜ ਸਿੰਘ ਡੱਬਵਾਲੀ, ਕੇਵਲ ਸਿੰਘ ਵੀਨਸ ਬਰਨਾਲਾ, ਜਥੇਦਾਰ ਜਗਦੇਵ ਸਿੰਘ ਕੈਂਥ ਸਮਾਣਾ, ਕੌਰ ਸਿੰਘ ਉਪਲੀ, ਮਲਕੀਤ ਸਿੰਘ ਸਾਗੂ ਸੰਗਰੂਰ, ਗੁਰਦੀਪ ਸਿੰਘ ਤੱਥਗਿਰ ਮੋਗਾ, ਨਰੇਸ਼ ਮਰਜਾਰਾ ਚੰਡੀਗੜ੍ਹ, ਜਗਜੀਤ ਸਿੰਘ ਬੇਦੀ, ਅਮਰਜੀਤ ਸਿੰਘ ਪੁਰਬਾ ਘੁਮਾਣ ਗੁਰਦਾਸਪੁਰ, ਡਾਕਟਰ ਜਸਬੀਰ ਸਿੰਘ ਮਾਨਸਾ, ਹਾਕਮ ਸਿੰਘ ਚੌਹਾਨ ਤਾਜੋਕੇ, ਬਲਵਿੰਦਰ ਸਿੰਘ ਸੱਪਲ ਰਾਮਪੁਰਾ ਫੂਲ, ਮਲਕੀਤ ਸਿੰਘ ਰੱਲਾ, ਮੁਖਤਿਆਰ ਸਿੰਘ ਮਾਨਸਾ , ਲਛਮਣ ਸਿੰਘ ਧਨੌਲਾ, ਭੁਪਿੰਦਰ ਸਿੰਘ ਵਰਨ ਧੂਰੀ, ਕੁਲਦੀਪ ਸਿੰਘ ਬੀਹਲਾ, ਭੁਪਿੰਦਰ ਸਿੰਘ ਤਪਾ, ਪਰਮਜੀਤ ਸਿੰਘ ਸ਼ੇਰਪੁਰ, ਅਨਿਲ ਕੁਮਾਰ ਲੁਧਿਆਣਾ ਅਤੇ ਕੁਲਵਿੰਦਰ ਸਿੰਘ ਜੱਸਲ ਬਰਨਾਲਾ ਆਦਿ ਵੱਖ ਵੱਖ ਬੁਲਾਰਿਆਂ ਵੱਲੋਂ ਆਪੋ ਆਪਣੇ ਸੁਝਾਅ ਪੇਸ਼ ਕਰਦਿਆਂ ਸਮੂਹ ਇਕਾਈਆਂ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਇਸ ਬਾਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ 26 ਅਕਤੂਬਰ ਨੂੰ ਭਗਤ ਨਾਮਦੇਵ ਭਵਨ ਚੰਡੀਗੜ੍ਹ ਵਿਖੇ ਮਨਾਇਆ ਜਾਵੇਗਾ। ਵੱਖ ਵੱਖ ਬੁਲਾਰਿਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਮਾਗਮ ਵਿੱਚ ਸਰਕਾਰ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਭਗਤ ਨਾਮਦੇਵ ਜੀ ਦੀ ਸਥਾਪਤ ਕੀਤੀ ਗਈ ਚੇਅਰ ਨੂੰ ਮੁੜ ਚਾਲੂ ਕਰਵਾਇਆ ਜਾਵੇ ਅਤੇ ਭਗਤ ਨਾਮਦੇਵ ਜੀ ਦੇ ਨਾਮ ਤੇ ਸੂਬੇ ਦੇ ਕਿਸੇ ਵੀ ਜਿਲ੍ਹੇ ਵਿੱਚ ਕਾਲਜ ਜਾਂ ਯੂਨੀਵਰਸਿਟੀ ਦਾ ਨਾਂ ਰੱਖਿਆ ਜਾਵੇ। ਇਸ ਤੋਂ ਇਲਾਵਾ ਸਭਾ ਦੇ ਪ੍ਰਧਾਨ ਜੱਸਲ ਦਮਦਮੀ ਨੇ ਕਿਹਾ ਕਿ ਜੇਕਰ ਸਿੱਖੀ ਦਾ ਮੁੱਢ ਬੰਨਿਆ ਹੈ ਤਾਂ ਉਹ ਭਗਤ ਨਾਮਦੇਵ ਜੀ ਨੇ ਬੰਨ੍ਹਿਆ ਹੈ। ਇਸ ਲਈ ਭਗਤ ਨਾਮਦੇਵ ਜੀ ਦੇ ਜੀਵਨ ਸਬੰਧੀ ਇਕ ਚੈਪਟਰ ਗਿਆਰਵੀਂ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਲਗਾਇਆ ਜਾਵੇ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਕਸੱਤਰੀਆ ਟਾਕ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ ਨੇ ਦੱਸਿਆ ਕਿ ਸੰਗਤਾਂ ਅਤੇ ਸਭਾ ਦੀਆਂ ਸਾਰੀਆਂ ਇਕਾਈਆਂ ਦੇ ਸਹਿਯੋਗ ਨਾਲ ਸ਼ੋ੍ਮਣੀ ਭਗਤ ਬਾਬਾ ਨਾਮਦੇਵ ਜੀ ਦਾ 753 ਵਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਸਾਰੀਆਂ ਤਿਆਰੀਆਂ ਕਰਨ ਸਬੰਧੀ ਵੱਖ ਵੱਖ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਨਾਮਦੇਵ ਭਵਨ ਚੰਡੀਗੜ੍ਹ ਵਿਖੇ ਭਗਤ ਨਾਮਦੇਵ ਜੀ ਦੇ ਮਨਾਏ ਜਾ ਰਹੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ 24 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਅਤੇ 26 ਨਵੰਬਰ ਨੂੰ ਸਵੇਰੇ10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਨਾਮਵਰ ਕੀਰਤਨੀ ਜਥਿਆਂ ਵੱਲੋਂ ਬਾਬਾ ਜੀ ਦੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਜਾਵੇਗਾ। ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ। ਕੌਮੀ ਪ੍ਰਧਾਨ ਸ੍ਰ ਜੱਸਲ ਦਮਦਮੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਬਾਬਾ ਨਾਮਦੇਵ ਜੀ ਦੇ ਜਨਮ ਅਸਥਾਨ ਨਰਸੀ ਬਾਹਮਣੀ (ਮਹਾਰਾਸ਼ਟਰ) ਦੇ ਪ੍ਰਬੰਧਕ, ਉੱਚ ਕੋਟੀ ਦੇ ਵਿਦਵਾਨ ਤੇ ਰਾਜਸੀ ਲੀਡਰ ਵੀ ਪਹੁੰਚਣਗੇ। ਇਸ ਮੌਕੇ ਗੁਰਜੰਟ ਸਿੰਘ ਸੋਨਾ, ਓਮ ਪ੍ਰਕਾਸ਼ ਗਰਚਾ ਚੰਡੀਗੜ੍ਹ, ਗੁਰਸੇਵਕ ਸਿੰਘ ਸਮਾਣਾ, ਕਰਮ ਸਿੰਘ ਨਮੋਲ, ਮਾਸਟਰ ਰਜਿੰਦਰ ਸਿੰਘ ਤੱਗੜ, ਯਾਦਵਿੰਦਰ ਸਿੰਘ ਬਰਨਾਲਾ, ਦਰਬਾਰਾ ਸਿੰਘ, ਜਗਸੀਰ ਸਿੰਘ ਵੀਨਸ, ਕੁਲਦੀਪ ਸਿੰਘ ਭੱਟ, ਪਰਵਿੰਦਰ ਸਿੰਘ ਜੱਸਲ, ਲਾਭ ਸਿੰਘ ਔਲਖ,ਅਰਜਨ ਸਿੰਘ ਕੰਮੋਂ, ਡਾਕਟਰ ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਸੰਤਰਾ, ਰਜਿੰਦਰ ਸਿੰਘ ਬਾਬਰ, ਮਾਸਟਰ ਜਰਨੈਲ ਸਿੰਘ ਜੱਸਲ, ਚੰਨਪ੍ਰੀਤ ਸਿੰਘ ਜੱਸਲ,ਭਰਪੂਰ ਸਿੰਘ ਮਾਨਸਾ, ਗੁਰਜੰਟ ਸਿੰਘ ਸਮਾਣਾ, ਸੁਖਦੇਵ ਸਿੰਘ ਸਾਗੂ, ਪਰਮਿੰਦਰ ਸਿੰਘ ਰਾਮਪੁਰਾ ਫੂਲ, ਸਰੂਪ ਸਿੰਘ ਸਿੱਧੂ, ਦਿਲਪ੍ਰੀਤ ਸਿੰਘ ਸ਼ੇਰਪੁਰ, ਗੁਰਮੀਤ ਸਿੰਘ ਸ਼ੇਰਪੁਰ, ਬਲਬੀਰ ਸਿੰਘ ਧਨੌਲਾ, ਕੁਲਵਿੰਦਰ ਸਿੰਘ ਧਨੌਲਾ, ਅਜੈ ਕੁਮਾਰ ਗੁਰੂ ਚੰਡੀਗੜ੍ਹ, ਮੰਗੀ ਲਾਲ ਜੱਸਲ ਭਾਈ ਗੁਰਮੀਤ ਸਿੰਘ ਹੈਂਡ ਗ੍ਰੰਥੀ ਹਾਜ਼ਰ ਸਨ।