ਰਿਚਾ ਨਾਗਪਾਲ,ਪਟਿਆਲਾ,3 ਸਤੰਬਰ 2023
ਜਵਾਹਰ ਨਵੋਦਿਆ ਵਿਦਿਆਲਿਆ, ਫਤਿਹਪੁਰ ਰਾਜਪੂਤਾਂ, ਪਟਿਆਲਾ ਵਿਖੇ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦੇ ਦੂਜੇ ਦਿਨ ਰੋਮਾਂਚਕ ਮੈਚ ਹੋਏ। ਫਾਈਨਲ ਲਈ ਅੱਜ ਹੋਏ ਮੈਚਾਂ ਵਿੱਚ ਲੜਕੀਆਂ ਦੇ ਅੰਡਰ-14 ਉਮਰ ਵਰਗ ਵਿੱਚ ਪਟਨਾ ਅਤੇ ਜੈਪੁਰ ਦੀ ਟੀਮ ਜੇਤੂ ਰਹੀ। ਅੰਡਰ-17 ਉਮਰ ਵਰਗ ਵਿੱਚ ਚੰਡੀਗੜ੍ਹ ਅਤੇ ਜੈਪੁਰ ਨੇ ਫਾਈਨਲ ਵਿੱਚ ਥਾਂ ਬਣਾਈ। ਅੰਡਰ 19 ਉਮਰ ਵਰਗ ਦਾ ਮੈਚ ਸ਼ਾਮ ਤੱਕ ਚੱਲਦਾ ਰਿਹਾ।
ਮੁੰਡਿਆਂ ਦੇ ਮੈਚ ‘ਚ ਅੰਡਰ 14 ਉਮਰ ਵਰਗ ‘ਚ ਪਟਨਾ ਤੇ ਲਖਨਊ ਅਤੇ ਅੰਡਰ 17 ਉਮਰ ਵਰਗ ‘ਚ ਜੈਪੁਰ ਨੇ ਫਾਈਨਲ ‘ਚ ਜਗ੍ਹਾ ਬਣਾਉਣ ‘ਚ ਸਫਲਤਾ ਹਾਸਲ ਕੀਤੀ।ਅੰਡਰ 19 ਉਮਰ ਵਰਗ ਦਾ ਮੈਚ ਸ਼ਾਮ ਤੱਕ ਜਾਰੀ ਰਿਹਾ। ਸਕੂਲ ਦੇ ਸਰੀਰਕ ਅਧਿਆਪਕ ਮਹਿੰਦਰ ਕੰਬੋਜ ਨੇ ਦੱਸਿਆ ਕਿ ਭਲਕੇ 4 ਸਤੰਬਰ ਨੂੰ ਸੈਮੀਫਾਈਨਲ ਵਿੱਚ ਜਿੱਤੀਆਂ ਟੀਮਾਂ ਵਿਚਕਾਰ ਫਾਈਨਲ ਮੈਚ ਖੇਡਿਆ ਜਾਵੇਗਾ।