ਪੀ.ਸੀ.ਐਮ.ਐਸ. ਐਸੋਸ਼ੀਏਸ਼ਨ ਜਿਲ੍ਹਾ ਇਕਾਈ ਦੀ ਹੋਈ ਚੋਣ

Advertisement
Spread information
ਅਸੋਕ ਧੀਮਾਨ,ਫਤਿਹਗੜ੍ਹ ਸਾਹਿਬ, 12 ਸਤੰਬਰ 2023


        ਪੰਜਾਬ ਸਿਵਲ ਮੈਡੀਕਲ ਸਰਵਿਸਸ ਐਸੋਸੀਏਸ਼ਨ ਪੰਜਾਬ ਦੀ ਇਕਾਈ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਚੋਣ ਅੱਜ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਗਈ।ਰਾਜ ਪੱਧਰੀ ਐਸੋਸੀਏਸ਼ਨ ਦੇ ਮੈਂਬਰ ਡਾ. ਮਿਹਤਾਬ ਸਿੰਘ ਬਲ ਅਤੇ ਡਾ. ਮੁਹੰਮਦ ਪ੍ਰਵੇਜ਼ ਫਾਰੂਕੀ ਦੀ ਰਹਿਨੁਮਾਈ ਹੇਠ, ਡਾ. ਬਲਕਾਰ ਸਿੰਘ ਛਿੱਬਰ (ਐਸ.ਐਸ.ਓ.) ਅਤੇ ਡਾ. ਜੈਦੀਪ ਚਹਿਲ (ਐਸ.ਐਮ.ਓ.) ਦੀ ਅਗਵਾਈ ਹੇਠ ਜਿਲ੍ਹਾ ਇਕਾਈ ਦੀ ਚੋਣ ਕੀਤੀ ਗਈ, ਜਿਸ ਵਿਚ ਡਾ. ਕੰਵਰਪਾਲ ਸਿੰਘ ਸੰਧੂ  ਨੂੰ ਪ੍ਰਧਾਨ, ਡਾ. ਅਮਰਿੰਦਰਪਾਲ ਸਿੰਘ ਨੂੰ ਜਨਰਲ ਸਕੱਤਰ, ਡਾ. ਦਿਵਜੋਤ ਸਿੰਘ ਨੂੰ ਪ੍ਰੈਸ ਸਕੱਤਰ, ਡਾ. ਬਲਵਿੰਦਰ ਸ਼ੈਰੀ ਨੂੰ ਵਿੱਤ ਸਕੱਤਰ, ਡਾ. ਨਵਦੀਪ ਚੌਹਾਨ, ਡਾ. ਓਮਕਾਰਵੀਰ ਸਿੰਘ, ਡਾ. ਮਨਦੀਪ ਸਿੰਘ ਅਤੇ ਡਾ. ਪ੍ਰਨੀਤ ਕੌਰ ਕਾਰਜਕਾਰੀ ਮੈਂਬਰ ਚੁਣਿਆ ਗਿਆ।   
      ਇਸ ਮੌਕੇ ਡਾ. ਮਿਹਤਾਬ ਸਿੰਘ ਬਲ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸੰਗਠਿਤ ਹੋਣ ਦੀ ਜ਼ਰੂਰ ਹੈ, ਮੈਡੀਕਲ ਕਿੱਤੇ ਵਿਚ ਕੰਮ ਕਰਦੇ ਡਾਕਟਰਾਂ ਨੂੰ ਬਹੁਤ ਸਾਰੀਆਂ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ, ਜੇਕਰ ਅਸੀਂ ਇਕੱਠੇ ਹੋ ਕੇ ਚੱਲਾਂਗੇ ਤਾਂ ਦਿੱਕਤਾ ਦਾ ਹੱਲ ਆਸਾਨੀ ਨਾਲ ਕੱਢ ਲਵਾਂਗੇ।ਨਵ ਨਿਯੁਕਤ ਪ੍ਰਧਾਨ ਡਾ. ਕੰਵਰਪਾਲ ਸਿੰਘ ਸੰਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਿਲ੍ਹੇ ਅਧੀਨ ਡਾਕਟਰਾਂ ਦੀਆਂ ਸਮੱਸਿਆਵਾਂ ਦਾ ਨੂੰ ਹੱਲ ਕਰਨ ਦੀ ਹਰ ਸੰਭਵ ਕੌਸਿ਼ਸ਼ ਕੀਤੀ ਜਾਵੇ ਅਤੇ ਜੋ ਮਸਲੇ ਸਟੇਟ ਪੱਧਰ ਤੇ ਹੱਲ ਹੋਣ ਵਾਲੇ ਹੋਣਗੇ ਉਨ੍ਹਾਂ ਨੂੰ ਸਮੇਂ ਸਿਰ ਤੇ ਸੁਝਜੇ ਢੰਗ ਨਾਲ ਸਟੇਟ ਪੱਧਰ ਤੇ ਪੁਹੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਲ੍ਹਾ ਇਕਾਈ ਆਪਣੀ ਜਿੰਮੇਵਾਰੀ ਨੂੰ ਪੂਰੀ ਮਿਹਨਤ ਤੇ ਤਨਦੇਹੀ ਨਾਲ ਨਿਭਾਉਣ ਦੀ ਹਮੇਸ਼ਾ ਕੋਸਿ਼ਸ਼ ਕਰੇਗੀ।
Advertisement
Advertisement
Advertisement
Advertisement
Advertisement
error: Content is protected !!