ਡੇਂਗੂ ਬਾਰੇ ਜਾਗਰੂਕਤਾ ਕੈਂਪ ਲਗਾਇਆ

Advertisement
Spread information

ਰਿਚਾ ਨਾਗਪਾਲ, ਅਮਲੋਹ, 19 ਜੁਲਾਈ 2023

ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਦੀ ਅਗਵਾਈ ਵਿਚ ਹੈਲਥ ਐਂਡ ਵੈਲਨੇਸ ਸੈਂਟਰ ਲੱਖਾ ਸਿੰਘ ਵਾਲਾ ਵਿਖੇ ਐਂਟੀ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਐਸ.ਆਈ ਹਰਮਿੰਦਰਪਾਲ ਸਿੰਘ ਅਤੇ ਰਵੀਇੰਦਰ ਸਿੰਘ ਨੇ ਲੋਕਾਂ ਨੂੰ ਡੇਂਗੂ ਦੇ ਲੱਛਣਾ, ਬਚਾਅ ਅਤੇ ਇਲਾਜ਼ ਬਾਰੇ ਜਾਗਰੂਕ ਕੀਤਾ ਅਤੇ ਹਰ ਸ਼ੁਕਰਵਾਰ ਖੁਸ਼ਕ ਦਿਵਸ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਘਰਾਂ ਵਿਚ ਸਰਵੇ ਕੀਤਾ ਗਿਆ ਤੇ ਬੁਖਾਰ ਦੇ ਮਰੀਜ਼ਾ ਦੀਆਂ ਸਲਾਇਡਾ ਬਣਾਈਆਂ ਗਈਆਂ। ਜਿਥੇ ਮੱਛਰ ਦਾ ਲਾਰਵਾ ਮਿਲਿਆਂ ਉਸ ਨੂੰ ਮੌਕੇ ਤੇ ਨਸ਼ਟ ਕਰਵਾ ਕੇ, ਸਪ੍ਰੇਅ ਕੀਤੀ ਗਈ। ਇਸ ਮੌਕੇ ਹਰਪਾਲ ਕੌਰ ਸੀ.ਐਚ.ਓ., ਭੁਪਿੰਦਰ ਕੌਰ ਏ.ਐਨ.ਐਮ., ਬਲਜੀਤ ਸਿੰਘ ਸਰਪੰਚ, ਗੁਰਮੀਤ ਸਿੰਘ ਸਕੂਲ, ਰਣਦੀਪ ਸਿੰਘ ਸਕੂਲ ਟੀਚਰ, ਜਸਵੀਰ ਕੌਰ ਆਗਣਵਾੜੀ ਵਰਕਰ, ਅਮ੍ਰਿਤਪਾਲ ਕੌਰ ਆਸ਼ਾ ਤੇ ਹੋਰ ਹਾਜ਼ਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!