ਉਹਨੂੰ ਹੋਟਲ ‘ਚ ਲਿਜਾ ਕੇ ਬਣਾ ਲਈ VIDEO ‘ਤੇ ਕਰਨ ਲੱਗ ਪਿਆ ਬਲੈਕਮੇਲ ,,,,,!

Advertisement
Spread information

ਹਰਿੰਦਰ ਨਿੱਕਾ , ਬਰਨਾਲਾ 12 ਸਤੰਬਰ 2023

    ਭਰਾ ਫੌਜੀ ‘ਤੇ ਮਾਂ ਆਂਗਣਵਾੜੀ ਵਰਕਰ, ਕਾਲਜ ‘ਚ ਪੜ੍ਹਦਿਆਂ ਇੱਕ ਲੜਕੇ ਨਾਲ ਹੋਈ ਗੱਲਬਾਤ ਨੇ 22 ਕੁ ਵਰ੍ਹਿਆਂ ਦੀ ਅਣਭੋਲ ਲੜਕੀ ਨੂੰ ਹੋਟਲ ਦੇ ਕਮਰੇ ਤੱਕ ਪਹੁੰਚਾ ਦਿੱਤਾ। ਅਜਿਹੀ ਘਟਨਾ ਦਾ ਸ਼ਿਕਾਰ ਮਹਿਲ ਕਲਾਂ ਥਾਣਾ ਖੇਤਰ ਦੇ ਇੱਕ ਪਿੰਡ ਦੀ ਲੜਕੀ ਕਰੀਬ ਪੰਦਰਾਂ ਵੀਹ ਦਿਨ ਪਹਿਲਾਂ ਹੋਈ ਹੈ। ਭਲੋ ਕੇ ਹੋਟਲ ‘ਚ ਬੁਲਾਈ ਲੜਕੀ ਦੀ ਲੜਕੇ ਨੇ ਹੋਟਲ ਦੇ ਕਮਰੇ ਵਿੱਚ ਇੱਕ ਵੀਡੀਓ ਵੀ ਬਣਾ ਲਈ ‘ਤੇ ਉਸ ਨੂੰ  ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਹਰ ਦਿਨ ਦੀ ਬਲੈਕਮੇਲਿੰਗ ਤੋਂ ਤੰਗ ਆਈ ਲੜਕੀ ਪੁਲਿਸ ਕੋਲ ਪਹੁੰਚ ਗਈ। ਪੁਲਿਸ ਨੇ ਪੀੜਤਾ ਦੀ ਸ਼ਕਾਇਤ ਦੇ ਅਧਾਰ ਪਰ,ਨਾਮਜ਼ਦ ਦੋਸ਼ੀ ਖਿਲਾਫ ਬਲਾਤਕਾਰ,ਬਲੈਕਮੇਲਿੰਗ ਅਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਤੋਂ ਇਲਾਵਾ ਆਈ.ਟੀ.ਐਕਟ ਦੇ ਜ਼ੁਰਮ ਵਿੱਚ ਥਾਣਾ ਮਹਿਲ ਕੇਸ ਦਰਜ਼ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਵੂਮੈਨ ਸੈਲ ਜਿਲ੍ਹਾ ਬਰਨਾਲਾ ਦੀ ਇੰਸਪੈਕਟਰ ਜਸਵਿੰਦਰ ਕੌਰ ਪਾਸ ਲਿਖਵਾਏ ਬਿਆਨ ‘ਚ ਪੀੜਤ ਲੜਕੀ ਨੇ ਦੱਸਿਆ ਕਿ  ਉਹ +2 ਕਲਾਸ ਵਿਚ ਪੜ੍ਹਦੀ ਹੈ, ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ , ਮਾਂ ਅਗਣਵਾੜੀ ਵਿੱਚ ਕੰਮ ਕਰਦੀ ਹੈ ‘ਤੇ ਭਰਾ ਫੌਜ ਵਿਚ ਨੋਕਰੀ ਕਰਦਾ ਹੈ । ਉਸ ਦੀ ਗੱਲ ਦੋਸ਼ੀ ਰਣਧੀਰ ਸਿੰਘ ਉਰਫ ਧੀਰਾ ਵਾਸੀ ਪਿੰਡ ਲੋਹਗੜ ਨਾਲ ਅਰਸਾ ਕਰੀਬ 5 ਮਹੀਨੇ ਪਹਿਲਾ ਹੋ ਗਈ ਸੀ।  ਉਸ ਨੇ 15-20 ਦਿਨ ਪਹਿਲਾਂ ਫੋਨ ਤੇ ਮਿਲਣ ਲਈ ਕਿਹਾ , ਪੀੜਤਾ ਦੇ ਮਿਲਣ ਲਈ ਹਾਂ ਕਰਨ ਤੇ ਉਸ ਨੂੰ ਧੀਰਾ ਕਿਸੇ ਹੋਟਲ ਦੇ ਕਮਰੇ ਵਿੱਚ ਲੈ ਗਿਆ । ਹੋਟਲ ‘ਚ ਧੀਰੇ ਨੇ ਉਸ ਨੂੰ ਕੋਲਡ ਡਰਿੰਕ ਵਿਚ ਕੋਈ ਨਸ਼ੀਲੀ ਚੀਜ ਪਿਲਾ ਕੇ  ਬੇਹੋਸ਼ ਕਰ ਦਿਤਾ ‘ ਤੇ ਉਸ ਨਾਲ RAPE ਕੀਤਾ ਅਤੇ ਅਪਣੇ ਕੈਮਰੇ ਵਿੱਚ ਵੀਡੀਓ ਵੀ ਬਣਾ ਲਈ। ਫਿਰ ਅਗਲੇ ਦਿਨ ਦੋਸ਼ੀ ਧੀਰਾ ਪੈਸਿਆਂ ਦੀ ਮੰਗ ਕਰਨ ਲੱਗਾ ਤੇ ਪੈਸੇ ਨਾ ਦੇਣ ਕਾਰਣ, ਵੀਡੀਓ ਵਾਇਰਲ ਕਰਨ ਦੀਆਂ ਧਮਕੀਆ ਦੇਣ ਲੱਗਿਆ। ਵੀਡੀਓ ਵਾਇਰਲ ਹੋਣ ਪਰ ਦੋਸ਼ੀ ਦੇ ਖਿਲਾਫ ਅਧੀਨ ਜ਼ੁਰਮ 376,506, 384 ਆਈ.ਪੀ.ਸੀ & 67 IT ACT ਤਹਿਤ ਥਾਣਾ ਮਹਿਲ ਕਲਾਂ ਵਿਖੇ ਕੇਸ ਦਰਜ਼ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਮਾਮਲੇ ਦੀ ਤਫਤੀਸ਼ ਅਧਿਕਾਰੀ ਇੰਸਪੈਕਟਰ ਜਸਵਿੰਦਰ ਕੌਰ ਨੇ ਕਿਹਾ ਕਿ ਜਲਦ ਹੀ ਨਾਮਜ਼ਦ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
Advertisement
Advertisement
error: Content is protected !!