ਹਰਿੰਦਰ ਨਿੱਕਾ , ਬਰਨਾਲਾ 3 ਸਤੰਬਰ 2023
ਕਾਲਜ ਬਚਾਓ ਸੰਘਰਸ਼ ਕਮੇਟੀ ਸੰਘੇੜਾ ਦੀ ਅਗਵਾਈ ‘ਚ ਨਗਰ ਸੰਘੇੜਾ ਵਿਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਦੀਆਂ ਪ੍ਰਬੰਧਕੀ ਬੇਨਿਯਮੀਆਂ ਅਤੇ ਕਥਿਤ ਘਪਲਿਆਂ ਖਿਲਾਫ ਰੋਸ ਮਾਰਚ ਕੱਢਿਆ ਗਿਆ । ਪਿੰਡ ਦੇ ਲੋਕਾਂ ਨੇ ਰੋਸ ਮਾਰਚ ਵਿੱਚ ਵਧ ਚੜ ਕੇ ਹਿੱਸਾ ਲਿਆ ਤੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨ ਦਾ ਐਲਾਨ ਵੀ ਕੀਤਾ । ਰੋਸ ਮਾਰਚ ਦੌਰਾਨ ਗਲੀ ਗਲੀ ਸੰਘੇੜਾ ਕਾਲਜ ਬਚਾੳ ਦੇ ਨਾਅਰੇ ਗੂੰਜਦੇ ਰਹੇ। ਰੋਸ ਮਾਰਚ ਵਿੱਚ ਜੁੜੇ ਪ੍ਰਦਰਸ਼ਨਕਾਰੀਆਂ ਦਾ ਕਾਫਿਲਾ ਸੰਘੇੜਾ ਕਾਲਜ ਦੇ ਗੇਟ ਤੋਂ ਸ਼ੁਰੂ ਹੋ ਕੇ ਵੱਡਾ ਗੁਰੂਘਰ, ਬਾਲਾ ਪੱਤੀ, ਪੈਰੋਂ ਪੱਤੀ ਹੁੰਦਾ ਹੋਇਆ ਸਰਕਾਰੀ ਹਾਈ ਸਕੂਲ ਦੇ ਅੱਗਿਓਂ ਦੀ ਪੱਕਾ ਦਰਵਾਜਾ ਪਹੁੰਚਿਆ। ਸੰਘਰਸ਼ੀ ਕਾਫਿਲੇ ਦਾ ਅਗਲਾ ਪੜਾਅ ਖਾਰਾ ਪੱਤੀ, ਬੱਸ ਸਟੈਂਡ ਹੁੰਦਾ ਹੋਇਆ ਵਾਪਸ ਸੰਘੇੜਾ ਕਾਲਜ ਦੇ ਗੇਟ ਅੱਗੇ ਪਹੁੰਚਿਆ।
ਕਾਲਜ ਗੇਟ ਦੇ ਅੱਗੇ ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੌਜੂਦਾ ਪ੍ਰਧਾਨ ਭੋਲਾ ਸਿੰਘ ਵਿਰਕ ਦਾ ਪੁਤਲਾ ਫੂਕਿਆ ਅਤੇ ਅਸਤੀਫੇ ਦੀ ਮੰਗ ਕਰਦਿਆਂ ਨਾਅਰੇਬਾਜੀ ਕੀਤੀ। ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਰਾਮ ਸਿੰਘ ਕਲੇਰ, ਮੇਜਰ ਸਿੰਘ ਕਿਸਾਨ ਯੂਨੀਅਨ ਡਕੌਂਦਾ, ਨੱਥਾ ਸਿੰਘ ਕਿਸਾਨ ਯੂਨੀਅਨ ਕਾਦੀਆਂ, ਜਸਨਜੀਤ ਸਿੰਘ ਸਰਪੰਚ ਅਮਲਾ ਸਿੰਘ ਵਾਲਾ, ਗੁਰਪ੍ਰੀਤ ਸਿੰਘ ਸਰਪੰਚ ਜੀਰੋ ਪੁਆਇੰਟ, ਬਲਵੀਰ ਸਿੰਘ ਲੱਕੀ ਐਮ.ਸੀ, ਗੁਰਪ੍ਰੀਤ ਸਿੰਘ ਸੋਨੀ ਐਮ.ਸੀ, ਹਰਨੇਕ ਸਿੰਘ ਸਾਬਕਾ ਐਮ.ਸੀ, ਜਸਵੀਰ ਸਿੰਘ ਡਾਂਗੋਂ ਸਾਬਕਾ ਐਮ.ਸੀ, ਸਵਰਨ ਸਿੰਘ ਭੰਗੂ, ਮਲਕੀਤ ਸਿੰਘ ਗੋਧਾ, ਸਰਬਜੀਤ ਸਿੰਘ ਸੰਘੇੜਾ, ਚਮਕੌਰ ਸਿੰਘ ਸੰਘੇੜਾ ਆਦਿ ਨੇ ਇਕੱਠ ਨੂੰ ਸੰਬੋਧਨ ਕੀਤਾ।